27.61 F
New York, US
February 5, 2025
PreetNama
ਖਾਸ-ਖਬਰਾਂ/Important News

ਸਰਕਾਰੀ ਕਾਲਜ ਲੁਧਿਆਣਾ ਦੇ ਸਾਬਕਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਨਾਇਆ ਕਾਲਜ ਦਾ ਸ਼ਤਾਬਦੀ ਵਰ੍ਹਾ

ਬਲਜੀਤ ਸਿੰਘ ਸਿਕੰਦ ਅਤੇ ਰਣਜੋਧ ਸਿੰਘ ਧਾਲੀਵਾਲ ਦਾ ਕੀਤਾ ਸਨਮਾਨ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਸਰਕਾਰੀ ਕਾਲਜ ਲੁਧਿਆਣਾ (ਲੜਕੇ ਅਤੇ ਲੜਕੀਆਂ) ਦੇ ਕੈਨੇਡਾ ਰਹਿੰਦੇ ਸਾਬਕਾ ਵਿਦਿਆਰਥੀਆਂ ਅਤੇ ਸਾਬਕਾ ਅਧਿਆਪਕਾਂ ਵੱਲੋਂ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ ਵਿੱਚ ਹਰ ਸਾਲ ਦੀ ਤਰਾਂ ਸਾਲਾਨਾ ਮਿਲਣੀ ਸਮਾਰੋਹ ਕਰਵਾਇਆ ਗਿਆ ਜਿਹੜਾ ਕਿ ਕਾਲਜ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਸੀ। ਸਮਾਗਮ ਦੇ ਆਰੰਭ ਵਿੱਚ ਮੋਹਨ ਗਿੱਲ ਡੇਹਲੋਂ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਇਸ ਸਾਲ ਨਵੇਂ ਆਏ ਸਾਬਕਾ ਵਿਦਿਆਰਥੀਆਂ ਦੀ ਪੁਰਾਣੇ ਵਿਦਿਅਰਥੀਆਂ ਅਤੇ ਅਧਿਅਪਕਾਂ ਨਾਲ ਆਪਸੀ ਜਾਣ ਪਛਾਣ ਕਰਵਾਈ। ਵੱਡੀ ਗਿਣਤੀ ‘ਚ ਪਹੁੰਚੇ ਸਾਬਕਾ ਵਿਦਿਅਰਥੀਆਂ ਅਤੇ ਅਧਿਆਪਕਾਂ ਨੂੰ ਇਸ ਮਿਲਣੀ ਸਮਾਗਮ ਦਾ ਹਿੱਸਾ ਬਣਾਉਣ ਦਾ ਸਿਹਰਾ ਰਣਧੀਰ ਸਿੰਘ ਢਿੱਲੋਂ ‘ਦੇਵਤਵਾਲ’ ਨੂੰ ਜਾਂਦਾ ਹੈ ਜਿੰਨ੍ਹਾਂ ਨੇ ‘ਕੱਲੇ ‘ਕੱਲੇ ਸਾਬਕਾ ਵਿਦਿਆਰਥੀ ਅਤੇ ਸਾਬਕਾ ਅਧਿਆਪਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਮਿਲਣੀ ਸਮਾਗਮ ‘ਚ ਸ਼ਮੂਲੀਅਤ ਕਰਨ ਲਈ ਸੱਦਾ ਭੇਜਿਆ। ਇਸ ਮੌਕੇ ਕਾਲਜ ਦੇ 100ਵੇਂ ਵਰ੍ਹੇ ‘ਤੇ ਕੇਕ ਕੱਟਣ ਦੀ ਰਸਮ ਉਪਰੰਤ ਰੰਗਾ ਰੰਗ ਸਮਾਗਮ ਦੀ ਸ਼ੁਰੂਆਤ ਕੀਤੀ ਗਈ।

ਸਮਾਗਮ ਦੌਰਾਨ ਟੋਰਾਂਟੋ ਤੋਂ ਆਏ ਕਾਲਜ ਦੇ ਸਾਬਕਾ ਵਿਦਿਆਰਥੀ ਬਲਜੀਤ ਸਿੰਘ ਸਿਕੰਦ ਅਤੇ ਵੈਨਸਿਟੀ ਦੇ ਡਿਪਟੀ ਡਾਇਰੈਕਟਰ ਰਣਜੋਧ ਸਿੰਘ ਧਾਲੀਵਾਲ ਦਾ ਉਚੇਚੇ ਤੌਰ ‘ਤੇ ਸਨਮਾਨ ਕੀਤਾ ਗਿਆ ਜਿੰਨ੍ਹਾਂ ਬਾਰੇ ਕੁਲਦੀਪ ਗਿੱਲ ਅਤੇ ਪ੍ਰੋ. ਹਰਿੰਦਰ ਕੌਰ ਸੋਹੀ ਨੇ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ। ਕਾਲਜ ਵਿੱਚ ਲੰਬਾ ਸਮਾਂ ਅਧਿਆਪਨ ਸੇਵਾਵਾਂ ਦੇ ਚੁੱਕੇ ਪ੍ਰੋ. ਪ੍ਰਿਥੀਪਾਲ ਸਿੰਘ ਸੋਹੀ ਨੇ ਕਾਲਜ ਦੇ ਪ੍ਰਬੰਧ, ਵਰਤਮਾਨ ਸਥਿਤੀ ਅਤੇ ਵੱਖ ਵੱਖ ਖੇਤਰਾਂ ਵਿਚ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰਸਿੱਧ ਪੰਜਾਬੀ ਸ਼ਾਇਰ ਗੁਰਭਜਨ ਗਿੱਲ ਨੇ ਪੰਜਾਬ ਤੋਂ ਦੁਆਵਾਂ ਭੇਜੀਆਂ। ਰੰਗਾ ਰੰਗ ਪ੍ਰੋਗਰਾਮ ਦੌਰਾਨ ਹਰਿੰਦਰ ਕੌਰ ਸੋਹੀ, ਡਾ. ਗੁਰਮਿੰਦਰ ਸਿੱਧੂ ਕਾਵਿ ਰਚਨਾਵਾਂ ਅਤੇ ਦਰਸ਼ਨ ਸੰਘਾ ਨੇ ਬੋਲੀਆਂ ਰਾਹੀਂ ਮਨੋਰੰਜਨ ਕੀਤਾ। ਗੁਰਦੀਪ ਆਰਟ ਅਕੈਡਮੀ ਵੱਲੋਂ “ਪੇਕੇ ਜਾਣ ਵਾਲੀਏ” ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਇਸ ਤੋਂ ਇਲਾਵਾ ਅੰਗਰੇਜ਼ ਬਰਾੜ, ਹਰਮਨ, ਦੀਪਾ ਜ਼ੈਲਦਾਰ, ਦਰਸ਼ਨ ਸੰਘਾ, ਬਲਜੀਤ ਔਲਖ ਨੇ ਮਲਵਈ ਗਿੱਧੇ ਵਿਚ ਬੋਲੀਆਂ ਅਤੇ ਟੱਪੇ ਗਾ ਕੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।
ਆਖਰ ਵਿੱਚ ਰਣਧੀਰ ਸਿੰਘ ਢਿੱਲੋਂ ਦੇਵਤਵਾਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਫ਼ਖ਼ਰ ਦੇ ਪਲ ਹਨ ਕਿ ਕਾਲਜ ਦੀ ਸਥਾਪਤੀ ਦਾ 100ਵਾਂ ਵਰ੍ਹਾ ਮਨਾਉਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ ਹੈ। ਉਨ੍ਹਾਂ ਸਮਾਗਮ ਵਿਚ ਸ਼ਾਮਲ ਸਭਨਾਂ ਮਹਿਮਾਨਾਂ, ਸਹਿਯੋਗੀਆਂ, ਮਿੱਤਰਾਂ ਦਾ ਧੰਨਵਾਦ ਕੀਤਾ। ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਡਾ. ਸਾਧੂ ਸਿੰਘ, ਡਾ. ਜਗਜੀਤ ਸਿੰਘ ਗਰੇਵਾਲ, ਰੇਡੀਓ ਹੋਸਟ ਹਰਜਿੰਦਰ ਥਿੰਦ, ਸ਼ਰਨਜੀਤ ਢਿੱਲੋਂ, ਬਲਦੇਵ ਸਿੰਘ ਬਾਠ (ਬਸੰਤ ਮੋਟਰਜ਼), ਪਾਲ ਬਰਾੜ, ਦਰਸ਼ਨ ਸਿੰਘ ਸਾਹਸੀ, ਅੰਤਰ ਪੰਮਾ, ਬਲਦੇਵ ਸਿੰਘ ਦੂਹੜਾ, ਹਰਦਮ ਸਿੰਘ ਮਾਨ, ਬਲਵੀਰ ਸਿੰਘ ਬਰਾੜ, ਸੁਖਵਿੰਦਰ ਸਿੰਘ ਚੋਹਲਾ, ਸੁਖਜੀਵਨ ਸਿੰਘ ਬਰਾੜ (ਟੋਰਾਂਟੋ) ਦਿਲਬਰ ਕੰਗ, ਜਸਬੀਰ ਸਿੰਘ ਰੋਮਾਣਾ ਸ਼ਾਮਲ ਸਨ।

Related posts

UK : ਅਮਰੀਕੀ ਟੈਲੀਫੋਨ Providers ਬੀਮਾ ਕੰਪਨੀਆਂ ਨਾਲ ਭਾਰਤੀ ਨਾਗਰਿਕ ਨੇ ਕੀਤੀ ਧੋਖਾਧੜੀ, 3 ਜਨਵਰੀ ਨੂੰ ਹੋਵੇਗਾ ਸਜ਼ਾ ਦਾ ਫ਼ੈਸਲਾ

On Punjab

President UK Visit: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਜਾਣਗੇ ਲੰਡਨ, ਬ੍ਰਿਟੇਨ ਦੀ ਮਹਾਰਾਣੀ ਦੇ ਅੰਤਿਮ ਸਸਕਾਰ ‘ਚ ਹੋਣਗੇ ਸ਼ਾਮਲ

On Punjab

ਮਹਾਦੋਸ਼ ਦੇ ਚੱਕਰਵਿਊ ’ਚ ਫਿਰ ਫਸੇ ਟਰੰਪ : ਦੋਸ਼ਾਂ ਦਾ ਖ਼ਰੜਾ ਤਿਆਰ, ਬੁੱਧਵਾਰ ਨੂੰ ਹੋਵੋਗੀ ਵੋਟਿੰਗ, ਸਦਮੇ ’ਚ ਰਿਪਬਲਿਕਨ

On Punjab