akshay-kumar-donates-1-5-crore: ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਤੇ ‘ਲਕਸ਼ਮੀ ਬੰਬ’ ਦੇ ਨਿਰਦੇਸ਼ਕ ਰਾਘਵ ਲਾਰੈਂਸ ਨੇ ਇੱਕ ਚੰਗੀ ਪਹਿਲ ਕਰਦਿਆਂ ਚੇਨਈ ‘ਚ ਟਰਾਂਸਜੈਂਡਰਾਂ ਲਈ ਇੱਕ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਸੈਲੀਬ੍ਰਿਟੀ ਫੋਟੋਗ੍ਰਾਫਰ ਵੀਰਲ ਭਿਆਨੀ ਵੱਲੋਂ ਇੰਸਟਾਗ੍ਰਾਮ ‘ਤੇ ਸਾਂਝੀ ਕੀਤੀ ਗਈ ਪੋਸਟ ਮੁਤਾਬਕ, ਅਕਸ਼ੈ ਨੇ ਚੇਨਈ ‘ਚ ਟਰਾਂਸਜੈਂਡਰਾਂ ਲਈ ਪਹਿਲੀ ਵਾਰ ਬਣ ਰਹੇ ਘਰ ਲਈ 1.5 ਕਰੋੜ ਰੁਪਏ ਦਾਨ ‘ਚ ਦਿੱਤੇ ਹਨ।
ਰਾਘਵ ਨੇ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਸਾਂਝਾ ਕਰਦਿਆਂ ਅਕਸ਼ੈ ਦਾ ਧੰਨਵਾਦ ਵੀ ਕੀਤਾ। ਗੌਰਤਲਬ ਹੈ ਕਿ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ ‘ਲਕਸ਼ਮੀ ਬੰਬ’ ‘ਚ ਇੱਕ ਟਰਾਂਸਜੈਂਡਰ ਦਾ ਕਿਰਦਾਰ ਨਿਭਾਉਣ ਵਾਲੇ ਹਨ।ਬੀਤੇ ਦਿਨੀਂ ਅਕਸ਼ੈ ਨੇ ਸੋਸ਼ਲ ਮੀਡੀਆ ‘ਤੇ ਆਪਣੀ ਆਉਣ ਵਾਲੀ ਲੁੱਕ ਦਾ ਵੀ ਖੁਲਾਸਾ ਕੀਤਾ ਸੀ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਅਜਿਹਾ ਕਿਰਦਾਰ ਹੈ ਜਿਸ ਨੂੰ ਲੈ ਕੇ ਉਹ ਉਤਸ਼ਾਹਿਤ ਵੀ ਹਨ ਤੇ ਨਰਵਸ ਵੀ। ਉਨ੍ਹਾਂ ਕਿਹਾ ਕਿ ਕੰਫਰਟ ਜ਼ੋਨ ਦੇ ਬਾਹਰ ਹੀ ਜ਼ਿੰਦਗੀ ਦੀ ਸ਼ੁਰੂਆਤ ਹੁੰਦੀ ਹੈ।ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਅਕਸ਼ੇ ਕੁਮਾਰ ਦੀ ਫਿਲਮ ‘ਸੂਰਿਆਵੰਸ਼ੀ‘ ਦਾ ਟੀਜ਼ਰ ਲਾਂਚ ਕਰ ਦਿੱਤਾ ਗਿਆ ਹੈ। ਸੋਮਵਾਰ ਨੂੰ ਅਕਸ਼ੇ ਕੁਮਾਰ ਦੇ ਵੱਲੋਂ ਰੋਹਿਤ ਸ਼ੈੱਟੀ ਦੀ ਪੁਲਿਸ ਵਿਭਾਗ ਦੀ ਪ੍ਰਸ਼ਠਭੂਮੀ ਉੱਤੇ ਆਧਾਰਿਤ ਫਿਲਮ ‘ਸੂਰਿਆਵੰਸ਼ੀ’ ਦਾ ਟੀਜ਼ਰ ਲਾਂਚ ਕਰਨ ਦੇ ਨਾਲ ਹੀ, ਇਸ ਗੱਲ ਦਾ ਵੀ ਖੁਲਾਸਾ ਕੀਤਾ ਗਿਆ ਹੈ ਕਿ ਅਕਸ਼ੇ ਕੁਮਾਰ, ਰਣਵੀਰ ਸਿੰਘ ਅਤੇ ਅਜੇ ਦੇਵਗਨ ਦੀ ਇਹ ਫਿਲਮ 24 ਮਾਰਚ ਨੂੰ ਰਿਲੀਜ ਕੀਤੀ ਜਾਵੇਗੀ।
ਫਿਲਮ ਦੇ ਟੀਜਰ ਵਿੱਚ ਤਿੰਨਾਂ ਕਲਾਕਾਰਾਂ ਦੇ ਨਾਲ ਅਦਾਕਾਰਾ ਕੈਟਰੀਨਾ ਕੈਫ ਨੂੰ ਵੀ ਵਖਾਇਆ ਗਿਆ ਹੈ। ਸਿੰਘਮ ਅਤੇ ਸਿੰਬਾ ਤੋਂ ਬਾਅਦ ਪੁਲਿਸ ਦੀ ਪ੍ਰਸ਼ਠਭੂਮੀ ਉੱਤੇ ਆਧਾਰਿਤ ਰੋਹਿਤ ਸ਼ੈੱਟੀ ਦੀ ਇਹ ਤੀਜੀ ਫਿਲਮ ਹੈ। ਅਕਸ਼ੇ ਨੇ ਟਵਿੱਟਰ ਉੱਤੇ ਇਸ ਫਿਲਮ ਦੇ ਟੀਜਰ ਨੂੰ ਸਾਂਝਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, “ਕਰਾਇਮ ਦਾ ਹੋਵੇਗਾ ਖਾਤਮਾ ਕਿਉਂਕਿ ਆ ਰਹੀ ਹੈ ਪੁਲਿਸ ! 24 ਮਾਰਚ ਨੂੰ ਵਰਲਡ ਵਾਇਡ ਰਿਲੀਜ਼ ਹੋ ਰਹੀ ਹੈ # ਸੂਰਿਆਵੰਸ਼ੀ.” ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਿਲਮ ਵਿੱਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਵਿੱਚ ਹਨ। ‘ਸੂਰਿਆਵੰਸ਼ੀ’ ਵਿੱਚ ਕੈਟਰੀਨਾ ਕੈਫ ਵੀ ਪ੍ਰਮੁੱਖ ਭੂਮਿਕਾ ਵਿੱਚ ਹਨ।