51.73 F
New York, US
October 18, 2024
PreetNama
ਸਮਾਜ/Social

ਸਮਾਰਟ ਫੋਨਾਂ ਤੋਂ ਬੱਚਿਆਂ ਨੂੰ ਦੂਰ ਰੱਖਣ ਮਾਪੇ, ਨਹੀਂ ਤਾਂ….

ਵਿਗਿਆਨ ਦੇ ”ਗਿਆਨ” ਦੀ ਵਹਿ ਰਹੀ ‘ਗੰਗਾ’ ਦਾ ਇਸ ਸਮੇਂ ਕੁਝ ਕੁ ਲੋਕ ਗ਼ਲਤ ਇਸਤੇਮਾਲ ਕਰ ਰਹੇ ਹਨ। ਵਿਗਿਆਨ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਚੀਜ਼ਾਂ ਦਾ ਅਸੀਂ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਧੜੱਲੇ ਨਾਲ ਪ੍ਰਯੋਗ ਕਰਦੇ ਹਾਂ ਅਤੇ ਵਿਗਿਆਨਿਕ ਤਰੀਕੇ ਨਾਲ ਜਿਊਣਾ ਸਿੱਖਦੇ ਹਾਂ। ਵਿਗਿਆਨ ਨੇ ਹੁਣ ਤੱਕ ਅਜਿਹੀਆਂ ਮੱਲ੍ਹਾਂ ਮਾਰੀਆਂ ਹਨ, ਜਿਸ ਬਾਰੇ ਕਦੇ ਅਸੀਂ ਸੁਣਿਆ ਵੀ ਨਹੀਂ ਹੋਵੇਗਾ।

ਵਿਗਿਆਨਿਕ ਦਿਮਾਗ਼ ਜਰੀਏ ਮਨੁੱਖ ਵੱਲੋਂ ਬਣਾਏ ਗਏ ਮੋਬਾਈਲ ਫ਼ੋਨ ਜਿੱਥੇ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੇ ਹਨ, ਉੱਥੇ ਹੀ ਇਹ ਮੋਬਾਈਲ ਫ਼ੋਨ ਸਾਡੀ ਮੌਤ ਦਾ ਕਾਰਨ ਵੀ ਬਣ ਰਹੇ ਹਨ। ਵੇਖਿਆ ਜਾਵੇ ਤਾਂ ਅਜੋਕੀ ਨੌਜਵਾਨ ਪੀੜ੍ਹੀ ਅੱਜ ਕੱਲ੍ਹ ਸਾਰਾ ਦਿਨ ਹੀ ਮੋਬਾਈਲ ਫ਼ੋਨ ‘ਤੇ ਵਿਅਸਤ ਵਿਖਾਈ ਦਿੰਦੀ ਹੈ। ਪਤਾ ਨਹੀਂ ਇਹ ਮੁੰਡੇ ਕੁੜੀਆਂ ਮੋਬਾਈਲ ਫੋਨਾਂ ਵਿਚੋਂ ਕੀ ਕੱਢਦੇ ਰਹਿੰਦੇ ਹਨ ਕਿ ਆਖ਼ਿਰ ਇੰਨ੍ਹਾਂ ਨੂੰ ਮੌਤ ਨੂੰ ਗਲੇ ਲਗਾਉਣਾ ਪੈਂਦਾ ਹੈ।

ਦਰਅਸਲ, ਮੋਬਾਈਲ ਫ਼ੋਨ ‘ਤੇ ਨਿੱਤ ਨਵੀਆਂ ਆ ਰਹੀਆਂ ਗੇਮਾਂ ਨੇ ਜਿੱਥੇ ਨੌਜਵਾਨ ਨਕਾਰੇ ਕਰਕੇ ਰੱਖ ਦਿੱਤੇ ਹਨ। ਉੱਥੇ ਹੀ ਦੂਜੇ ਪਾਸੇ ਨੌਜ਼ਵਾਨ ਮੋਬਾਈਲ ਫੋਨਾਂ ਦੇ ਵਿੱਚ ਆ ਰਹੀਆਂ ਗੇਮਾਂ ‘ਤੇ ”ਅਗਲੇ ਚੈਲੰਜ” ਦੀ ਉਡੀਕ ਕਰਦੇ ਰਹਿੰਦੇ ਹਨ। ਆਪਣੇ ਵਿੱਚ ਜ਼ਿਆਦਾ ਤਾਕਤ ਅਤੇ ਦਿਮਾਗ਼ ਵਿਖਾਉਣ ਦੇ ਲਈ ਕਈ ਨੌਜਵਾਨ ਅਜਿਹੀਆਂ ਖ਼ਤਰਨਾਕ ਗੇਮਾਂ ਨੂੰ ਆਪਣੇ ਮੋਬਾਈਲ ਫੋਨਾਂ ਵਿੱਚ ਅਪਲੋਡ ਕਰਦੇ ਹਨ, ਜਿੰਨਾ ਦਾ ਉਨ੍ਹਾਂ ਨੂੰ ਬਾਅਦ ਨੁਕਸਾਨ ਹੁੰਦਾ ਹੈ।

ਮਾਪਿਆਂ ਦੁਆਰਾ ਜਾਗਰੂਕਤਾ ਦੀ ਘਾਟ ਦੇ ਕਾਰਨ ਅਤੇ ਬੱਚੇ ਨੌਜਵਾਨ ਹੀ ਗੇਮਾਂ ‘ਤੇ ਵਿਅਸਤ ਰਹਿ ਕੇ ਆਪਣੀ ਜ਼ਿੰਦਗੀ ਤਬਾਹ ਕਰ ਲੈਂਦੇ ਹਨ। ਪਿਛਲੇ ਸਮੇਂ ‘ਬਲੂ ਵੇਲ੍ਹ’ ਗੇਮ ਤੋਂ ਤਾਂ ਸਾਰੇ ਦੋਸਤ ਜਾਣਕਾਰ ਹੀ ਹਨ ਕਿ ਬਲੂ ਵੇਲ੍ਹ ਗੇਮ ਨੇ ਕਿੰਨੇ ਘਰ ਉਜਾੜੇ। ਬਲੂ ਵੇਲ੍ਹ ਗੇਮ ਦੇ ਸਭ ਤੋਂ ਜ਼ਿਆਦਾ ਸ਼ਿਕਾਰ ਬੱਚੇ ਹੀ ਹੋਏ, ਜਿਨ੍ਹਾਂ ਦੀ ਉਮਰ ਕਰੀਬ 10 ਤੋਂ 18 ਸਾਲ ਦੇ ਵਿਚਕਾਰ ਸੀ। ਪੰਜਾਬ ਦੇ ਵਿੱਚ ਬਲੂ ਵੇਲ੍ਹ ਨੇ ਕਈ ਨੌਜਵਾਨਾਂ ਦੀਆਂ ਜਾਨਾਂ ਲਈਆਂ।

ਵੇਖਿਆ ਜਾਵੇ ਤਾਂ ਨੌਜਵਾਨਾਂ ਵਿੱਚ ਜਾਗਰੂਕਤਾ ਦੀ ਘਾਟ ਅਤੇ ਇਕੱਲਾ ਪਣ ਹੀ ਉਨ੍ਹਾਂ ਨੂੰ ਅਜਿਹੀਆਂ ਗੇਮਾਂ ਖੇਡਣ ਲਈ ਮਜਬੂਰ ਕਰਦਾ ਹੈ। ਬੱਚਿਆਂ ਨੂੰ ਜਦੋਂ ਬਾਹਰ ਕੋਈ ਆਪਣਾ ਦੋਸਤ ਖੇਡਣ ਲਈ ਨਹੀਂ ਮਿਲਦਾ ਤਾਂ ਉਹ ਮੋਬਾਈਲ ਫ਼ੋਨ ਫੜ ਕੇ ਗੇਮਾਂ ਖੇਡਣ ਲੱਗ ਜਾਂਦੇ ਹਨ। ਪੰਜਾਬ ਅਤੇ ਭਾਰਤ ਅੰਦਰ ਭਾਵੇਂ ਕਿ ‘ਬਲੂ ਵੇਲ੍ਹ’ ਗੇਮ ਦਾ ਕਰੇਜ਼ ਕਾਫ਼ੀ ਜ਼ਿਆਦਾ ਘਟ ਗਿਆ ਹੈ, ਉੱਥੇ ਹੀ ਹੁਣ ‘ਬਲੂ ਵੇਲ੍ਹ’ ਗੇਮ ਵਰਗੀ ਹੀ ”ਮੋਮੋ ਚੈਲੰਜ” ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

”ਮੋਮੋ ਚੈਲੰਜ” ਪ੍ਰਤੀ ਸਾਈਬਰ ਕਰਾਈਮ ਵਿਭਾਗ ਵੀ ਖ਼ਬਰਦਾਰ ਰਹਿਣ ਲਈ ਲੋਕਾਂ ਨੂੰ ਅਪੀਲ ਕਰ ਰਿਹਾ ਹੈ। ‘ਮੋਮੋ ਚੈਲੰਜ’ ਖੇਡ ‘ਬਲੂ ਵੇਲ੍ਹ’ ਖੇਡ ਵਾਂਗ ਹੀ ਖ਼ਤਰਨਾਕ ਹੈ। ‘ਬਲੂ ਵੇਲ੍ਹ’ ਗੇਮ ਵਾਂਗ ਹੀ ਖਿਡਾਰੀਆਂ ਨੂੰ ਵੱਖ-ਵੱਖ ਖ਼ਤਰਨਾਕ ਟਾਸਕ ਕਰਨ ਲਈ ਦਿੱਤੇ ਜਾਂਦੇ ਹਨ। ਇਹ ਖੇਡ ਸ਼ੁਰੂ ਕਰਨ ਲਈ ਖਿਡਾਰੀ ਵਟਸਅੱਪ ਉੱਪਰ ਕਿਸੇ ਅਣਪਛਾਤੇ ਸੰਪਰਕ ਨੰਬਰ ਨੂੰ ‘ਮੋਮੋ’ ਲਿਖ ਕੇ ਐਂਡ ਕਰਦਾ ਹੈ।

ਇੱਕ ਵਾਰ ਜਦੋਂ ਸੰਪਰਕ ਜੁੜ ਗਿਆ ਤਾਂ ਜਪਾਨੀ ‘ਮੋਮੋ ਢਾਲ’ ਦੀ ਡਰਾਉਣੀ ਤਸਵੀਰ ਦਿਖਾਈ ਦਿੰਦੀ ਹੈ। ਖੇਡ ਦਾ ਕੰਟਰੋਲਰ ਫਿਰ ਖਿਡਾਰੀ ਨੂੰ ਵੱਖ-ਵੱਖ ਚੁਨੌਤੀਆਂ ਸ਼ੁਰੂ ਕਰਨ ਲਈ ਨਿਰਦੇਸ਼ ਦਿੰਦਾ ਹੈ। ਜੇਕਰ ਖਿਡਾਰੀ ਅਜਿਹਾ ਨਹੀਂ ਕਰਦਾ ਤਾਂ ਉਸ ਨੂੰ ਭਿਆਨਕ ਤਸਵੀਰਾਂ, ਆਡੀਓ ਅਤੇ ਵੀਡੀਓ ਰਾਹੀਂ ਡਰਾਇਆ ਜਾਂਦਾ ਹੈ। ਇਸ ਖ਼ਤਰਨਾਕ ਖੇਡ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਚੁਨੌਤੀਆਂ ਦੀ ਇੱਕ ਲੜੀ ਹੈ ਅਤੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਵਾਲੇ ਕਈ ਟਾਸਕ ਹੁੰਦੇ ਹਨ।
ਜਿਵੇਂ-ਜਿਵੇਂ ਖੇਡ ਅੱਗੇ ਵਧਦੀ ਜਾਂਦੀ ਹੈ, ਇਹ ਟਾਸਕ ਜ਼ਿਆਦਾ ਜੋਖਿਮ ਭਰਪੂਰ ਹੁੰਦੇ ਜਾਂਦੇ ਹਨ ਅਤੇ ਅੰਤ ਵਿੱਚ ਖ਼ੁਦਕੁਸ਼ੀ ਦੀ ਚੁਨੌਤੀ ਆਉਂਦੀ ਹੈ। ਬੱਚੇ ਜਾਗਰੂਕਤਾ ਦੀ ਘਾਟ ਦੇ ਕਾਰਨ ਹੀ ਮੌਤ ਨੂੰ ਗਲੇ ਲਗਾਉਂਦੇ ਹਨ। ਜੇਕਰ ਬੱਚਿਆਂ ਨੂੰ ਸਮੇਂ ਤੋਂ ਪਹਿਲੋਂ ਹੀ ਮਾਪੇ ਆਪਣੀ ਅੱਖ ਥੱਲੇ ਰੱਖਣ ਤਾਂ ਕਦੇ ਵੀ ਅਜਿਹੀਆਂ ਘਟਨਾਵਾਂ ਨਹੀਂ ਵਾਪਰ ਸਕਦੀਆਂ। ਸੋ ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ‘ਤੇ ਪੂਰੀ ਨਿਗਾਹ ਰੱਖਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਅਜਿਹੇ ਗਲਤ ਰਸਤੇ ‘ਤੇ ਜਾਣ ਤੋਂ ਬਚਾਇਆ ਜਾ ਸਕੇ।

ਲੇਖਿਕਾ : ਲੇਖਿਕਾ: ਦੀਪਿੰਦਰ ਕੌਰ ਸਿੱਧੂ

Related posts

ਇਕ ਮੰਤਰੀ ਤੇ ਆਮ ਆਦਮੀ ਲਈ ਕਾਨੂੰਨ ਵੱਖ ਨਹੀਂ ਹੋ ਸਕਦਾ, ਅਨਮੋਲ ਗਗਨ ਮਾਨ ਖਿਲਾਫ ਦਰਜ ਹੋਵੇ ਕੇਸ : ਮਜੀਠੀਆ

On Punjab

ਨਵੇਂ ਸਾਲ ‘ਤੇ ਰੇਲਵੇ ਨੇ ਯਾਤਰੀਆਂ ਨੂੰ ਦਿੱਤਾ ਝਟਕਾ, ਕਿਰਾਏ ‘ਚ ਹੋਇਆ ਵਾਧਾ

On Punjab

ਅਗਲੇ ਹਫਤੇ ਮਿਲੇਗੀ ਗਰਮੀ ਤੋਂ ਰਾਹਤ, ਜੁਲਾਈ ‘ਚ ਲੱਗੇਗੀ ਛਹਿਬਰ

On Punjab