PreetNama
ਖਾਸ-ਖਬਰਾਂ/Important News

ਸਰਕਾਰ ਕਹੇਗੀ ਤਾਂ ਬਾਲਾਕੋਟ ਅੱਤਵਾਦੀ ਕੈਂਪ ‘ਤੇ ਫਿਰ ਕਰਾਂਗੇ ਹਮਲਾ, ਹਵਾਈ ਫੌਜ ਮੁਖੀ ਦਾ ਦਾਅਵਾ

ਨਵੀਂ ਦਿੱਲੀ: ਭਾਰਤੀ ਹਵਾਈ ਸੈਨਾ ਦੀ ਸਾਲਾਨਾ ਪ੍ਰੈਸ ਕਾਨਫਰੰਸ ਵਿੱਚ ਬਾਲਾਕੋਟ ਹਵਾਈ ਹਮਲੇ ਨਾਲ ਜੁੜੀ ਵੀਡੀਓ ਪੇਸ਼ ਕਰਨ ਬਾਅਦ ਮਾਹੌਲ ਭਖ ਗਿਆ ਹੈ। ਇਸ ਦੌਰਾਨ ਏਅਰ ਫੋਰਸ ਦੇ ਚੀਫ ਆਰਕੇਐਸ ਭਦੌਰੀਆ ਨੇ ਕਿਹਾ ਕਿ ਜੇ ਸਰਕਾਰ ਹੁਕਮ ਦਏਗੀ ਤਾਂ ਭਾਰਤੀ ਹਵਾਈ ਫੌਜ ਇੱਕ ਵਾਰ ਫਿਰ ਬਾਲਾਕੋਟ ਅੱਤਵਾਦੀ ਕੈਂਪ ‘ਤੇ ਹਮਲਾ ਕਰ ਸਕਦੀ ਹੈ। ਭਦੌਰੀਆ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਦਿੱਤੀ ਕਿਸੇ ਵੀ ਜ਼ਿੰਮੇਦਾਰੀ ਲਈ ਤਿਆਰ ਹਨ।

ਦਰਅਸਲ ਭਦੌਰੀਆ ਦੇ ਸੰਬੋਧਨ ਤੋਂ ਪਹਿਲਾਂ, ਬਾਲਕੋਟ ਦੇ ਹਮਲੇ ਨਾਲ ਸਬੰਧਿਤ ਇੱਕ ਵੀਡੀਓ ਚਲਾਈ ਗਈ, ਜਿਸ ਵਿੱਚ ਹਮਲੇ ਦਾ ਇੱਕ ਗ੍ਰਾਫਿਕ ਵੀਡੀਓ ਚਲਾਇਆ ਗਿਆ ਸੀ। ਅਖ਼ੀਰ ਵਿੱਚ ਬਾਲਕੋਟ ਦੀ ਅਸਲ ਸੈਟੇਲਾਈਟ ਇਮੇਜ ਚਲਾਈ ਗਈ। ਪਰ ਬਾਅਦ ਵਿੱਚ ਆਰਕੇਐਸ ਭਦੌਰੀਆ ਨੇ ਸਪੱਸ਼ਟ ਕਰ ਦਿੱਤਾ ਕਿ ਇਹ ਹਮੇਲ ਦੀ ਅਸਲ ਵੀਡੀਓ ਨਹੀਂ ਹੈ। ਇਹ ਇੱਕ ‘ਪ੍ਰੋਮੋਸ਼ਨਲ’ ਵੀਡੀਓ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਵਾਈ ਫੌਜ ਕੋਲ ਹਮਲੇ ਨਾਲ ਸਬੰਧਿਤ ਸਬੂਤ ਮੌਜੂਦ ਹਨ।

ਇਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਦੌਰੀਆ ਨੇ ਕਿਹਾ ਕਿ ਜੇ ਸਰਕਾਰ ਹੁਕਮ ਦਏਗੀ ਤਾਂ ਭਾਰਤੀ ਹਵਾਈ ਫੌਜ ਇੱਕ ਵਾਰ ਫਿਰ ਬਾਲਾਕੋਟ ਅੱਤਵਾਦੀ ਕੈਂਪ ‘ਤੇ ਹਮਲਾ ਕਰ ਸਕਦੀ ਹੈ। ਦਰਅਸਲ ਉਨ੍ਹਾਂ ਨੂੰ ਜੈਸ਼-ਏ-ਮੁਹੰਮਦ ਨੇ ਇੱਕ ਵਾਰ ਫਿਰ ਬਾਲਕੋਟ ਵਿੱਚ ਅੱਤਵਾਦੀਆਂ ਦੀ ਸਿਖਲਾਈ ਸ਼ੁਰੂ ਕਰਨ ਬਾਰੇ ਸਵਾਲ ਕੀਤਾ ਗਿਆ ਸੀ।

ਦੱਸ ਦਈਏ ਕਿ ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਹੋਏ ਹਮਲੇ ਤੋਂ ਬਾਅਦ ਹਵਾਈ ਫੌਜ ਨੇ ਬਾਲਾਕੋਟ ਵਿੱਚ ਜੈਸ਼-ਏ-ਮੁਹੰਮਦ ਅੱਤਵਾਦੀ ਕੈਂਪ ‘ਤੇ ਹਵਾਈ ਹਮਲੇ ਕੀਤੇ ਸੀ, ਜਿਸ ਵਿੱਚ ਮੰਨਿਆ ਜਾਂਦਾ ਹੈ ਕਿ ਵੱਡੀ ਗਿਣਤੀ ਵਿੱਚ ਅੱਤਵਾਦੀ ਮਾਰੇ ਗਏ ਸੀ।

Related posts

ਅਮਰੀਕਾ: ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ

On Punjab

Salman Khan Death Threat : ‘ਸਲਮਾਨ ਖ਼ਾਨ ਨੂੰ ਬਚਾਉਣਾ ਹੈ ਤਾਂ…’ ਅਦਾਕਾਰ ਨੂੰ ਫਿਰ ਮਿਲੀ ਧਮਕੀ, ਮੰਗੀ 2 ਕਰੋੜ ਦੀ ਫਿਰੌਤੀ ਦਾਕਾਰ ਸਲਮਾਨ ਖਾਨ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਧਮਕੀ ਦੇਣ ਵਾਲੇ ਅਦਾਕਾਰ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਧਮਕੀ ਦੇਣ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਮੈਸੇਜ ਭੇਜਿਆ ਹੈ। ਮੁੰਬਈ ਪੁਲਿਸ ਨੇ ਇਸ ਮਾਮਲੇ ‘ਤੇ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਧਮਕੀ ਕਿਸ ਨੇ ਦਿੱਤੀ ਹੈ।

On Punjab

ਕਾਬੁਲ ‘ਚ ਕਾਰ ਧਮਾਕਾ, 7 ਦੀ ਮੌਤ, 7 ਜ਼ਖਮੀ

On Punjab