63.68 F
New York, US
September 8, 2024
PreetNama
ਸਮਾਜ/Social

ਹੁਣ ਮੋਦੀ ਸਰਕਾਰ ਦਾ ਝਟਕਾ: ਮੁਫਤ ਨਹੀਂ ਮਿਲੇਗੀ ਬਿਜਲੀ, ਪਹਿਲਾਂ ਕਰਨਾ ਪਵੇਗਾ ਭੁਗਤਾਨ

ਨਵੀਂ ਦਿੱਲੀਦੇਸ਼ ਦੇ ਕਈ ਸੂਬਿਆਂ ‘ਚ ਗਰਮੀ ਵਧਣ ਦੇ ਨਾਲਨਾਲ ਬਿਜਲੀ ਦੀ ਮੰਗ ਵੀ ਵਧ ਰਹੀ ਹੈ। ਰਾਜਧਾਨੀ ਦਿੱਲੀ ‘ਚ ਪਿਛਲੇ ਦਿਨੀਂ ਬਿਜਲੀ ਦੀ ਮੰਗ ਰਿਕਾਰਡ ਪੱਧਰ ‘ਤੇ ਪਹੁੰਚ ਚੁੱਕੀ ਸੀ। ਅਜਿਹੇ ‘ਚ ਕੇਂਦਰ ਸਰਕਾਰ ਗਾਹਕਾਂ ਨੂੰ ਬਿਜਲੀ ਜਿੰਨਾ ਤੇਜ਼ ਝਟਕਾ ਦੇਣ ਲਈ ਤਿਆਰ ਹੈ। ਕੇਂਦਰੀ ਊਰਜਾ ਮੰਤਰੀ ਆਰਕੇ ਸਿੰਘ ਨੇ ਕਿਹਾ ਹੈ ਕਿ ਭਾਰਤ ਇੱਕ ਨਵੀਂ ਵਿਵਸਥਾ ਵੱਲ ਵਧ ਰਿਹਾ ਹੈਜਿੱਥੇ ਬਿਜਲੀ ਗਾਹਕਾਂ ਨੂੰ ਪਹਿਲਾਂ ਭੁਗਤਾਨ ਕਰਨਾ ਪਵੇਗਾ ਤੇ ਫੇਰ ਉਨ੍ਹਾਂ ਨੂੰ ਬਿਜਲੀ ਮਿਲੇਗੀ।

ਬਿਜਲੀ ਸਬਸਿਡੀ ਤੇ ਮੋਦੀ ਸਰਕਾਰ ਨੇ ਸਟੈਂਡ ਸਾਫ ਕਰ ਦਿੱਤਾ ਹੈ। ਇਸ ਬਾਰੇ ਊਰਜਾ ਮੰਤਰੀ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਸਮਾਜ ਦੇ ਕੁਝ ਵਰਗਾਂ ਨੂੰ ਮੁਫਤ ਬਿਜਲੀ ਦੇ ਸਕਦੀਆਂ ਹਨਪਰ ਉਸ ਲਈ ਵੀ ਉਨ੍ਹਾਂ ਨੂੰ ਆਪਣੇ ਸੂਬਾ ਬਜਟ ਵਿੱਚੋਂ ਹੀ ਭੁਗਤਾਨ ਕਰਨਾ ਪਵੇਗਾ। ਇਸ ਨਾਲ ਸਾਫ਼ ਹੋ ਗਿਆ ਹੈ ਕਿ ਕੇਂਦਰ ਸਰਕਾਰ ਬਿਜਲੀ ‘ਤੇ ਸਬਸਿਡੀ ਨਾ ਦੇਣ ਦਾ ਫੈਸਲਾ ਕਰ ਚੁੱਕੀ ਹੈ। ਇਸ ਦੇ ਨਾਲ ਹੀ ਸਰਕਾਰ ਸਮਾਰਟ ਮੀਟਰ ਲਾਉਣ ਦੀ ਤਿਆਰੀ ‘ਚ ਹੈ ਜਿਸ ਨੂੰ ਪਹਿਲਾਂ ਰਿਚਾਰਜ ਕਰਨਾ ਪਿਆ ਕਰੇਗਾ ਤੇ ਤੁਹਾਡੇ ਇਸਤੇਮਾਲ ਮੁਤਾਬਕ ਪੈਸੇ ਕੱਟਦੇ ਰਹਿਣਗੇ।

ਕਈ ਸੂਬਿਆਂ ‘ਚ ਪ੍ਰੀਪੇਡ ਮੀਟਰ ਦੀ ਵਿਵਸਥਾ ਸ਼ੁਰੂ ਹੋ ਚੁੱਕੀ ਹੈ ਤੇ ਜਲਦੀ ਹੀ ਇਸ ਨੂੰ ਹੋਰ ਸੂਬਿਆਂ ‘ਚ ਵੀ ਲਾਗੂ ਕਰ ਦਿੱਤਾ ਜਾਵੇਗਾ। ਆਰਕੇ ਸਿੰਘ ਨੇ ਆਪਣੇ ਬਿਆਨ ‘ਚ ਕਿਹਾ ਕਿ ਬਿਜਲੀ ਬਣਾਉਣ ‘ਚ ਕਾਫੀ ਖ਼ਰਚਾ ਆਉਂਦਾ ਹੈ ਤੇ ਇਸ ਦੇ ਲਈ ਭੁਗਤਾਨ ਕਰਨਾ ਵੀ ਜ਼ਰੂਰੀ ਹੈ।

Related posts

ਗ਼ਜਲ

Pritpal Kaur

ਅਬਦੁਲ ਕਲਾਮ ਨੇ ਸਿਖਾਇਆ ਲੋਕਾਂ ਨੂੰ ਖ਼ੁਆਬ ਵੇਖਣਾ ਤੇ ਉਨ੍ਹਾਂ ਨੂੰ ਪੂਰਾ ਕਰਨਾ

On Punjab

ਕਿਵੇਂ ਬਣਿਆ ‘ਖਿਦਰਾਣੇ’ ਤੋਂ ‘ਮੁਕਤਸਰ’, ਜਾਣੋ ‘ਮੁਕਤਸਰ ਦੀ ਮਾਘੀ’ ਦਾ ਇਤਿਹਾਸ

Pritpal Kaur