PreetNama
ਖਾਸ-ਖਬਰਾਂ/Important News

ਹੁਣ ਪਰਮਾਣੂ ਬੰਬ ਨਾਲ ਸਮੁੰਦਰੀ ਤੂਫ਼ਾਨ ਠੱਲ੍ਹਣਗੇ ਟਰੰਪ!

ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਆਪਣੇ ਅਜਬ-ਗਜਬ ਵਿਚਾਰਾਂ ਲਈ ਜਾਣੇ ਜਾਂਦੇ ਹਨ। ਹੁਣ ਉਨ੍ਹਾਂ ਫਿਰ ਅਜੀਬ ਬਿਆਨ ਦਿੱਤਾ ਹੈ। ਉਨ੍ਹਾਂ ਅਮਰੀਕਾ ਨੂੰ ਕਰੋੜਾਂ ਡਾਲਰ ਦਾ ਨੁਕਸਾਨ ਪਹੁੰਚਾਉਣ ਵਾਲੇ ਹਰੀਕੇਨ ਵਰਗੇ ਸਮੁੰਦਰੀ ਤੂਫਾਨ ਨੂੰ ਪਰਮਾਣੂ ਬੰਬ ਨਾਲ ਖ਼ਤਮ ਕਰਨ ਦੀ ਗੱਲ ਆਖੀ ਹੈ। ਇਹ ਵਿਚਾਰ ਤਾਂ ਚੰਗਾ ਹੈ, ਪਰ ਇਸ ਦੇ ਨਤੀਜੇ ਕੁਝ ਜ਼ਿਆਦਾ ਵਧੀਆ ਨਹੀਂ ਹੋਣਗੇ।

ਅਮਰੀਕੀ ਸੰਸਥਾ ਨੈਸ਼ਨਲ ਓਸਿਆਨਿਕ ਐਂਡ ਐਟਮਾਸਫੈਰਿਕ ਐਡਮਿਨਿਸਟ੍ਰੇਸ਼ਨ (National Oceanic and Atmospheric Administration) ਨੇ ਟਰੰਪ ਦੇ ਇਸ ਵਿਚਾਰ ਨੂੰ ਵਿਨਾਸ਼ਕਾਰੀ ਕਰਾਰ ਦਿੱਤਾ ਹੈ। ਸੰਸਥਾ ਨੇ ਕਿਹਾ ਹੈ ਕਿ ਰਹੀਕੇਨ ਨਾਲ ਓਨੀ ਤਬਾਹੀ ਨਹੀਂ ਹੋਣੀ ਜਿੰਨੀ ਹਰੀਕੇਨ ‘ਤੇ ਪਰਮਾਣੂ ਬੰਬ ਸੁੱਟਣ ਨਾਲ ਹੋ ਸਕਦੀ ਹੈ।

ਹਰ ਸਾਲ ਅਮਰੀਕਾ ਦੇ ਪੂਰਬੀ ਤੱਟ ਨੂੰ ਅਜਿਹੇ ਭਿਆਨਕ ਸਮੁੰਦਰੀ ਤੂਫਾਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਦੀ ਸੰਭਾਵਤ ਤੌਰ ‘ਤੇ ਆਮਦ ਸਤੰਬਰ ਵਿੱਚ ਹੁੰਦੀ ਹੈ ਜਦੋਂ ਸਮੁੰਦਰੀ ਤਾਪਮਾਨ ਸਭ ਤੋਂ ਵੱਧ ਹੁੰਦਾ ਹੈ। ਇਸ ਵੇਲੇ ਟ੍ਰੋਪੀਕਲ ਸਟੌਰਮ ਡੋਰੀਅਨ ਕੈਰੇਬੀਆਈ ਆਈਲੈਂਡਜ਼ ਵੱਲ ਵਧ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਤੂਫਾਨ ਅਮਰੀਕਾ ਦੇ ਪਿਊਰਟੋ ਰਿਕੋ ਨੂੰ ਆਪਣੀ ਚਪੇਟ ਵਿੱਚ ਲੈ ਸਕਦਾ ਹੈ।

ਐਨਓਏਏ ਦੇ ਅਨੁਸਾਰ ਜੇ ਹਰੀਕੇਨ ਤੂਫਾਨ ਨੂੰ ਰੋਕਣ ਲਈ ਕੋਈ ਪ੍ਰਮਾਣੂ ਹਮਲਾ ਕੀਤਾ ਗਿਆ ਤਾਂ ਰੇਡੀਏਸ਼ਨ ਤੂਫਾਨ ਦੇ ਦਾਇਰੇ ਤੋਂ ਬਾਹਰ ਨਿਕਲ ਕੇ ਸਭ ਕੁਝ ਤਬਾਹ ਕਰ ਸਕਦੀ ਹੈ। ਇਸ ਵਿੱਚੋਂ ਨਿਕਲਦੀਆਂ ਗਾਮਾ ਕਿਰਨਾਂ ਮਨੁੱਖੀ ਸਰੀਰ ਦੀਆਂ ਕੋਸ਼ਿਕਾਵਾਂ ਨਸ਼ਟ ਕਰ ਸਕਦੀਆਂ ਹਨ। 1986 ਵਿੱਚ ਚਰਨੋਬਿਲ ਪਾਵਰ ਪਲਾਂਟ ਦੀ ਘਟਨਾ ਨਾਲ ਹਵਾ ਵਿੱਚ ਫੈਲੀ ਰੇਡੀਏਸ਼ਨ ਦੇ ਕਾਰਨ ਲੋਕਾਂ ਨੂੰ 1500 ਮੀਲ ਦੇ ਘੇਰੇ ਤੋਂ ਬਾਹਰ ਹੋਣਾ ਪਿਆ ਸੀ। ਜੇ ਅਮਰੀਕਾ ਹਰੀਕੇਨ ਤੂਫਾਨ ਨੂੰ ਰੋਕਣ ਲਈ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਦਾ ਹੈ ਤਾਂ ਕੈਰੇਬੀਅਨ ਦੇਸ਼ਾਂ ਦੇ ਨਾਲ ਮੈਕਸੀਕੋ ਦੀ ਖਾੜੀ ਨਾਲ ਲੱਗੇ ਦੇਸ਼ ਵੀ ਪ੍ਰਭਾਵਤ ਹੋ ਸਕਦੇ ਹਨ।

Related posts

NATO ‘ਚ ਸ਼ਾਮਲ ਹੋਣ ਲਈ ਅੱਗੇ ਵਧੇ ਫਿਨਲੈਂਡ ਤੇ ਸਵੀਡਨ ; ਤਾਂ ਕੀ ਨਾਰਡਿਕ ਦੇਸ਼ ‘ਤੇ ਵੀ ਹਮਲਾ ਕਰੇਗਾ ਰੂਸ?ਦੋ ਯੂਰਪੀ ਦੇਸ਼ ਫਿਨਲੈਂਡ ਤੇ ਸਵੀਡਨ ਫੌਜੀ ਸੰਗਠਨ ਨਾਟੋ ਦੇ ਮੈਂਬਰ ਬਣਨ ਦੇ ਨੇੜੇ ਹਨ। ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਫਿਨਲੈਂਡ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ ਪੈਦਾ ਹੋਏ ਖਤਰੇ ਕਾਰਨ ਬਿਨਾਂ ਦੇਰੀ ਕੀਤੇ ਨਾਟੋ ਫੌਜੀ ਗਠਜੋੜ ‘ਚ ਸ਼ਾਮਲ ਹੋਣ ਲਈ ਅਰਜ਼ੀ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਫਿਨਲੈਂਡ ਦਾ ਗੁਆਂਢੀ ਸਵੀਡਨ ਵੀ ਦਹਾਕਿਆਂ ਤੱਕ ਨਿਰਪੱਖ ਰਾਹ ਅਪਣਾਉਣ ਤੋਂ ਬਾਅਦ ਨਾਟੋ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਨੇੜੇ ਹੈ। ਦੂਜੇ ਪਾਸੇ ਮਾਸਕੋ ਨੇ ਕਿਹਾ ਕਿ ਇਹ ਕਦਮ ਯਕੀਨੀ ਤੌਰ ‘ਤੇ ਖ਼ਤਰਾ ਹੈ। ਰੂਸ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਫਿਨਲੈਂਡ ਦੀ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਇੱਕ ਦੁਸ਼ਮਣੀ ਵਾਲੀ ਚਾਲ ਸੀ ਜੋ ਨਿਸ਼ਚਤ ਤੌਰ ‘ਤੇ ਸਾਡੀ ਸੁਰੱਖਿਆ ਲਈ ਖ਼ਤਰਾ ਹੈ। ਕ੍ਰੇਮਲਿਨ ਨੇ ਕਿਹਾ ਕਿ ਇਹ ਜਵਾਬ ਦੇਵੇਗਾ, ਪਰ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕਿਵੇਂ ਨਿਰਭਰ ਕਰੇਗਾ ਕਿ ਕਿਵੇਂ ਨਾਟੋ ਫੌਜੀ ਸੰਪਤੀਆਂ ਨੂੰ 1,300-km (800-ਮੀਲ) ਫਿਨਲੈਂਡ-ਰੂਸੀ ਸਰਹੱਦ ‘ਤੇ ਲੈ ਜਾਂਦਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਨੂੰ ਰੋਕਣ ਲਈ ਫੌਜੀ-ਤਕਨੀਕੀ ਅਤੇ ਹੋਰ ਕਿਸਮ ਦੇ ਜਵਾਬੀ ਕਦਮ ਚੁੱਕਣ ਦੀ ਲੋੜ ਹੋਵੇਗੀ। ਹੇਲਸਿੰਕੀ ਨੂੰ ਅਜਿਹੀ ਹਰਕਤ ਦੀ ਜ਼ਿੰਮੇਵਾਰੀ ਅਤੇ ਨਤੀਜਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ। ਰੂਸ ਨੇ ਅੰਸ਼ਕ ਤੌਰ ‘ਤੇ ਨਾਟੋ ਦੇ ਪੂਰਬ ਵੱਲ ਵਿਸਤਾਰ ਤੋਂ ਆਪਣੇ ਆਪ ਨੂੰ ਬਚਾਉਣ ਦੇ ਸਾਧਨ ਵਜੋਂ ਯੂਕਰੇਨ ਦੇ ਹਮਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨਿਨਿਸਤੋ ਨੇ ਵੀਰਵਾਰ ਨੂੰ ਕਿਹਾ ਕਿ ਹੇਲਸਿੰਕੀ ਦੇ ਫੈਸਲੇ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜ਼ਿੰਮੇਵਾਰ ਹਨ। ਤੁਸੀਂ ਇਸ ਦਾ ਕਾਰਨ ਬਣ ਗਏ ਹੋ। ਤੁਸੀਂ ਸ਼ੀਸ਼ੇ ਵਿੱਚ ਦੇਖੋ। Also ReadIAF man arrested for spying for Pakistan Trapped by Honeytrap in ISI trap ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ IAF

On Punjab

ਅਫ਼ਗਾਨਿਸਤਾਨ ‘ਚ ਵਿਸ਼ੇਸ਼ ਬਲਾਂ ਦੇ ਟਿਕਾਣੇ ‘ਤੇ ਕਾਰ ਬੰਬ ਧਮਾਕਾ, 18 ਦੀ ਮੌਤ

Pritpal Kaur

ਚੀਨ ਤੇ ਅਮਰੀਕਾ ਦੀਆਂ ਜੰਗੀ ਬੜ੍ਹਕਾਂ, ਫੌਜਾਂ ਦਾ ਯੁੱਧ ਅਭਿਆਸ

On Punjab