ਸਰਵ ਭਾਰਤ ਨੌਜਵਾਨ ਸਭਾ ਪੰਜਾਬ ਸੂਬੇ ਦੀ ਦੋ ਰੋਜ਼ਾ ਕਾਨਫ਼ਰੰਸ ਉਣੱਤੀ ਦਸੰਬਰ ਨੂੰ ਸਥਾਨਕ ਆਰਬਿਟ ਪੈਲੇਸ ਵਿਖੇ ਕੀਤੀ ਜਾਵੇਗੀ ਇਹ ਕਾਨਫਰੰਸ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦ ਸ਼ਹੀਦ ਊਧਮ ਸਿੰਘ ਸੁਨਾਮ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗੀ। ਇਸ ਸਬੰਧੀ ਸਰਵ ਭਾਰਤ ਨੋਜਵਾਨ ਸਭਾ ਪੰਜਾਬ ਦੇ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਹਰਭਜਨ ਛੱਪੜੀਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬ ਭਾਰਤ ਨੌਜ਼ਵਾਨ ਸਭਾ ਦੀ ਸੂਬਾ ਪੱਧਰੀ ਦੋ ਰੋਜ਼ਾ ਕਾਨਫਰੰਸ 29 ਤੇ 30 ਦਸੰਬਰ ਨੂੰ ਫ਼ਾਜ਼ਿਲਕਾ ਵਿਖੇ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ।29 ਦਸੰਬਰ ਨੂੰ ਸਥਾਨਕ ਦਾਣਾ ਮੰਡੀ ਵਿਖੇ ਵਿਸ਼ਾਲ ਨੌਜਵਾਨਾਂ ਦੀ ਰੈਲੀ ਕੀਤੀ ਜਾਵੇਗੀ ।
ਜਿਸ ਸਬੰਧੀ ਅੱਜ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ ਅਤੇ ਜ਼ਿਲ੍ਹਾ ਭਰ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਆਗੂ ਸ਼ਾਮਿਲ ਹੋਏ।ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਡੈਲੀਗੇਟ ਅਜਲਾਸ ਵਿੱਚ ਸੂਬਾ ਭਰ ਤੋਂ ਜ਼ਿਲ੍ਹੇ ਵਾਰ ਚੁਣੇ ਹੋਏ 300 ਦੇ ਕਰੀਬ ਡੈਲੀਗੇਟ ਹਿੱਸਾ ਲੈਣਗੇ।
ਇਸ ਕਾਨਫਰੰਸ ਵਿੱਚ ਸਭ ਲਈ ਰੁਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ “ਭਗਤ ਸਿੰਘ ਕੌਮੀ ਰੁਜ਼ਗਾਰ ਗਾਰੰਟੀ ਕਾਨੂੰਨ” (ਬਨੇਗਾ), ਸਭ ਲਈ ਵਿੱਦਿਆ ਮੁਫਤ ਤੇ ਲਾਜ਼ਮੀ, ਸਿਹਤ ਸੰਭਾਲ, ਖੇਡ ਨੀਤੀ ਅਤੇ ਪਾਣੀ ਦੀ ਸੰਭਾਲ ਮੁੱਖ ਮੁੱਦੇ ਹੋਣਗੇ।ਇਸ ਕਾਨਫਰੰਸ ਨੂੰ ਸੂਬਾਈ ਅਤੇ ਕੌਮੀ ਆਗੂ ਸੰਬੋਧਨ ਕਰਨਗੇ। ਆਗੂਆਂ ਨੇ ਕਿਹਾ ਕਿ ਕਾਨਫ਼ਰੰਸ ਦੀ ਤਿਆਰੀ ਸਬੰਧੀ ਵੱਖ ਵੱਖ ਕਮੇਟੀਆਂ ਦੀ ਚੋਣ ਕਰ ਦਿੱਤੀ ਗਈ ਹੈ ਅਤੇ ਤਿਆਰੀ ਕਮੇਟੀ ਦੇ ਕਨਵੀਨਰ ਚਰਨਜੀਤ ਛਾਂਗਾ ਰਾਏ ਕੋ ਕਨਵੀਨਰ ਸ਼ੁਬੇਗ ਝੰਗੜ ਭੈਣੀ ਅਤੇ ਹਰਭਜਨ ਛੱਪੜੀ ਵਾਲੇ ਨੂੰ ਚੁਣਿਆ ਗਿਆ ਹੈ।
ਅੱਜ ਦੀ ਇਸ ਮੀਟਿੰਗ ਨੂੰ ਹੋਰਾਂ ਤੋਂ ਇਲਾਵਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸੁਖਦੇਵ ਧਰਮੂਵਾਲਾ, ਜ਼ਿਲ੍ਹਾ ਪ੍ਰਧਾਨ ਰਮਨ ਕੁਮਾਰ,ਨੌਜਵਾਨ ਸਭਾ ਦੇ ਜ਼ਿਲ੍ਹੇ ਦੇ ਆਗੂ ਸਤੀਸ਼ ਛੱਪੜੀਵਾਲਾ, ਸੰਦੀਪ ਜੋਧਾ,ਪਰਮਿੰਦਰ ਰਹਿਮੇਸ਼ਾਹ ਨੇ ਵੀ ਸੰਬੋਧਨ ਕੀਤਾ। ਇਸ ਸੂਬਾਈ ਕਾਨਫਰੰਸ ਚ ਨੋਜਵਾਨ ਸਭਾ ਦੇ ਸਾਬਕਾ ਆਗੂਆਂ ਜਿੰਨ੍ਹਾਂ ਚ ਭਗਵਾਨ ਦਾਸ ਬਹਾਦਰ ਕੇ, ਡਾਕਟਰ ਸਰਬਜੀਤ ਬਣਵਾਲਾ, ਖਰੈਤ ਬੱਘੇਕੇ ਕੇ, ਜੰਮੂ ਰਾਮ ਬਣਵਾਲਾ,ਵਿਨੋਦ ਟਿੱਲਾਂਵਾਲੀ,ਗੁਰਦੀਪ ਘੁਰੀ, ਬਲਵੰਤ ਚੋਹਾਨਾ ਅਤੇ ਰਾਜ ਬਹਾਦਰ ਕੇ ਨੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ ।