63.68 F
New York, US
September 8, 2024
PreetNama
ਖਾਸ-ਖਬਰਾਂ/Important News

ਹੁਣ PNB ‘ਚ 3,800 ਕਰੋੜ ਦਾ ਹੋਰ ਘੁਟਾਲਾ, ਰਿਜ਼ਰਵ ਬੈਂਕ ਨੂੰ ਦਿੱਤੀ ਜਾਣਕਾਰੀ

ਨਵੀਂ ਦਿੱਲੀ: ਜਨਤਕ ਖੇਤਰ ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ (BPSL) ਦੇ 3,800 ਕਰੋੜ ਰੁਪਏ ਦੇ ਘਪਲੇ ਦਾ ਪਤਾ ਲਾਇਆ ਹੈ। ਬੈਂਕ ਨੇ ਇਸ ਬਾਰੇ ਭਾਰਤੀ ਰਿਜ਼ਰਵ ਬੈਂਕ ਨੂੰ ਵੀ ਜਾਣਕਾਰੀ ਦਿੱਤੀ ਹੈ। PNB ਨੇ ਕਿਹਾ ਹੈ ਕਿ BPSL ਨੇ ਕਰਜ਼ੇ ਵਿੱਚ ਧੋਖਾਧੜੀ ਕੀਤੀ ਤੇ ਬੈਂਕਾਂ ਦੇ ਸਮੂਹ ਤੋਂ ਪੈਸੇ ਜੁਟਾਉਣ ਤੋਂ ਲੈ ਕੇ ਆਪਣੇ ਵਹੀ-ਖ਼ਾਤੇ ਵਿੱਚ ਗੜਬੜੀ ਕੀਤੀ।

ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਕਿਹਾ, ‘ਫੌਰੇਂਸਿਕ ਆਡਿਟ ਜਾਂਚ ਤੇ ਬੈਂਕ ਦੇ ਆਪਣੇ ਪੱਧਰ ਦੇ ਨੋਟਿਸ ਬਾਰੇ ਕੰਪਨੀ ਤੇ ਉਸ ਦੇ ਨਿਰਦੇਸ਼ਕਾਂ ਖ਼ਿਲਾਫ਼ ਸੀਬੀਆਈ ਦੀ ਐਫਆਈਆਰ ਦੇ ਆਧਾਰ ‘ਤੇ ਬੈਂਕ ਨੇ ਆਰਬੀਆਈ ਨੂੰ 3,805.15 ਕਰੋੜ ਰੁਪਏ ਦੀ ਧੋਖਾਧੜੀ ਦੀ ਰਿਪੋਰਟ ਦਿੱਤੀ ਹੈ।

ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਬੈਂਕ ਪੀਐਮਬੀ ਨਾਲ ਭਗੌੜੇ ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਕਰੀਬ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। ਇਹ ਮਾਮਲਾ ਫਰਵਰੀ 2018 ਵਿੱਚ ਸਾਹਮਣੇ ਆਇਆ ਸੀ। ਮੋਦੀ ਨੇ ਵਿਦੇਸ਼ਾਂ ਵਿੱਚ ਹੋਰ ਭਾਰਤੀ ਬੈਂਕਾਂ ਤੋਂ ਕਰਜ਼ਾ ਲੈ ਕੇ ਪੀਐਨਬੀ ਸ਼ਾਖਾਵਾਂ ਤੋਂ ਗ਼ਲਤ ਤਰੀਕੇ ਨਾਲ ਗਰੰਟੀ ਪੱਤਰ ਹਾਸਲ ਕੀਤੇ। ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ।

Related posts

ਕੋਰੋਨਾ ਸੰਕਰਮਿਤ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਨੇਟ ਦਾ ਭਾਰਤ ਦੌਰਾ ਹੋਇਆ ਮੁਲਤਵੀ

On Punjab

ਸੀਤਾਰਾਮਨ ਲਗਾਤਾਰ ਰਿਕਾਰਡ 7ਵੀਂ ਵਾਰ ਪੇਸ਼ ਕਰਨਗੇ ਬਜਟ

On Punjab

ਪਾਕਿਸਤਾਨ ਸਮਰਥਿਤ ਅੱਤਵਾਦ ‘ਤੇ ਅਮਰੀਕਾ ਦਾ ਹਮਲਾ, ਅਲਕਾਇਦਾ ਤੇ ਪਾਕਿਸਤਾਨੀ ਤਾਲਿਬਾਨ ਦੇ 4 ਮੈਂਬਰਾਂ ਨੂੰ ਗਲੋਬਲ ਅੱਤਵਾਦੀ ਐਲਾਨਿਆ

On Punjab