PreetNama
ਸਮਾਜ/Social

ਹੁਣ ਪਾਕਿਸਤਾਨ ‘ਚ ਹਿੰਦੂ ਲੜਕੀ ਅਗਵਾ, ਜਬਰੀ ਧਰਮ ਬਦਲਵਾਉਣ ਦੀ ਕੋਸ਼ਿਸ਼

ਇਸਲਾਮਾਬਾਦ: ਪਾਕਿਸਤਾਨ ਵਿੱਚ ਹੁਣ ਇੱਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰਨ ਤੇ ਉਸ ਦੇ ਧਰਮ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਨੀਵਾਰ ਨੂੰ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਸੁੱਕੁਰ ਵਿੱਚ ਹਿੰਦੂ ਲੜਕੀ ਨੂੰ ਇੰਸਟੀਚਿਊਟ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ (ਆਈਬੀਏ) ਤੋਂ ਅਗਵਾ ਕਰ ਲਿਆ ਗਿਆ ਤੇ ਜ਼ਬਰਦਸਤੀ ਉਸ ਦਾ ਇਸਲਾਮ ਵਿੱਚ ਧਰਮ ਪਰਿਵਰਤਨ ਕਰ ਦਿੱਤਾ ਗਿਆ।

ਅਗਵਾ ਕੀਤੀ ਗਈ ਲੜਕੀ ਦੀ ਪਛਾਣ ਰੇਣੁਕਾ ਕੁਮਾਰੀ ਵਜੋਂ ਹੋਈ ਹੈ। ਇੱਕ ਪੋਸਟ ਗਰੈਜੂਏਟ ਵਿਦਿਆਰਥੀ ਨੇ ਉਸ ਦੇ ਕਾਲਜ ਤੋਂ ਉਸ ਨੂੰ ਅਗਵਾ ਕਰ ਲਿਆ। ਗੈਰ-ਮੁਨਾਫਾ ਸੰਗਠਨ ਆਲ ਪਾਕਿਸਤਾਨ ਹਿੰਦੂ ਪੰਚਾਇਤ ਦੀ ਫੇਸਬੁੱਕ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਲੜਕੀ 29 ਅਗਸਤ ਨੂੰ ਆਪਣੇ ਕਾਲਜ ਲਈ ਰਵਾਨਾ ਹੋਈ ਸੀ ਤੇ ਉਸ ਦੇ ਬਾਅਦ ਲਾਪਤਾ ਹੋ ਗਈ। ਸੂਤਰਾਂ ਨੇ ਦੱਸਿਆ ਕਿ ਇਸੇ ਦੌਰਾਨ ਬੀਤੀ ਰਾਤ ਪੁਲਿਸ ਨੇ ਮੁਸਲਿਮ ਨੌਜਵਾਨ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਅਜੇ ਵੀ ਉਹ ਹਿਰਾਸਤ ਵਿੱਚ ਹੈ।

ਸੂਤਰਾਂ ਨੇ ਖ਼ਬਰ ਏਜੰਸੀ ANI ਤੋਂ ਪੁਸ਼ਟੀ ਕੀਤੀ ਹੈ ਕਿ ਇਹ ਜੋੜਾ ਸਿਆਲਕੋਟ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਕਾਰਕੁਨ ਮਿਰਜ਼ਾ ਦਿਲਾਵਰ ਬੇਗ ਦੀ ਰਿਹਾਇਸ਼ ’ਤੇ ਠਹਿਰ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਰੇਣੁਕਾ ਨੂੰ ਜ਼ਬਰਦਸਤੀ ਇਸ ਤਰੀਕੇ ਨਾਲ ਧਰਮ ਪਰਿਵਰਤਿਤ ਕੀਤਾ ਗਿਆ, ਜਿਸ ਤਰ੍ਹਾਂ ਘੱਟਗਿਣਤੀ ਭਾਈਚਾਰਿਆਂ ਨਾਲ ਸਬੰਧਿਤ ਹੋਰ ਲੜਕੀਆਂ ਨੂੰ ਆਪਣਾ ਧਰਮ ਬਦਲਣ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਪਾਕਿਸਤਾਨ ਵਿੱਚ 19 ਸਾਲਾ ਜਗਜੀਤ ਕੌਰ ਦਾ ਕੇਸ ਲਗਾਤਾਰ ਸੁਰਖੀਆਂ ਵਿੱਚ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਮੁਸਲਮਾਨ ਆਦਮੀ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਜਗਜੀਤ ਕੌਰ ਨੂੰ ਵੀ ਇਸੇ ਤਰ੍ਹਾਂ ਅਗਵਾ ਕੀਤਾ ਗਿਆ ਤੇ ਜਬਰੀ ਉਸ ਦਾ ਇਸਲਾਮ ਵਿੱਚ ਧਰਮ ਪਰਿਵਰਤਨ ਕਰ ਦਿੱਤਾ ਗਿਆ।

Related posts

ਹੈਦਰਾਬਾਦ ‘ਚ ਪੁਸ਼ਪਾ 2 ਦੀ ਸਕ੍ਰੀਨਿੰਗ ਦੌਰਾਨ ਬੇਕਾਬੂ ਹੋਈ ਭੀੜ, ਭਗਦੜ ‘ਚ ਇਕ ਔਰਤ ਦੀ ਮੌਤ; 2 ਜ਼ਖਮੀ

On Punjab

ਇਕ ਸਾਲ ਤੋਂ ਕੋਰੋਨਾ ਮਹਾਮਾਰੀ ਨਾਲ ਜੂਝ ਰਹੀ ਦੁਨੀਆ ਲਈ WHO ਦੀ ਇਕ ਚੰਗੀ ਖ਼ਬਰ

On Punjab

ਇਤਿਹਾਸਕ ਗੁ: ਨਾਨਕਸਰ ਸਠਿਆਲਾ

Pritpal Kaur