ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਫ਼ਿਲਮ ‘ਰਾਮ ਸੇਤੂ’ ਦੀ ਕੋ-ਐਕਟਰੈਸ ਜੈਕਲੀਨ ਫ਼ਰਨਾਂਡੀਸ ਤੇ ਨੁਸਰਤ ਭਰੂਚਾ ਦਾ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਦੋਵੇ ਅਦਾਕਾਰਾ ਆਪਣੇ ਫਰੀ ਟਾਈਮ ‘ਚ ਮੇਕਅਪ ਕਰਦਿਆਂ ਨਜ਼ਰ ਆ ਰਹੀਆਂ ਹਨ। ਅਕਸ਼ੇ ਨੇ ਦੋਵਾਂ ਨੂੰ India’s Got Talent ਦਾ ਟੈਗ ਦਿੱਤਾ ਤੇ ਕਿਹਾ ਦੋਵੇਂ ਚੱਲਦੀ ਬੱਸ ‘ਚ ਵੀ ਮੇਕਅਪ ਕਰ ਲੈਂਦੀਆਂ ਹਨ।ਜ਼ਿਕਰਯੋਗ ਹੈ ਕਿ ਬੀਤੇ ਦਿਨ ਅਕਸ਼ੇ ਕੁਮਾਰ ਤੇ ਫ਼ਿਲਮ ‘ਰਾਮ-ਸੇਤੁ’ ਦੀ ਪੂਰੀ ਟੀਮ ਨੇ ਅਯੁੱਧਿਆ ਰਾਮ ਮੰਦਿਰ ‘ਚ ਫ਼ਿਲਮ ਦਾ ਸ਼ੁਭ ਆਰੰਭ ਕੀਤਾ ਸੀ ਜਿੱਥੇ ਰਾਮ ਲੱਲਾ ਦੇ ਸਾਹਮਣੇ ਫ਼ਿਲਮ ਦਾ ਪਹਿਲਾ ਸ਼ੌਟ ਵੀ ਫਿਲਮਾਇਆ ਗਿਆ। ਫ਼ਿਲਮ ਦਾ ਕੁਝ ਭਾਗ ਅਯੁੱਧਿਆ ‘ਚ ਸ਼ੂਟ ਕੀਤਾ ਜਾਵੇਗਾ। ਫ਼ਿਲਮ ਦਾ ਮਹੂਰਤ ਪੂਜਾ ਬਾਅਦ ਅਕਸ਼ੇ ਕੁਮਾਰ ਤੇ ਫ਼ਿਲਮ ਦੀ ਪੂਰੀ ਟੀਮ ਨੇ UP ਦੇ CM ਯੋਗੀ ਆਦਿੱਤਿਆਨਾਥ ਨਾਲ ਮਿਲ ਕੇ ਕੀਤਾ ਜਿੱਥੇ ਉਨ੍ਹਾਂ ਫ਼ਿਲਮ ‘ਰਾਮ ਸੇਤੁ’ ਤੇ ਰਾਮ ਮੰਦਿਰ ਦੀ ਉਸਾਰੀ ਬਾਰੇ ਚਰਚਾ ਕੀਤੀ।ਫ਼ਿਲਮ ਦੀ ਸ਼ੂਟਿੰਗ ਕਈ ਥਾਵਾਂ ‘ਤੇ ਹੋਣ ਜਾ ਰਹੀ ਹੈ। ਇਸ ਦਾ ਲਗਪਗ 80% ਸ਼ੂਟ ਮੁੰਬਈ ‘ਚ ਕੀਤਾ ਜਾਵੇਗਾ। ਅਕਸ਼ੇ ਦੇ ਕਿਰਦਾਰ ਬਾਰੇ ਗੱਲ ਕਰੀਏ ਤਾਂ ਇਸ ਵਾਰ ਅਕਸ਼ੇ ਬਿਲਕੁਲ ਨਵੇਂ ਤੇ ਡਿਫਰੇਂਟ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਰਾਮ ਸੇਤੂ ਦੇ ਸ਼ੂਟ ਲਈ ਲੋਕੇਸ਼ਨ ‘ਤੇ ਸਖ਼ਤ ਪ੍ਰੋਟੋਕੋਲ ਹੋਣਗੇ, ਬਾਇਓ-ਬਬਲਸ ਦਾ ਇਸਤੇਮਾਲ ਵੀ ਕੀਤਾ ਜਾਵੇਗਾ।