PreetNama
ਫਿਲਮ-ਸੰਸਾਰ/Filmy

ਹੁਮਾ ਕੁਰੈਸ਼ੀ ਦੇ ਦਿਲ ‘ਚ ਕਸ਼ਮੀਰ ਦਾ ਦਰਦ, ਸੋਸ਼ਲ ਮੀਡੀਆ ‘ਤੇ ਟਿੱਪਣੀਆਂ ਕਰਨ ਵਾਲਿਆਂ ਨੂੰ ਅਪੀਲ

ਮੁੰਬਈਬਾੱਲੀਵੁੱਡ ਐਕਟਰਸ ਹੁਮਾ ਕੁਰੈਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਸ਼ਮੀਰ ਨੂੰ ਲੈ ਕੇ ਗੈਰਜ਼ਿੰਮੇਦਾਰਾਨਾ ਬਿਆਨ ਦੇਣ ਤੋਂ ਬਚਣ। ਸੋਮਵਾਰ ਨੂੰ ਕੇਂਦਰ ਸਰਕਾਰ ਨੇ ਜੰਮੂਕਸ਼ਮੀਰ ‘ਤੇ ਵੱਡਾ ਫੈਸਲਾ ਲੈਂਦੇ ਹੋਏ ਧਾਰਾ 370 ਨੂੰ ਖ਼ਤਮ ਕਰ ਦਿੱਤਾ। ਸਰਕਾਰ ਦੇ ਇੱਕ ਫੈਸਲੇ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੇ ਰੀਐਕਸ਼ਨ ਸਾਹਮਣੇ ਆ ਰਹੇ ਹਨ।ਹੁਮਾ ਕੁਰੈਸ਼ੀ ਦੇ ਰਿਸ਼ਤੇਦਾਰ ਘਾਟੀ ‘ਚ ਰਹਿੰਦੇ ਹਨ। ਅਜਿਹੇ ‘ਚ ਐਕਟਰਸ ਨੇ ਟਵੀਟ ਕੀਤਾ, “ਉਹ ਸਭ ਜੋ ਕਸ਼ਮੀਰ ‘ਤੇ ਆਪਣੇ ਵਿਚਾਰ ਰੱਖਦੇ ਹਨਉਨ੍ਹਾਂ ਨੂੰ ਉੱਥੋਂ ਦੇ ਜੀਵਨਖੂਨ ਦੇ ਦਾਗ ਤੇ ਕਸ਼ਮੀਰੀਆਂ ਦੇ ਆਪਣਿਆਂ ਨੂੰ ਗੁਆਉਣ ਦਾ ਜ਼ਰਾ ਵੀ ਅੰਦਾਜ਼ਾ ਨਹੀਂ। ਕਿਰਪਾ ਕਰਕੇ ਗੈਰਜ਼ਿੰਮੇਦਰਾਨਾ ਟਿੱਪਣੀਆਂ ਕਰਨ ਤੋਂ ਬਚੋ। ਉੱਥੇ ਵੀ ਲੋਕ ਹਨਜਿਸ ‘ਚ ਔਰਤਾਂਬੱਚੇਬੁੱਢੇ ਤੇ ਬਿਮਾਰ ਸ਼ਾਮਲ ਹਨ। ਤੁਸੀਂ ਖੁਦ ਨੂੰ ਉਨ੍ਹਾਂ ਦੀ ਥਾਂ ਰੱਖ ਕੇ ਵੇਖੋ ਤੇ ਸੰਵੇਦਨਸ਼ੀਲ ਬਣੋ”।ਇਸ ਦੇ ਨਾਲ ਹੀ ਐਕਟਰ ਸੰਜੈ ਸੂਰੀ ਨੇ ਵੀ ਟਵੀਟ ਕਰ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ।

Related posts

ਬਾਲੀਵੁੱਡ ਜਗਤ ਨੂੰ ਹੋਰ ਵੱਡਾ ਝਟਕਾ

On Punjab

https://www.youtube.com/watch?v=NFqbhXx9n6c

On Punjab

ਸੰਨੀ ਲਿਓਨੀ ਨੇ ਸ਼ਾਰਟ ਡ੍ਰੈਸ ਪਾ ਕੇ ਘਰ ਵਿੱਚ ਇਸ ਤਰ੍ਹਾਂ ਲਗਾਇਆ ਪੋਚਾ, ਦੇਖੋ ਵੀਡੀਓ

On Punjab