63.68 F
New York, US
September 8, 2024
PreetNama
ਸਮਾਜ/Social

ਸੈਲਫੀ ਬਣੀ ਜਾਨ ਲਈ ਖ਼ਤਰਾ, ਹੁਣ ਤੱਕ 259 ਮੌਤਾਂ

ਨਵੀਂ ਦਿੱਲੀਲਗਪਗ ਹਰ ਕਿਸੇ ਕੋਲ ਸਮਾਰਟਫੋਨ ਹੈ ਜਿਸ ‘ਚ ਹਰ ਕੋਈ ਸੈਲਫੀ ਕਲਿੱਕ ਕਰਨ ਦਾ ਆਪਣਾ ਸੌਂਕ ਰੱਖਦਾ ਹੈ। ਇਸ ਸੌਂਕ ਦੇ ਚੱਲਦੇ ਕਈ ਵਾਰ ਲੋਕਾਂ ਨੂੰ ਆਪਣੀ ਜਾਨ ‘ਤੇ ਵੀ ਖੇਡਦੇ ਦੇਖਿਆ ਗਿਆ ਹੈ। ਲੋਕ ਖ਼ਤਰਨਾਕ ਥਾਂਵਾਂ ‘ਤੇ ਵੀ ਤਸਵੀਰਾਂ ਕਲਿੱਕ ਕਰਨ ਤੋਂ ਨਹੀਂ ਹਟਦੇ। ਇਸੇ ਸਿਲਸਿਲੇ ‘ਚ ਇੰਡੀਆ ਜਨਰਲ ਆਫ਼ ਫੈਮਿਲੀ ਮੈਡੀਸਨ ਐਂਡ ਪ੍ਰਾਇਮਰੀ ਕੇਅਰ ਦੀ ਰਿਪੋਰਟ ਮੁਤਾਬਕ ਸਾਲ 2011 ਤੇ 2017 ਤੱਕ 259 ਲੋਕ ਸੈਲਫੀ ਲੈਣ ਕਾਰਨ ਆਪਣੀ ਜਾਨ ਗੁਆ ਬੈਠੇ ਹਨ।

ਮੌਤਾਂ ਦਾ ਇਹ ਅੰਕੜਾ ਸਾਲ ਦਰ ਸਾਲ ਵਧਦਾ ਗਿਆ। ਸੈਲਫੀ ਲੈਣ ‘ਚ ਕੁਝ ਮਦਦ ਸੈਲਫੀ ਸਟਿਕ ਨੇ ਕਰ ਦਿੱਤੀ। ਅਕਤੂਬਰ 2011 ਤੋਂ ਨਵੰਬਰ 2017 ‘ਚ ਦੁਨੀਆ ਭਰ ‘ਚ ਕਰੀਬ259 ਲੋਕਾਂ ਦੀ ਮੌਤ ਸੈਲਫੀ ਲੈਣ ਕਰਕੇ ਹੋਈ। ਜਦਕਿ ਇਸ ਦੌਰਾਨ ਸ਼ਾਰਕ ਦੇ ਹਮਲੇ ਨਾਲ ਮਰਨ ਵਾਲਿਆਂ ਦੀ ਗਿਣਤੀ 50 ਸੀ। ਰਿਪੋਰਟ ਮੁਤਾਬਕ ਇਸ ਮਾਮਲੇ ‘ਚ ਔਰਤਾਂ ਮਰਦਾਂ ਤੋਂ ਕਿਤੇ ਅੱਗੇ ਹਨ। ਸੈਲਫੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਹੈ। ਇਸ ‘ਚ ਡੁੱਬਣਹਾਦਸਾਗ੍ਰਸਤ ਤੇ ਸੈਲਫੀ ਦੌਰਾਨ ਡਿੱਗਣਾ ਸ਼ਾਮਲ ਹੈ।

ਫੋਟੋ ਕਲਿੱਕ ਕਰਦੇ ਸਮੇਂ ਮਰਨ ਵਾਲਿਆਂ ‘ਚ ਭਾਰਤੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। ਅਜਿਹੇ ‘ਚ ਭਾਰਤ ‘ਚ ਕੁਝ ਖ਼ਤਰਨਾਕ ਹਿੱਸਿਆਂ ਨੂੰ ਨੋਸੇਲਫੀ ਜ਼ੋਨ ‘ਚ ਤਬਦੀਲ ਕੀਤਾ ਗਿਆ ਹੈ। ਇਸ ‘ਚ ਮੁੰਬਈ ਦੀਆਂ 16 ਥਾਵਾਂ ਸ਼ਾਮਲ ਹਨ। ਸੈਲਫੀ ਦੇ ਚਕੱਰ ‘ਚ ਮੌਤ ਦੀ ਲਿਸਟ ‘ਚ ਭਾਰਤ ਤੋਂ ਬਾਅਦ ਰੂਸ ਦਾ ਨਾਂ ਹੈ।

Related posts

ਸਰਕਾਰੀ ਕਰਮਚਾਰੀਆਂ ਲਈ ਵੱਡਾ ਐਲਾਨ, ਇਹ ਕੱਪੜੇ ਪਹਿਨ ਕੇ ਆਏ ਤਾਂ ਹੋਵੇਗੀ ਸਖ਼ਤ ਕਾਰਵਾਈ

On Punjab

ਅਫ਼ਗਾਨਿਸਤਾਨ : ਘਰ ‘ਚ ਜ਼ਬਰਨ ਵੜੇ ਤਾਲਿਬਾਨੀ ਲੜਾਕੇ, ਘਰਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ; ਮਹਿਲਾ ਡਾਕਟਰ ਨੇ ਦੱਸਿਆ ਆਪਣਾ ਦਰਦ

On Punjab

ਅਮਰੀਕਾ ਦੇ ਬਲੋਅਰ ਐਡਵਰਡ ਸਨੋਡੇਨ ਆਪਣੀ ਪਤਨੀ ਨਾਲ ਲੈਣਗੇ ਰੂਸ ਦੀ ਨਾਗਰਿਕਤਾ

On Punjab