ਬਟਾਲਾ: ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਤੇ ਟਕਸਾਲੀ ਅਕਾਲੀ ਆਗੂ ਗੁਰਚਰਨ ਸਿੰਘ ਕਰਵਾਲੀਆਂ ਬੀਤੀ ਰਾਤ ਅਕਾਲ ਚਲਾਣਾ ਕਰ ਗਏ। ਜ਼ਿਕਰਯੋਗ ਹੈ ਕਿ ਗੁਰਚਰਨ ਸਿੰਘ ਕਰਵਾਲੀਆ ਪਿਛਲੇ 25 ਸਾਲਾਂ ਤੋਂ ਆਪਣੇ ਪਿੰਡ ਕਰਵਾਲੀਆ ਦੇ ਸਰਪੰਚ ਸਨ। ਉਹ ਟਕਸਾਲੀ ਅਕਾਲੀ ਆਗੂ ਸਨ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਕੇ ਅਕਾਲੀ ਦਲ ਲਈ ਕੰਮ ਕੀਤਾ ਅਤੇ ਸਮੇਂ-ਸਮੇਂ ‘ਤੇ ਆਈਆਂ ਔਕੜਾਂ ਤੇ ਤਕਲੀਫ਼ਾਂ ‘ਚ ਉਨ੍ਹਾਂ ਦਾ ਸਾਥ ਦਿੱਤਾ।