42.13 F
New York, US
February 24, 2025
PreetNama
ਫਿਲਮ-ਸੰਸਾਰ/Filmy

ਅਕਸ਼ੇ ਕੁਮਾਰ ਨੇ ਸ਼ੇਅਰ ਕੀਤੀ ਜੈਕਲੀਨ ਤੇ ਨੁਸਰਤ ਭਰੂਚਾ ਦੀ ਮੇਕਅਪ ਵੀਡੀਓ, India’s Got Talent ਦਾ ਦਿੱਤਾ ਟੈਗ

ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਫ਼ਿਲਮ ‘ਰਾਮ ਸੇਤੂ’ ਦੀ ਕੋ-ਐਕਟਰੈਸ ਜੈਕਲੀਨ ਫ਼ਰਨਾਂਡੀਸ ਤੇ ਨੁਸਰਤ ਭਰੂਚਾ ਦਾ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਦੋਵੇ ਅਦਾਕਾਰਾ ਆਪਣੇ ਫਰੀ ਟਾਈਮ ‘ਚ ਮੇਕਅਪ ਕਰਦਿਆਂ ਨਜ਼ਰ ਆ ਰਹੀਆਂ ਹਨ। ਅਕਸ਼ੇ ਨੇ ਦੋਵਾਂ ਨੂੰ India’s Got Talent ਦਾ ਟੈਗ ਦਿੱਤਾ ਤੇ ਕਿਹਾ ਦੋਵੇਂ ਚੱਲਦੀ ਬੱਸ ‘ਚ ਵੀ ਮੇਕਅਪ ਕਰ ਲੈਂਦੀਆਂ ਹਨ।ਜ਼ਿਕਰਯੋਗ ਹੈ ਕਿ ਬੀਤੇ ਦਿਨ ਅਕਸ਼ੇ ਕੁਮਾਰ ਤੇ ਫ਼ਿਲਮ ‘ਰਾਮ-ਸੇਤੁ’ ਦੀ ਪੂਰੀ ਟੀਮ ਨੇ ਅਯੁੱਧਿਆ ਰਾਮ ਮੰਦਿਰ ‘ਚ ਫ਼ਿਲਮ ਦਾ ਸ਼ੁਭ ਆਰੰਭ ਕੀਤਾ ਸੀ ਜਿੱਥੇ ਰਾਮ ਲੱਲਾ ਦੇ ਸਾਹਮਣੇ ਫ਼ਿਲਮ ਦਾ ਪਹਿਲਾ ਸ਼ੌਟ ਵੀ ਫਿਲਮਾਇਆ ਗਿਆ। ਫ਼ਿਲਮ ਦਾ ਕੁਝ ਭਾਗ ਅਯੁੱਧਿਆ ‘ਚ ਸ਼ੂਟ ਕੀਤਾ ਜਾਵੇਗਾ। ਫ਼ਿਲਮ ਦਾ ਮਹੂਰਤ ਪੂਜਾ ਬਾਅਦ ਅਕਸ਼ੇ ਕੁਮਾਰ ਤੇ ਫ਼ਿਲਮ ਦੀ ਪੂਰੀ ਟੀਮ ਨੇ UP ਦੇ CM ਯੋਗੀ ਆਦਿੱਤਿਆਨਾਥ ਨਾਲ ਮਿਲ ਕੇ ਕੀਤਾ ਜਿੱਥੇ ਉਨ੍ਹਾਂ ਫ਼ਿਲਮ ‘ਰਾਮ ਸੇਤੁ’ ਤੇ ਰਾਮ ਮੰਦਿਰ ਦੀ ਉਸਾਰੀ ਬਾਰੇ ਚਰਚਾ ਕੀਤੀ।ਫ਼ਿਲਮ ਦੀ ਸ਼ੂਟਿੰਗ ਕਈ ਥਾਵਾਂ ‘ਤੇ ਹੋਣ ਜਾ ਰਹੀ ਹੈ। ਇਸ ਦਾ ਲਗਪਗ 80% ਸ਼ੂਟ ਮੁੰਬਈ ‘ਚ ਕੀਤਾ ਜਾਵੇਗਾ। ਅਕਸ਼ੇ ਦੇ ਕਿਰਦਾਰ ਬਾਰੇ ਗੱਲ ਕਰੀਏ ਤਾਂ ਇਸ ਵਾਰ ਅਕਸ਼ੇ ਬਿਲਕੁਲ ਨਵੇਂ ਤੇ ਡਿਫਰੇਂਟ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਰਾਮ ਸੇਤੂ ਦੇ ਸ਼ੂਟ ਲਈ  ਲੋਕੇਸ਼ਨ ‘ਤੇ ਸਖ਼ਤ ਪ੍ਰੋਟੋਕੋਲ ਹੋਣਗੇ, ਬਾਇਓ-ਬਬਲਸ ਦਾ ਇਸਤੇਮਾਲ ਵੀ ਕੀਤਾ ਜਾਵੇਗਾ।

Related posts

ਦੂਜੀ ਵਾਰ ਸਲਮਾਨ ਖਾਨ ਦੇ ਘਰ ਆਉਣ ਵਾਲੀਆਂ ਨੇ ਖੁਸ਼ੀਆਂ

On Punjab

Honsla Rakh: ਸਿਧਾਰਥ ਨੂੰ ਯਾਦ ਕਰ ਪ੍ਰਮੋਸ਼ਨ ਦੌਰਾਨ ਵੀ ਰੋਣ ਲੱਗਦੀ ਹੈ ਸ਼ਹਿਨਾਜ਼, ਸਾਹਮਣੇ ਆਇਆ ਹੱਸਦੇ ਚਿਹਰੇ ਦਾ ਸੱਚ

On Punjab

ਇਹ ਕਿਸ ਕੁੜੀ ਨਾਲ ਘੁੰਮ ਰਿਹੈ ਸੈਫ ਅਲੀ ਖ਼ਾਨ ਦਾ ਫਰਜ਼ੰਦ!

On Punjab