39.79 F
New York, US
November 23, 2024
PreetNama
ਸਿਹਤ/Health

ਅਕਸਰ ਦੋ ਰੰਗਾਂ ਦੇ ਕਿਉਂ ਹੁੰਦੇ ਹਨ ਦਵਾਈ ਵਾਲੇ ਕੈਪਸੂਲ? ਕੋਈ ਡਿਜ਼ਾਈਨ ਨਹੀਂ ਹੈ ਇਹ, ਸਾਵਧਾਨੀ ਨਾਲ ਜੁੜਿਆ ਹੈ ਮਾਮਲਾ

ਜਦੋਂ ਕੋਈ ਬਿਮਾਰ ਹੁੰਦਾ ਹੈ ਤਾਂ ਡਾਕਟਰ ਦਵਾਈ ਲਿਖ ਦਿੰਦੇ ਹਨ। ਇਹ ਗੋਲੀਆਂ, ਸਿਰਪ, ਕੈਪਸੂਲ ਤੇ ਟੀਕੇ ਵਗੈਰਾ ਹੋ ਸਕਦੇ ਹਨ। ਤੁਸੀਂ ਦੇਖਿਆ ਹੋਵੇਗਾ ਕਿ ਦਵਾਈਆਂ ਵਾਲੇ ਕੈਪਸੂਲ ਅਕਸਰ ਦੋ ਰੰਗਾਂ ਦੇ ਹੁੰਦੇ ਹਨ। ਇਹ ਕੋਈ ਡਿਜ਼ਾਈਨ ਨਹੀਂ ਹੈ, ਨਾ ਹੀ ਇਹ ਕੈਪਸੂਲ ਨੂੰ ਸੁੰਦਰ ਬਣਾਉਣ ਲਈ ਕੀਤਾ ਗਿਆ ਹੈ। ਫਿਰ ਇਸ ਦੇ ਪਿੱਛੇ ਕੀ ਕਾਰਨ ਹੈ? ਆਓ ਜਾਣਦੇ ਹਾਂ ਕਿ ਇਹ ਦਵਾਈ ਕੈਪਸੂਲ ਅਕਸਰ ਦੋ ਰੰਗਾਂ ਦੇ ਕਿਉਂ ਹੁੰਦੇ ਹਨ।

ਜੇ ਤੁਸੀਂ ਵੀ ਕਦੇ ਬਿਮਾਰ ਹੋਏ ਹੋਵੋਗੇ ਤਾਂ ਡਾਕਟਰ ਨੇ ਤੁਹਾਨੂੰ ਵੀ ਦਵਾਈ ਦਿੱਤੀ ਹੋਵੇਗੀ! ਇਸ ਵਿਚ ਜੇਕਰ ਕੈਪਸੂਲ ਹੋਵੇਗਾ ਤਾਂ ਤੁਹਾਡਾ ਵੀ ਧਿਆਨ ਗਿਆ ਹੋਵੇਗਾ ਕਿ ਇਹ ਦੋ ਰੰਗ ਦੇ ਹੀ ਹੁੰਦੇ ਹਨ। ਇਹ ਇੱਕ ਰੰਗ ਦਾ ਵੀ ਹੋ ਸਕਦਾ ਹੈ ਪਰ ਜ਼ਿਆਦਾਤਰ ਕੈਪਸੂਲ ਦੋ ਰੰਗਾਂ ਦੇ ਹੀ ਹੁੰਦੇ ਹਨ। ਇਸ ਦੇ ਪਿੱਛੇ ਇਕ ਖਾਸ ਕਾਰਨ ਹੈ। ਅੱਜ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਦੋ ਰੰਗਾਂ ਦੇ ਕੈਪਸੂਲ ਦੇ ਪਿੱਛੇ ਕੀ ਕਾਰਨ ਹੈ।

ਸਭ ਤੋਂ ਪਹਿਲਾਂ ਇਹ ਜਾਣੋ ਕਿ ਦਵਾਈ ਵਾਲਾ ਕੈਪਸੂਲ ਕਿਸ ਚੀਜ਼ ਤੋਂ ਬਣਦਾ ਹੈ। ਜੈਲੇਟਿਨ ਅਤੇ ਸੈਲੂਲੋਜ਼ ਦੋਵਾਂ ਦੀ ਵਰਤੋਂ ਕੈਪਸੂਲ ਬਣਾਉਣ ਲਈ ਕੀਤੀ ਜਾ ਸਕਦੀ ਹੈ। ਇਸ ਦੇ ਅੰਦਰ ਦਵਾਈ ਭਰੀ ਜਾਂਦੀ ਹੈ। ਹਾਲਾਂਕਿ, ਕੁਝ ਦੇਸ਼ਾਂ ਵਿੱਚ ਸਿਹਤ ਦੇ ਹਿੱਤ ‘ਚ ਜੈਲੇਟਿਨ ਤੋਂ ਕੈਪਸੂਲ ਬਣਾਉਣ ‘ਤੇ ਪਾਬੰਦੀ ਹੈ। ਭਾਰਤ ਵਿੱਚ ਵੀ ਕੇਂਦਰੀ ਸਿਹਤ ਮੰਤਰਾਲੇ ਨੇ ਹੁਕਮ ਜਾਰੀ ਕੀਤਾ ਹੈ ਕਿ ਜੈਲੇਟਿਨ ਦੀ ਥਾਂ ਸੈਲੂਲੋਜ਼ ਤੋਂ ਕੈਪਸੂਲ ਬਣਾਏ ਜਾਣ।

ਕੈਪਸੂਲ ਦੇ ਦੋ ਹਿੱਸੇ ਹੁੰਦੇ ਹਨ ਤੇ ਦੋਵਾਂ ਦਾ ਰੰਗ ਵੱਖਰਾ ਹੁੰਦਾ ਹੈ। ਇਹ ਇਸ ਲਈ ਹੈ ਕਿਉਂਕਿ ਕੈਪਸੂਲ ਦਾ ਇਕ ਹਿੱਸਾ ਕੈਪ ਗੁੰਜਾ ਹੈ ਤੇ ਦੂਜਾ ਕੰਟੇਨਰ ਹੁੰਦਾ ਹੈ। ਕੈਪਸੂਲ ਦਾ ਜਿਹੜਾ ਕੰਟੇਨਰ ਵਾਲਾ ਹਿੱਸਾ ਹੁੰਦਾ ਹੈ, ਉਸ ਵਿੱਚ ਦਵਾਈ ਰੱਖੀ ਜਾਂਦੀ ਹੈ ਤੇ ਫਿਰ ਇਸਨੂੰ ਕੈਪ ਨਾਲ ਢਕਿਆ ਜਾਂਦਾ ਹੈ। ਤੁਸੀਂ ਕੈਪਸੂਲ ਖੋਲ੍ਹ ਕੇ ਵੀ ਦੇਖ ਸਕਦੇ ਹੋ।

ਕੈਪਸੂਲ ਦੀ ਕੈਪ ਤੇ ਕੰਟੇਨਰ ਦਾ ਰੰਗ ਇਸ ਲਈ ਅਲੱਗ-ਅਲੱਗ ਰੱਖਿਆ ਜਾਂਦਾ ਹੈ ਤਾਂ ਜੋ ਕੈਪਸੂਲ ਬਣਾਉਂਦੇ ਸਮੇਂ ਕੰਪਨੀ ‘ਚ ਕੰਮ ਕਰ ਰਹੇ ਮੁਲਾਜ਼ਮਾਂ ਤੋਂ ਗ਼ਲਤੀ ਨਾ ਹੋਵੇ…ਉਹ ਕਿਤੇ ਇਹ ਨਾ ਭੁੱਲ ਜਾਣ ਕਿ ਕੈਪਸੂਲ ਦਾ ਕਿਹੜਾ ਪਾਰਟ ਕੰਟੇਨਰ ਹੈ ਤੇ ਕਿਹੜਾ ਕੈਪ। ਦੱਸ ਦੇਈਏ ਕਿ ਕੈਪਸੂਲ ਕੈਪ ਤੇ ਕੰਟੇਨਰ ਦਾ ਰੰਗ ਵੱਖ-ਵੱਖ ਰੱਖਣ ਕਾਰਨ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਲਈ ਕੈਪਸੂਲ ਦੀ ਕੀਮਤ ਵੀ ਜ਼ਿਆਦਾ ਹੈ।

Related posts

ਬੱਚਿਆਂ ਦਾ ਟੀਕਾਕਰਨ : 1 ਜਨਵਰੀ ਤੋਂ CoWIN App ‘ਤੇ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ, ਜਾਣੋ ਪ੍ਰੋਸੈੱਸ

On Punjab

ਅਨੇਕਾ ਸਰੀਰਕ ਬਿਮਾਰੀਆਂ ਦਾ ਨਾਸ ਕਰਦਾ ਸ਼ਿਲਾਜੀਤ, ਜਾਣੋ ਹਿਮਾਲਿਆ ‘ਚੋਂ ਮਿਲਣ ਵਾਲੇ ਇਸ ਕਾਲੇ ਪਦਾਰਥ ਦੇ ਫਾਇਦੇ

On Punjab

ਨੀਂਦਰਾਂ ਨਹੀਂ ਆਉਂਦੀਆਂ ਤਾਂ ਹੋ ਜਾਓ ਸਾਵਧਾਨ! ਖਤਰੇ ਦੀ ਘੰਟੀ

On Punjab