Smoker Health Insurance : ਨਵੀਂ ਦਿੱਲੀ : ਸਿਹਤ ਬੀਮਾ ਸਕੀਮ ਆਮ ਤੌਰ ‘ਤੇ ਕਿਸੇ ਵੀ ਵਿਅਕਤੀ ਦੀ ਉਮਰ, ਸਿਹਤ, ਕੰਡੀਸ਼ਨ, ਖਾਣ-ਪੀਣ ਦੀਆਂ ਆਦਤਾਂ, ਸਿਗਰਟ, ਸ਼ਰਾਬ ਤੇ ਹੋਰ ਨਸ਼ੀਲੇ ਪਦਾਰਥਾਂ ਦੇ ਸੇਵਨ ਅਨੁਸਾਰ ਤੈਅ ਹੁੰਦੀ ਹੈ । ਇਹ ਸਾਰੀਆਂ ਸਿਹਤ ਬੀਮਾ ਕੰਪਨੀਆਂ ਸਿਹਤ ਬੀਮਾ ਦੀ ਪੇਸ਼ਕਸ਼ ਕਰਨ ਅਤੇ ਬੀਮਾ ਅਮਾਊਂਟ ਅਨੁਸਾਰ ਪ੍ਰੀਮੀਅਮ ਦੀ ਗਣਨਾ ਕਰਨ ਤੋਂ ਪਹਿਲਾਂ ਆਪਣੇ ਗਾਹਕਾਂ ਦੀ ਪ੍ਰੋਫਾਈਲ ਚੈੱਕ ਕਰਦੀਆਂ ਹਨ । ਇਸ ਵਿੱਚ ਮਾਹਿਰਾਂ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਜਲਦ ਤੋਂ ਜਲਦ ਬੀਮਾ ਕਰਵਾ ਲੈਣਾ ਚਾਹੀਦਾ ਹੈ । ਇਸ ਵਿੱਚ ਕਈ ਲੋਕਾਂ ਦਾ ਮੰਨਣਾ ਹੈ ਕਿ ਸਿਗਰਟਨੋਸ਼ੀ ਕਰਨ ਵਾਲੇ ਲੋਕ ਸਿਹਤ ਬੀਮਾ ਖਰੀਦਣ ਯੋਗ ਨਹੀਂ ਹਨ , ਪਰ ਸਾਰੀਆਂ ਸਿਹਤ ਬੀਮਾ ਕੰਪਨੀਆਂ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਉੱਚ ਪ੍ਰੀਮੀਅਮ ਨਾਲ ਬੀਮਾ ਦੇਣ ਲਈ ਤਿਆਰ ਰਹਿੰਦੀਆਂ ਹਨ । ਸਿਹਤ ਬੀਮਾ ਕੰਪਨੀ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਪੂਰੀ ਤਰ੍ਹਾਂ ਨਾਲ ਵੱਖ-ਵੱਖ ਨਿਯਮਾਂ ਅਤੇ ਸ਼ਰਤਾਂ ਨਾਲ ਕਵਰੇਜ ਪ੍ਰਦਾਨ ਕਰਦੀਆਂ ਹਨ । ਸਿਗਰਟਨੋਸ਼ੀ ਕਰਨ ਵਾਲਿਆਂ ਦੀ ਸਿਹਤ ਦੀ ਹਾਲਤ ਨੂੰ ਕਿਸੇ ਵੀ ਰੂਪ ਵਿੱਚ ਰੋਜ਼ਾਨਾ ਨਿਕੋਟੀਨ ਦੀ ਖਪਤ ਦੇ ਆਧਾਰ ‘ਤੇ ਤੈਅ ਕੀਤਾ ਗਿਆ ਹੈ ।ਦਰਅਸਲ, ਬੀਮਾ ਦੇਣ ਤੋਂ ਪਹਿਲਾਂ ਬੀਮਾ ਕੰਪਨੀ ਹਰੇਕ ਵਿਅਕਤੀ ਦਾ ਮੈਡੀਕਲ ਕਰਵਾਉਂਦੀ ਹੈ । ਇਸ ਮੈਡੀਕਲ ਟੈਸਟ ਰਾਹੀਂ ਸਰੀਰ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਮਿਲਦੀ ਹੈ ਅਤੇ ਬੀਮਾ ਅਮਾਊਂਟ ਵੀ ਤੈਅ ਹੁੰਦਾ ਹੈ ।ਦੱਸ ਦੇਈਏ ਕਿ ਸਿਹਤ ਬੀਮਾ ਖਰੀਦਣ ਦੇ ਚਾਹਵਾਨ ਸਿਗਰਟਨੋਸ਼ੀ ਕਰਨ ਵਾਲੇ ਲੋਕਾਂ ਨੂੰ ਆਪਣੇ ਲਾਈਫ ਸਟਾਈਲ ਅਤੇ ਸਿਗਰਟ ਪੀਣ ਦੀ ਗਿਣਤੀ ‘ਤੇ ਧਿਆਨ ਦੇਣਾ ਚਾਹੀਦਾ ਹੈ । ਜੇਕਰ ਕੋਈ ਵਿਅਕਤੀ ਦਿਨ ਵੇਲੇ 20 ਤੋਂ ਜ਼ਿਆਦਾ ਸਿਗਰਟ ਪੀਂਦਾ ਹੈ ਤਾਂ ਅਜਿਹੇ ਵਿੱਚ ਜ਼ਿਆਦਾ ਸੰਭਾਵਨਾ ਹੈ ਕਿ ਬੀਮਾ ਕੰਪਨੀਆਂ ਸਿਹਤ ਬੀਮਾ ਦੇ ਬਿਨੈ ਨੂੰ ਨਾਮੰਜ਼ੂਰ ਕਰ ਦੇਣ ।