32.27 F
New York, US
February 3, 2025
PreetNama
ਖਾਸ-ਖਬਰਾਂ/Important News

।ਹੋ ਜਾਓ ਤਿਆਰ! 4 ਜੂਨ ਨੂੰ ਦਸਤਕ ਦਏਗਾ ਮਾਨਸੂਨ, ਇਸ ਸੀਜ਼ਨ ਘੱਟ ਪਏਗਾ ਮੀਂਹ

ਚੰਡੀਗੜ੍ਹ: ਇਸ ਵਾਰ ਮਾਨਸੂਨ ਦੇ 4 ਜੂਨ ਨੂੰ ਕੇਰਲਾ ਪਹੁੰਚਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੇਸ਼ ਵਿੱਚ ਬਰਸਾਤੀ ਮੌਸਮ ਦੀ ਸ਼ੁਰੂਆਤ ਹੋ ਜਾਏਗੀ। ਇਹ ਜਾਣਕਾਰੀ ਪ੍ਰਾਈਵੇਟ ਮੌਸਮ ਫੌਰਕਾਸਟਰ ਸਕਾਈਮੈਟ ਨੇ ਮੰਗਲਵਾਰ ਨੂੰ ਦਿੱਤੀ।

ਹਾਲਾਂਕਿ ਕੇਰਲਾ ਤੋਂ ਮਾਨਸੂਨ ਲਈ ਆਮ ਸ਼ੁਰੂਆਤੀ ਤਾਰੀਖ਼ ਪਹਿਲੀ ਜੂਨ ਹੈ। ਸਕਾਈਮੈਟ ਦੇ ਸੀਈਓ ਜਤਿਨ ਸਿੰਘ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਦੇਸ਼ ਦੇ ਚਾਰੇ ਖੇਤਰਾਂ ਵਿੱਚ ਆਮ ਨਾਲੋਂ ਘੱਟ ਬਾਰਸ਼ ਪਏਗੀ। ਉੱਤਰ-ਪੱਛਮੀ ਭਾਰਤ ਅਤੇ ਦੱਖਣੀ ਪ੍ਰਾਇਦੀਪ ਦੇ ਮੁਕਾਬਲੇ ਪੂਰਬ ਤੇ ਉੱਤਰ-ਪੂਰਬ ਭਾਰਤ ਅਤੇ ਕੇਂਦਰੀ ਹਿੱਸਿਆਂ ਵਿੱਚ ਘੱਟ ਬਾਰਸ਼ ਹੋਏਗੀ।
ਉਨ੍ਹਾਂ ਦੱਸਿਆ ਕਿ ਮਾਨਸੂਨ ਦੀ ਸ਼ੁਰੂਆਤ 4 ਜੂਨ ਦੇ ਆਸਪਾਸ ਹੋ ਜਾਵੇਗੀ। 22 ਮਈ ਨੂੰ ਮਾਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂ ‘ਤੇ ਪਹੁੰਚਣ ਦੀ ਸੰਭਾਵਨਾ ਹੈ।

Related posts

ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ ਲਈ ਚੋਣਾਂ ਦੀ ਤਾਰੀਖ ਦਾ ਐਲਾਨ

On Punjab

ਵਿਰਾਸਤ-ਏ-ਖਾਲਸਾ ਵਰਲਡ ਬੁੱਕ ਆਫ ਰਿਕਾਰਡਜ਼ ‘ਚ ਹੋਇਆ ਦਰਜ

On Punjab

ਪਾਕਿਸਤਾਨ ਵੱਲੋਂ ਸਿੱਖਾਂ ਨੂੰ ਤਿਆਰ-ਬਰ-ਤਿਆਰ ਰਹਿਣ ਦੀ ਅਪੀਲ

On Punjab