Akshay gifted-onion earrings his wife: ਬਾਲੀਵੁਡ ਦੀ ਮਸ਼ਹੂਰ ਅਦਾਕਾਰ ਅਕਸ਼ੇ ਕੁਮਾਰ ਜੋ ਕਿ ਏਨੀ ਦਿਨੀ ਆਪਣੀ ਆਉਣ ਵਾਲੀ ਫਿਲਮ ਗੁਡ ਨਿਊਜ਼ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਇਸ ਤੋਂ ਇਲਾਵਾ ਟਵਿੰਕਲ ਖੰਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਅਕਸਰ ਕਾਫੀ ਦਿਲਚਸਪ ਪੋਸਟ ਸ਼ੇਅਰ ਕੀਤੀ ਹੈ। ਹਾਲ ਹੀ ‘ਚ ਉਨ੍ਹਾਂ ਨੇ ਇਕ ਅਨੋਖੇ ਤੋਹਫੇ ਦਾ ਜ਼ਿਕਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੀਤਾ ਹੈ। ਨਾਲ ਹੀ ਇਸ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਹ ਅਨੋਖਾ ਤੋਹਫਾ ਉਨ੍ਹਾਂ ਨੇ ਅਕਸ਼ੈ ਕੁਮਾਰ ਨੇ ਦਿੱਤਾ ਹੈ।
ਦੇਸ਼ ਭਰ ‘ਚ ਪਿਆਜ਼ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਦੇ ਲਗਭਗ ਹੈ। ਅਜਿਹੇ ‘ਚ ਅਕਸ਼ੈ ਨੇ ਟਵਿੰਕਲ ਨੂੰ ਪਿਆਜ਼ ਦੇ ਝੁਮਕੇ ਤੋਹਫੇ ‘ਚ ਦਿੱਤੇ ਹਨ। ਟਵਿੰਕਲ ਖੰਨਾ ਨੇ ਝੁਮਕਿਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ, ”ਮੇਰੇ ਪਤੀ ਦਿ ਕਪਿਲ ਸ਼ਰਮਾ ਸ਼ੋਅ ਤੋਂ ਪਰਤੇ ਹਨ ਅਤੇ ਉਨ੍ਹਾਂ ਨੇ ਕਿਹਾ, ਪਿਆਜ਼ ਦੇ ਝੁਮਕੇ ਉਥੇ ਕਰੀਨਾ ਕਪੂਰ ਨੂੰ ਦਿਖਾਏ ਗਏ, ਜਿਸ ਨਾਲ ਉਹ ਜ਼ਿਆਦਾ ਇੰਪ੍ਰੈੱਸ ਤਾਂ ਨਹੀਂ ਹੋਈ ਪਰ ਮੈਂ ਜਾਣਦਾ ਸੀ ਕਿ ਤੈਨੂੰ ਇਹ ਕਾਫੀ ਪਸੰਦ ਆਉਣਗੇ ਤਾਂ ਮੈਂ ਤੇਰੇ ਲਈ ਲੈ ਆਇਆ। ਕਈ ਵਾਰ ਛੋਟੀਆਂ ਤੇ ਬਚਕਾਨੀਆਂ ਚੀਜ਼ਾਂ ਵੀ ਦਿਲ ਨੂੰ ਛੂਹ ਜਾਂਦੀਆਂ ਹਨ। ਅਦਾਕਾਰਾ ਟਵਿੰਕਲ ਖੰਨਾ ਵਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਦਰਸ਼ਕਾਂ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਇਸ ਤਸਵੀਰ ਨੂੰ 2 ਲੱਖ ਤੋਂ ਵੀ ਵੱਧ ਲਾਇਕਜ ਮਿਲ ਚੁਕੇ ਹਨ। ਬੈਸਟ ਪ੍ਰੋਜੈਕਟ ਐਵਾਰਡ, ਪਿਆਜ਼ ਦੇ ਝੁਮਕੇ।’ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 27 ਦਸੰਬਰ 2019 ਨੂੰ ਕ੍ਰਿਸਮਿਸ ਦੇ ਮੌਕੇ ‘ਤੇ ਰਿਲੀਜ਼ ਹੋਵੇਗੀ।9 ਸਾਲਾਂ ਬਾਅਦ ਅਕਸ਼ੇ ਅਤੇ ਕਰੀਨਾ ਫਿਲਮ ‘ਗੁਡ ਨਿਊਜ਼ ‘ ਨਾਲ ਪਰਦੇ ‘ਤੇ ਵਾਪਸੀ ਕਰ ਰਹੇ ਹਨ। ਫਿਲਮ ਵਿੱਚ ਅਕਸ਼ੇ ਅਤੇ ਕਰੀਨਾ ਤੋਂ ਇਲਾਵਾ ਕਿਆਰਾ ਅਤੇ ਦਿਲਜੀਤ ਦੁਸਾਂਝ ਵੀ ਅਹਿਮ ਭੂਮਿਕਾਵਾਂ ਵਿੱਚ ਹਨ। ਧਰਮ ਪ੍ਰੋਡਕਸ਼ਨ ਇਸ ਫਿਲਮ ਦੇ ਪ੍ਰੋਡਿਊਸਰ ਹਨ। ਜਾਣਕਾਰੀ ਅਨੁਸਾਰ ਫਿਲਮ ਦੀ ਕਹਾਣੀ ਸਰੋਗਸੀ ‘ਤੇ ਅਧਾਰਤ ਹੋਵੇਗੀ। ਇਸ ਤੋਂ ਪਹਿਲਾਂ 2002 ਵਿਚ ਸਰੋਗੇਸੀ ‘ਤੇ ਇਕ ਫਿਲਮ ਬਣਾਈ ਗਈ ਸੀ, ਜਿਸ ਦਾ ਨਾਂ’ ਫਿਲਹਾਲ ‘ਰੱਖਿਆ ਗਿਆ ਸੀ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਸੀ।