27.36 F
New York, US
February 5, 2025
PreetNama
ਸਿਹਤ/Health

ਸਰਵਾਈਕਲ ਤੇ ਗਰਦਨ ‘ਚ ਦਰਦ ਤੋਂ ਇੰਝ ਪਾ ਸਕਦੇ ਹੋ ਰਾਹਤ

cervical pain-neck pain: ਸਰਵਾਈਕਲ ਸਪਾਂਡੇਲੋਸਿਸ ਅਰਥਾਤ ਗਰਦਨ ਦਾ ਦਰਦ ਗਰਦਨ ਦੀਆਂ ਸੱਤ ਹੱਡੀਆਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਨਾਲ ਧੌਣ ਵਿਚ ਦਰਦ ਰਹਿੰਦਾ ਹੈ ਅਤੇ ਆਕੜ ਮਹਿਸੂਸ ਹੁੰਦੀ ਹੈ। ਗਰਦਨ ‘ਚ ਦਰਦ ਇਕ ਆਮ ਸਮੱਸਿਆ ਹੈ ਜੋ ਕਈ ਵਾਰ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਗ਼ਲਤ ਸਾਈਡ ਸੌਣ, ਦੇਰ ਤਕ ਇੱਕੋ ਪੁਜ਼ੀਸ਼ਨ ‘ਚ ਬੈਠਣ, ਟੇਢੇ-ਮੇਢੇ ਲੰਮੇ ਪੈਣ ਜਾਂ ਨੱਸ ਚੜ੍ਹ ਜਾਣ ਕਾਰਨ ਗਰਦਨ ‘ਚ ਦਰਦ ਹੁੰਦੀ ਹੈ।

ਕਈ ਵਾਰ ਮਾਸਪੇਸ਼ੀਆਂ ‘ਚ ਖਿਚਾਅ ਕਾਰਨ ਜਾਂ ਲਿਗਾਮੈਂਟਸ ‘ਤੇ ਜ਼ੋਰ ਪੈਣ ਕਾਰਨ ਵੀ ਇਹ ਸਮੱਸਿਆ ਸਾਹਮਣੇ ਆਉਂਦੀ ਹੈ। ਆਮ ਤੌਰ ‘ਤੇ ਗਰਦਨ ‘ਚ ਹੋਣ ਵਾਲੀ ਦਰਦ ਤੁਹਾਡੇ ਲਈ ਪਰੇਸ਼ਾਨੀ ਦਾ ਸਬੱਬ ਬਣਦੀ ਹੈ ਕਿਉਂਕਿ ਇਸ ਦਾ ਅਸਰ ਤੁਹਾਡੇ ਰੂਟੀਨ ਦੇ ਕੰਮਾਂ ‘ਤੇ ਵੀ ਪੈਂਦਾ ਹੈ। ਕਈ ਵਾਰ ਤਾਂ ਸਿਰ ਘੁੰਮਾਉਣ ਤੇ ਗੱਲ ਕਰਨ ‘ਚ ਵੀ ਪਰੇਸ਼ਾਨੀ ਹੁੰਦੀ ਹੈ।
ਜੇਕਰ ਤੁਹਾਨੂੰ ਵੀ ਅਕਸਰ ਜਾਂ ਕਦੀ-ਕਦਾਈਂ ਇਹ ਸਮੱਸਿਆ ਆਉਂਦੀ ਹੈ ਤਾਂ ਇਹ ਤਰੀਕੇ ਅਪਣਾਉਣ ਨਾਲ ਤੁਹਾਨੂੰ ਇਸ ਤੋਂ ਛੁਟਕਾਰਾ ਮਿਲ ਜਾਵੇਗਾ। ਪੜ੍ਹੋ ਗਰਦਨ ਦਰਦ ਦੂਰ ਕਰਨ ਦੇ ਘਰੇਲੂ ਉਪਾਅ…
ਦਰਦ ਦੀ ਵਜ੍ਹਾ
ਪੜ੍ਹਨ ਵੇਲੇ, ਟੀਵੀ ਦੇਖਣ, ਫੋਨ ‘ਤੇ ਗੱਲਬਾਤ ਕਰਨ ਵੇਲੇ ਜਾਂ ਕੰਮ ਕਰਦੇ ਸਮੇਂ ਜਦੋਂ ਗਰਦਨ ਗਲ਼ਤ ਦਿਸ਼ਾ ‘ਚ ਰੱਖਦੇ ਹਾਂ ਤਾਂ ਦਰਦ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਅਸੀਂ ਕੋਈ ਅਜਿਹੇ ਸਿਰਹਾਣੇ ਦਾ ਇਸਤੇਮਾਲ ਕਰਦੇ ਹਾਂ ਜਿਹੜਾ ਬਹੁਤ ਜ਼ਿਆਦਾ ਉੱਚਾ ਜਾਂ ਨੀਵਾਂ ਹੁੰਦਾ ਹੈ ਤਾਂ ਵੀ ਇਹ ਸਮੱਸਿਆ ਆਉਂਦੀ ਹੈ। ਪੇਟ ਦੇ ਭਾਰ ਸੌਂਦੇ ਸਮੇਂ ਗਰਦਨ ਗ਼ਲਤ ਤਰੀਕੇ ਨਾਲ ਮੋੜਨ ਕਾਰਨ ਵੀ ਦਰਦ ਹੋ ਸਕਦੀ ਹੈ। ਤਣਾਅ ਵੀ ਗਰਦਨ ਦਰਦ ਦਾ ਇਕ ਕਾਰਨ ਹੋ ਸਕਦਾ ਹੈ।
ਦਰਦ ਦਾ ਹੱਲ
ਗਰਦਨ ਦਰਦ ਦੇ ਹੱਲ ਦੇ ਬਹੁਤ ਤਰੀਕੇ ਹਨ ਜਿਵੇਂ ਆਈਸ ਪੈਕ ਲਾਉਣਾ, ਮਸਾਜ ਕਰਨੀ ਪਰ ਇਸ ਤਰ੍ਹਾਂ ਦੇ ਦਰਦ ਤੋਂ ਬਚਣ ਦਾ ਸਭ ਤੋਂ ਸੌਖਾ ਤਰੀਕਾ ਹੈ ਬਚਾਅ ਕਰਨਾ। ਇਸ ਲਈ ਘਰ ਤੇ ਆਫਿਸ ‘ਚ ਸਹੀ ਪੋਸਚਰ ਬਣਾਈ ਰੱਖੋ
ਆਪਣੀ ਕੁਰਸੀ ‘ਤੇ ਸਿੱਧੇ ਬੈਠੋ ਤੇ ਲੋਅਰ ਬੈਕ ਨੂੰ ਸਪਰੋਟ ਦਿਉ। ਪੈਰਾਂ ਨੂੰ ਜ਼ਮੀਨ ‘ਤੇ ਰੱਖੋ ਤੇ ਮੋਢਿਆਂ ਨੂੰ ਆਰਾਮ ਦਿਉ। ਜ਼ਿਆਦਾ ਸਮੇਂ ਤਕ ਇੱਕੋ ਪੁਜ਼ੀਸ਼ਨ ‘ਚ ਨਾ ਬੈਠੋ। ਗਰਦਨ ਦੀਆਂ ਮਾਸਪੇਸ਼ੀਆਂ ਨੂੰ ਅਰਾਮ ਦੇਣ ਲਈ ਛੋਟੀ-ਮੋਟੀ ਬ੍ਰੇਕ ਲੈਂਦੇ ਰਹੋ।
ਕੰਪਿਊਟਰ ‘ਤੇ ਕੰਮ ਕਰਨ ਵਾਲੇ ਆਪਣਾ ਵਰਕ ਸਟੇਸ਼ਨ ਠੀਕ ਰੱਖੋ।
ਕੰਪਿਊਟਰ ਨੂੰ ਇਸ ਤਰ੍ਹਾਂ ਰੱਖੋ ਕਿ ਮੌਨੀਟਰ ਦਾ ਟੌਪ ਅੱਖਾਂ ਦੀ ਸੇਧ ‘ਚ ਆਵੇ। ਅਜਿਹੇ ਡਾਕਿਊਮੈਂਟ ਹੋਲਡਰ ਦਾ ਇਸਤੇਮਾਲ ਕਰੋ ਜਿਸ ਨੂੰ ਤੁਸੀਂ ਸਕ੍ਰੀਨ ਦੀ ਸੇਧ ‘ਚ ਰੱਖ ਸਕੋ।
ਟੈਲੀਫੋਨ ਦੀ ਜਗ੍ਹਾ ਹੈੱਡ ਜਾਂ ਸਪੀਕਰ ਫੋਨ ਦਾ ਇਸਤੇਮਾਲ ਕਰੋ।
ਫੋਨ ਨੂੰ ਮੋਢੇ ‘ਤੇ ਰੱਖ ਕੇ ਗੱਲ ਕਰਨ ਦੀ ਜ਼ਹਿਮਤ ਨਾ ਉਠਾਓ।
ਆਪਣੀ ਕਾਰ ਦੀ ਸੀਟ ਨੂੰ ਅਪਰਾਈਟ ਪੁਜ਼ੀਸ਼ਨ ‘ਚ ਰੱਖੋ।
ਸਟਿਅਰਿੰਗ ਵ੍ਹੀਲ ਤਕ ਪਹੁੰਚਣ ‘ਚ ਜ਼ਿਆਦਾ ਤਕਲੀਫ਼ ਨਾ ਉਠਾਓ ਤੇ ਆਪਣੇ ਹੱਥਾਂ ਨੂੰ ਅਰਾਮਦਾਇਕ ਪੁਜ਼ੀਸ਼ਨ ‘ਚ ਰੱਖੋ।

ਸਹੀ ਸਿਰਹਾਣੇ ਦਾ ਇਸਤੇਮਾਲ ਕਰੋ।

ਪ੍ਰਾਪਰ ਲਿਫਟਿੰਗ ਤਕਨੀਕ।
ਗਰਦਨ ਦੇ ਦਰਦ ਤੋਂ ਬਚਣ ਲਈ ਲੱਕ ਦੀ ਥਾਂ ਪੈਰਾਂ ਦੇ ਬਾਰ ਜ਼ਿਆਦਾ ਕੰਮ ਕਰੋ।
ਅਜਿਹੇ ਦਰਦ ਤੋਂ ਬਚਣ ਲਈ ਮਾਹਿਰ ਵਧੀਆ ਖਾਣ-ਪੀਣ ਦੀ ਵੀ ਸਲਾਹ ਦਿੰਦੇ ਹਨ।
ਕੰਮ ਵੇਲੇ ਤਣਾਅ, ਚਿੰਤਾ ਤੋਂ ਦੂਰ ਰਹੋ ਤੇ ਮਾਸਪੇਸ਼ੀਆਂ ਦੀ ਕਸਰਤ ਕਰਨ ਨਾਲ ਵੀ ਗਰਦਨ ਦੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ।
ਸਿਗਰਟਨੋਸ਼ੀ ਕਰਨ ਨਾਲ ਖ਼ੂਨ ਦੇ ਸੰਚਾਰ ਦੀ ਗਤੀ ਘਟਣ ਨਾਲ ਟਿਸ਼ੂ ਰਿਪੇਅਰ ‘ਚ ਵੀ ਸਮਾਂ ਲਗਦਾ ਹੈ।
ਕਦੀ-ਕਦਾਈਂ ਗਰਦਨ ‘ਚ ਕਿਸੇ ਤਰ੍ਹਾਂ ਦੇ ਇਨਫੈਕਸ਼ਨ ਜਾਂ ਯੁਮੈਟਾਇਡ ਆਰਥਰਾਈਟਸ ਨਾਲ ਵੀ ਗਰਦਨ ਦਰਦ ਹੋ ਸਕਦੀ ਹੈ। ਅਜਿਹੇ ਵਿਚ ਵਧੀਆ ਥੈਰੇਪੀ ਲਈ ਡਾਕਟਰ ਨਾਲ ਰਾਬਤਾ ਕਰੋ। ਜ਼ਿਆਦਾਤਰ ਲੋਕਾਂ ‘ਚ ਗਰਦਨ ਦਰਦ ਗ਼ਲਤ ਪੋਸਚਰ ਜਾਂ ਹੈਕਟਿਕ ਜੀਵਨ-ਸ਼ੈਲੀ ਨੂੰ ਦਰਸਾਉਂਦਾ ਹੈ, ਇਸ ਲਈ ਗਰਦਨ ਦਰਦ ਤੋਂ ਬਚਣਾ ਹੀ ਇਸ ਸਮੱਸਿਆ ਦਾ ਹੱਲ ਹੈ।

Related posts

ਰੋਜ਼ਾਨਾ ਜਿਮ ਜਾਣ ਵਾਲਿਆਂ ਨੂੰ ਹਾਰਟ ਅਟੈਕ ਦਾ ਵਧੇਰੇ ਖ਼ਤਰਾ ਕਿਉਂ ? ਟਾਪ ਹਾਰਟ ਸਰਜਨ ਨੇ ਦੱਸਿਆ ਕਾਰਨ

On Punjab

ਕੀ ਗਰਮੀ ਵੱਧਣ ਨਾਲ ਖਤਮ ਹੋ ਜਾਵੇਗਾ ਕੋਰੋਨਾ ਵਾਇਰਸ?

On Punjab

ਨੌਜਵਾਨ ਭੁੱਲੇ ਸਾਈਕਲ ਚਲਾਉਣਾ, ਜ਼ਰਾ ਬਜ਼ੁਰਗਾਂ ਤੋਂ ਪੁੱਛੋ ਇਸ ਦੇ ਫ਼ਾਇਦੇ

On Punjab