ਸਵਿੰਦਰ ਕੌਰ, ਮੋਹਾਲੀ
ਸਿੱਖਿਆ ਮੰਤਰੀ ਓਪੀ ਸੋਨੀ ਨੂੰ ਅੱਜ ਜਲੰਧਰ ਵਿਚ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੇ ਘੇਰ ਲਿਆ। ਸੋਨੀ ਇਕ ਸਮਾਗਮ ਵਿਚ ਹਿੱਸਾ ਲੈਣ ਆਏ ਸਨ ਪਰ ਬੱਚਿਆਂ ਦੇ ਮਾਪੇ ਪਹਿਲਾਂ ਹੀ ਉਨ੍ਹਾਂ ਦੇ ਵਿਰੋਧ ਲ਼ਈ ਤਿਆਰ ਬੈਠੇ ਸਨ। ਜਦੋਂ ਸਿੱਖਿਆ ਮੰਤਰੀ ਗੱਡੀ ਤੋਂ ਉਤਰੇ ਤਾਂ ਮਾਪਿਆਂ ਨੇ ਸੋਨੀ ਨੂੰ ਘੇਰਾ ਪਾ ਲਿਆ। ਪੁਲਿਸ ਨੇ ਬੜੀ ਮੁਸ਼ਕਲ ਨਾਲ ਸਿੱਖਿਆ ਮੰਤਰੀ ਦਾ ਖਹਿੜਾ ਛੁਡਵਾਇਆ।
ਵਿਰੋਧ ਕਰ ਰਹੇ ਲੋਕਾਂ ਨੇ ਦੋਸ਼ ਲਾਇਆ ਕਿ ਸਰਕਾਰ ਸਕੂਲ ਫੀਸਾਂ ਦੇ ਨਾਮ ਉਤੇ ਉਨ੍ਹਾਂ ਨੂੰ ਲੁੱਟ ਰਹੀ ਹੈ। ਇਸ ਲ਼ਈ ਉਹ ਸਿੱਖਿਆ ਮੰਤਰੀ ਦਾ ਪਿੱਟ ਸਿਆਪਾ ਕਰਨ ਆਏ ਹਨ। ਜਦੋਂ ਇਸ ਵਿਰੋਧ ਬਾਰੇ ਸਿੱਖਿਆ ਮੰਤਰੀ ਨੂੰ ਪੁੱਛਿਆ ਗਿਆ ਤਾਂ ਉਹ, ‘ਕੋਈ ਨਾ ,ਕੋਈ ਨਾ’ ਕਹਿ ਕੇ ਅੱਗੇ ਤੁਰ ਗਏ।