PreetNama
ਫਿਲਮ-ਸੰਸਾਰ/Filmy

ਅਕਸ਼ੈ ਦੀ ਫਿਲਮ ‘ਰਾਮ ਸੇਤੂ’ ਨਾਲ ਜੁੜੇ 45 ਲੋਕ ਕੋਰੋਨਾ ਪੌਜ਼ੇਟਿਵ

ਅਕਸ਼ੈ ਕੁਮਾਰ ਨੇ ਐਤਵਾਰ ਨੂੰ ਸੋਸ਼ਲ ਮੀਡੀਆ ‘ਤੇ ਆਪਣੇ ਕੋਰੋਨਾ ਪੌਜ਼ੇਟਿਵ ਹੋਣ ਤੇ ਆਪਣੇ ਆਪ ਨੂੰ ਅਲੱਗ ਕਰਨ ਦੀ ਗੱਲ ਲਿਖੀ ਸੀ ਪਰ ਹੁਣ ਏਬੀਪੀ ਨਿਊਜ਼ ਨੂੰ ਇਸ ਬਾਰੇ ਪਤਾ ਲੱਗਾ ਹੈ ਕਿ ਅਕਸ਼ੈ ਕੁਮਾਰ ਦੀ ਅਗਲੀ ਫਿਲਮ ‘ਰਾਮ ਸੇਤੂ’ ਨਾਲ ਜੁੜੇ 45 ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪੌਜ਼ੇਟਿਵ ਆਈ ਹੈ।ਉਧਰ ਅਦਾਕਾਰ ਅਕਸ਼ੈ ਕੁਮਾਰ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਕਸ਼ੈ ਕੁਮਾਰ ਨੇ ਮੁੰਬਈ ਵਿੱਚ ਆਪਣੀ ਅਗਲੀ ਫਿਲਮ ‘ਰਾਮ ਸੇਤੂ’ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। 5 ਅਪ੍ਰੈਲ ਨੂੰ ਇੱਕ ਸ਼ਾਨਦਾਰ ਸੀਕਵੇਂਸ ਲਈ, ‘ਰਾਮ ਸੇਤੂ’ ਦੀ ਸ਼ੂਟਿੰਗ ਮੁੰਬਈ ਦੇ ਮੁਡ ਆਈਲੈਂਡ ਖੇਤਰ ਵਿਚ ਲਗਭਗ 75 ਜੂਨੀਅਰ ਕਲਾਕਾਰਾਂ ਤੇ ਹੋਰਾਂ ਦੇ ਨਾਲ ਇਕ ਵਿਸ਼ਾਲ ਸੈੱਟ ‘ਤੇ ਕੀਤੀ ਜਾਣੀ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ, ਜਦੋਂ ਸਾਰਿਆਂ ਲਈ ਕੋਰੋਨਾ ਟੈਸਟ ਕੀਤਾ ਗਿਆ ਤਾਂ 75 ਵਿੱਚੋਂ 45 ਵਿਅਕਤੀ ਕੋਰੋਨਾ ਟੈਸਟ ਵਿੱਚ ਪੌਜ਼ੇਟਿਵ ਪਾਏ ਗਏ।ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨ ਇੰਪਲਾਈਜ਼ (FWICE)  ਦੇ ਪ੍ਰਧਾਨ ਬੀਐਨ ਤਿਵਾੜੀ ਨੇ ਏਬੀਪੀ ਨਿਊੇਜ਼ ਤੋਂ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਕਸ਼ੈ ਕੁਮਾਰ ਅਤੇ ਸ਼ੂਟਿੰਗ ਨਾਲ ਜੁੜੇ 45 ਵਿਅਕਤੀਆਂ ਦੇ ਕੋਰਨਾ ਪੌਜ਼ੀਟਿਵ ਹੋਣ ਤੋਂ ਬਾਅਦ ਫਿਲਹਾਲ ‘ਰਾਮ ਸੇਤੂ’ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।

ਏਬੀਪੀ ਨਿਊਜ਼ ਨੇ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਅਕਸ਼ੈ ਕੁਮਾਰ ਦੀ ਟੀਮ ਅਤੇ ‘ਰਾਮ ਸੇਤੂ’ ਨਿਰਦੇਸ਼ਕ ਅਭਿਸ਼ੇਕ ਸ਼ਰਮਾ ਦੋਵਾਂ ਨਾਲ ਸੰਪਰਕ ਕੀਤਾ, ਪਰ ਖ਼ਬਰ ਲਿਖੇ ਜਾਣ ਤੱਕ ਦੋਵਾਂ ਦਾ ਕੋਈ ਜਵਾਬ ਨਹੀਂ ਮਿਲਿਆ।

Related posts

ਜਦੋਂ ਨਸ਼ੇ ਦੀ ਹਾਲਤ ‘ਚ ‘ਬਾਜ਼ੀਗਰ’ ਦੇ ਸੈੱਟ ‘ਤੇ ਸ਼ਾਹਰੁਖ਼ ਖ਼ਾਨ ਨੇ ਕਾਜੋਲ ਨਾਲ ਕੀਤੀ ਸੀ ਇਹ ਹਰਕਤ, ਸਾਲਾਂ ਬਾਅਦ ਅਦਾਕਾਰਾ ਨੇ ਦੱਸਿਆ ਕਿੱਸਾ

On Punjab

ਫ਼ਿਲਮ ‘ਦੋਸਤਾਨਾ-2’ ਲਈ ਕਰਨ ਜੌਹਰ ਨੂੰ ਮਿਲਿਆ ਨਵਾਂ ਚਿਹਰਾ, 4 ਫ਼ਿਲਮਾਂ ਕੀਤੀਆਂ ਸਾਈਨ

On Punjab

ਪ੍ਰਿਯੰਕਾ ਦੀ ਇਸ ਫਿਲਮ ਦੀ ਸ਼ੂਟਿੰਗ ਦੇਖ ਰੋਣ ਲੱਗੇ ਸੀ ਪਤੀ ਨਿਕ ਜੋਨਸ

On Punjab