PreetNama
ਫਿਲਮ-ਸੰਸਾਰ/Filmy

ਸ਼ਾਹਰੁਖ ਨੇ ਬਾਕਸ ਆਫਿਸ ‘ਤੇ ਆਪਣੀ ਨਾਕਾਮਯਾਬੀ ਬਾਰੇ ਦਿੱਤਾ ਮਜ਼ੇਦਾਰ ਜਵਾਬ

ਮੁੰਬਈਸੁਪਰਸਟਾਰ ਸ਼ਾਹਰੁਖ ਖ਼ਾਨ ਨੇ ਫ਼ਿਲਮਾਂ ‘ਚ ਥੋੜੇ ਸਮੇਂ ਦਾ ਬ੍ਰੇਕ ਲਿਆ ਹੈ ਪਰ ਐਕਟਰ ਦਾ ਕਹਿਣਾ ਹੈ ਕਿ ਚੰਗੇ ਸਿਨੇਮਾ ਲਈ ਉਨ੍ਹਾਂ ‘ਚ ਹੁਣ ਵੀ ਤਾਕਤ ਹੈ।53 ਸਾਲਾ ਐਕਟਰ ਦੀਆਂ ਪਿਛਲੀਆਂ ਕੁਝ ਫ਼ਿਲਮਾਂ ਬਾਕਸ ਆਫਿਸ ‘ਤੇ ਖ਼ਾਸ ਕਮਾਲ ਨਹੀਂ ਦਿਖਾ ਪਾ ਰਹੀਆਂ। ਸ਼ਾਹਰੁਖ ਨੇ ਕਿਹਾ ਕਿ ਆਪਣੇ ਨੇੜੇ ਲੋਕਾਂ ਤੋਂ ਫ਼ਿਲਮਾਂ ਲਈ ਜਨੂਨ ਦੇਖ ਕੇ ਹੀ ਉਨ੍ਹਾਂ ਨੂੰ ਚੰਗੀਆਂ ਕਹਾਣੀਆਂ ਸੁਣਨ ਦਾ ਮੌਕਾ ਮਿਲਦਾ ਹੈ।

ਸ਼ਾਹਰੁਖ ਨੇ ਕਿਹਾ, ‘ਚੰਗੀ ਫ਼ਿਲਮ ਕਰਨ ਲਈ ਜੋ ਗੱਲ ਮੈਨੂੰ ਸਭ ਤੋਂ ਜ਼ਿਆਦਾ ਪ੍ਰੇਰਤ ਕਰਦੀ ਹੈ ਉਹ ਮੈਂ ਸਮਝਦਾ ਹਾਂ ਮੇਰੇ ਆਲੇਦੁਆਲੇ ਮੌਜੂਦ ਲੋਕ ਹੀ ਹਨ ਜੋ ਅਜਿਹੀ ਬਿਹਤਰੀਨ ਸਿਨੇਮਾ ਬਣਾਉਂਦੇ ਹਨ ਤੇ ਮੈਂ ਸਮਝਦਾ ਹਾਂ ਕਿ ਮੇਰੇ ਅੰਦਰ ਚੰਗਾ ਸਿਨੇਮਾ ਕਰਨ ਦੀ ਤਾਕਤ ਬਾਕੀ ਹੈ। ਮੇਰੇ ਅੰਦਰ ਹੁਣ ਵੀ 20-25 ਸਾਲ ਚੰਗਾ ਸਿਨੇਮਾ ਕਰਨ ਦੀ ਤਾਕਤ ਹੈਕਿੰਗ ਖ਼ਾਨ ਇੱਥੇ ਇੰਡੀਅਨ ਫ਼ਿਲਮ ਫੈਸਟਿਵਲ ਆਫ਼ ਮੇਲਬਰਨ ‘ਚ ਬਤੌਰ ਮੁੱਖ ਮਹਿਮਾਨ ਪੁੱਜੇ ਸਨ। ਇੱਥੇ ਉਨ੍ਹਾਂ ਨੇ ਕਿਹਾ ਕਿ ਫ਼ਿਲਮ ‘ਜ਼ੀਰੋ’ ਤੋਂ ਬਾਅਦ ਉਨ੍ਹਾਂ ਨੇ ਫ਼ਿਲਮਾਂ ਤੋਂ ਕੁਝ ਸਮੇਂ ਦੀ ਬ੍ਰੇਕ ਲੈਣ ਦਾ ਫੈਸਲਾ ਕੀਤਾ ਹੈ ਤੇ ਉਹ ਥਾਂਥਾਂ ਘੁੰਮ ਕੇ ਨਵੀਆਂ ਕਹਾਣੀਆਂ ਦੀ ਤਲਾਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਨਾਕਾਮਯਾਬੀ ਨੂੰ ਹਲਕੇ ‘ਚ ਲੈਂਦਾ ਹਾਂ। ਆਪਣੇ ਆਪ ਨੂੰ ਮੈਂ ਇਹੀ ਕਹਿੰਦਾ ਹਾਂ ਕਿ ਚਲੋ ਥੋੜੀ ਨਾਕਾਮਯਾਬੀ ਦਾ ਮਜ਼ਾ ਵੀ ਲੈ ਲਿਆ ਜਾਵੇ।

Related posts

Raksha Bandhan Song Out : ਭੈਣ ਦਾ ਕੰਨਿਆਦਾਨ ਕਰ ਕੇ ਭਾਵੁਕ ਹੋਏ ਅਕਸ਼ੈ ਕੁਮਾਰ, ‘ਰਕਸ਼ਾ ਬੰਧਨ’ ਦਾ ਗੀਤ ‘ਤੇਰੇ ਸਾਥ ਹੂੰ ਮੈਂ’ ਹੋਇਆ ਰਿਲੀਜ਼

On Punjab

ਆਖਰ ਜਿੱਤ ਹੀ ਗਏ ‘ਕੌਮ ਦੇ ਹੀਰੇ’

On Punjab

ਬਿਮਾਰੀ ਸਮੇਂ ਮੈਡੀਕਲ ਸਟਾਫ ਨਾਲ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਸਨ ਰਿਸ਼ੀ ਕਪੂਰ

On Punjab