PreetNama
ਸਮਾਜ/Social

ਸਰਕਾਰ ਦਾ ਪੁਲਿਸ ਨੂੰ ਤੋਹਫਾ, ਹੁਣ ਮਿਲੇਗੀ ਹਫਤਾਵਾਰੀ ਛੁੱਟੀ

ਲਖਨਊ: ਯੂਪੀ ਸਰਕਾਰ ਨੇ ਪੁਲਿਸ ਕਰਮੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਹੁਣ ਪੁਲਿਸ ਵਾਲਿਆਂ ਨੂੰ ਹਫਤੇ ‘ਚ ਇੱਕ ਦਿਨ ਦੀ ਛੁੱਟੀ ਮਿਲੇਗੀ। ਯੋਗੀ ਸਰਕਾਰ ਦੇ ਇਸ ਫੈਸਲੇ ਦੀਆਂ ਪੁਲਿਸ ਵਿਭਾਗ ਵੱਲੋਂ ਤਾਰੀਫਾਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ।

ਪਿਛਲੇ ਕੁਝ ਸਮੇਂ ਤੋਂ ਦੱਬੀ ਜ਼ੁਬਾਨ ‘ਚ ਪ੍ਰੈਸ਼ਰ ਹੇਠ ਕੰਮ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ। ਇਨ੍ਹਾਂ ਸਭ ਗੱਲਾਂ ਨੂੰ ਪੁਲਿਸ ਦੇ ਆਲਾ ਅਧਿਕਾਰੀ ਵੀ ਨੋਟਿਸ ਕਰ ਰਹੇ ਸੀ। ਪੁਲਿਸ ਵਾਲੇ ਬਗੈਰ ਛੁੱਟੀ ਤੋਂ ਲਗਾਤਾਰ ਕੰਮ ਕਰਦੇ ਸੀ ਤੇ ਇਸ ਕਾਰਨ ਉਹ ਪ੍ਰੇਸ਼ਾਨ ਹੋ ਜਾਂਦੇ ਸੀ।ਲੰਬੇ ਸਮੇਂ ਤੋਂ ਘਰ ਵੀ ਨਹੀਂ ਜਾ ਪਾਉਂਦੇ ਸੀ ਤੇ ਅਜਿਹੀ ਸਥਿਤੀ ‘ਚ ਉਨ੍ਹਾਂ ਦਾ ਪਰਿਵਾਰਕ ਮਾਹੌਲ ਵੀ ਖ਼ਰਾਬ ਹੁੰਦਾ ਸੀ। ਇਨ੍ਹਾਂ ਸਭ ਸਮਸਿਆਵਾਂ ਨੂੰ ਦੇਖਦੇ ਹੋਏ ਯੂਪੀ ਸਰਕਾਰ ਨੇ ਇਹ ਫੈਸਲਾ ਕੀਤਾ। ਯੋਗੀ ਸਰਕਾਰ ਦਾ ਇਹ ਫੈਸਲਾ ਹਜ਼ਾਰਾਂ ਪੁਲਿਸ ਵਾਲਿਆਂ ਦੇ ਹਿੱਤ ‘ਚ ਹੈ।

Related posts

ਇਸਲਾਮਫੋਬੀਆ ਦੇ ਦੌਰ ‘ਚ ਨਿਊਜ਼ੀਲੈਂਡ ਦਾ ਮੁਸਲਿਮ ਔਰਤਾਂ ਲਈ ਅਹਿਮ ਕਦਮ

On Punjab

ਐਸਬੀਆਈ ਦਾ ਵੱਡਾ ਐਲਾਨ, ਵਿਆਜ਼ ਦਰਾਂ ‘ਚ ਕਟੌਤੀ

On Punjab

ਕਚੌਰੀਆਂ ਵਾਲੇ ਦੀ ਆਮਦਨ ਨੇ ਪਾਈ ਇਨਕਮ ਟੈਕਸ ਵਾਲਿਆਂ ਨੂੰ ਦੰਦਲ, ਭੇਜੇ ਨੋਟਿਸ

On Punjab