ਪ੍ਰਰੈੱਸ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨਵਤੇਜ ਸਿੰਘ ਚੀਮਾ, ਨਾਲ ਪ੍ਰਧਾਨ ਦੀਪਕ ਧੀਰ ਰਾਜੂ, ਬਲਾਕ ਯੂਥ ਕਾਂਗਰਸ ਪ੍ਰਧਾਨ ਜਤਿੰਦਰ ਸਿੰਘ ਲਾਡੀ, ਗੋਲਡੀ ਧੰਜੂ ਤੇ ਹੋਰ।
ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ
ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਬਸਪਾ ਦੇ ਵਿਚਾਲੇ ਹੋਇਆ ਸਮਝੌਤਾ ਸਿਧਾਂਤਹੀਣ ਤੇ ਮੌਕਾਪ੍ਰਸਤੀ ਵਾਲਾ ਹੈ ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਕਿਸ ਹੱਦ ਤਕ ਕਮਜ਼ੋਰ ਹੋ ਚੁੱਕਿਆ ਹੈ। ਇਹ ਇਕੱਲੇ ਆਪਣੇ ਦਮ ‘ਤੇ ਚੋਣਾਂ ਨਹੀਂ ਲੜ ਸਕਦਾ। ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਧਰਮ ਅਤੇ ਕਿਸਾਨੀ ਦੇ ਮੁੱਦੇ ‘ਤੇ ਪਹਿਲਾਂ ਹੀ ਹਾਰ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਹਮੇਸ਼ਾ ਇਕ ਕਮਜੋਰ ਵਿਅਕਤੀ ਹੀ ਕਿਸੇ ਦਾ ਸਹਾਰਾ ਲੈਂਦਾ ਹੈ। ਅਕਾਲੀ ਦਲ ਨੇ ਬਸਪਾ ਦਾ ਸਹਾਰਾ ਲੈ ਕੇ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰਾ ਸੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਹੈ ਅਤੇ ਉਹ ਇਸ ਵਾਰ ਵੀ ਕਾਂਗਰਸ ਪਾਰਟੀ ਨਾਲ ਡਟ ਕੇ ਖੜ੍ਹਾ ਰਹੇਗਾ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜਿਹੜੀ ਦਲਿਤ ਭਾਈਚਾਰੇ ਦੇ ਹਿੱਤਾਂ ਬਾਰੇ ਭਾਰਤ ਦੇ ਆਜ਼ਾਦ ਹੋਣ ਦੇ ਸਮੇਂ ਤੋਂ ਉਨ੍ਹਾਂ ਬਾਰੇ ਸੋਚਦੀ ਆ ਰਹੀ ਹੈ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦਲਿਤ ਭਾਈਚਾਰੇ ਦੇ ਹਿੱਤਾਂ ਲਈ ਕੰਮ ਕੀਤਾ ਹੈ। ਕਿਸਾਨਾਂ ਨੂੰ ਗਾਲ੍ਹਾਂ ਕੱਢਣ ਵਾਲੇ ਆਗੂਆਂ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਵੇਖ ਕੇ ਕਿਸਾਨਾਂ ਦੀ ਯਾਦ ਆ ਗਈ ਏ। ਚੀਮਾ ਨੇ ਅਕਾਲੀ ਦਲ ਨੂੰ ਖੁੱਲ੍ਹੀ ਚੁਣੌਤੀ ਦਿੰਦੇ ਹੋਏ ਕਿਹਾ ਕਿ ਭਾਵੇਂ ਉਹ ਬਸਪਾ ਨਾਲ ਗੱਠਜੋੜ ਕਰੇ ਜਾਂ ਕਾਮਰੇਡਾਂ ਨਾਲ ਪ੍ਰੰਤੂ ਅਕਾਲੀ ਦਲ ਨੂੰ ਲੋਕ ਕਦੇ ਵੀ ਮੂੰਹ ਨਹੀਂ ਲਗਾਉਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ 2022 ਦੀਆਂ ਚੋਣਾਂ ਵਿਚ ਨਵਾਂ ਇਤਿਹਾਸ ਸਿਰਜੇਗੀ ਅਤੇ ਕੈਪਟਨ ਸਾਹਿਬ ਹੀ ਦੁਬਾਰਾ ਮੁੱਖ ਮੰਤਰੀ ਬਣਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਦੀਪਕ ਧੀਰ ਰਾਜੂ, ਸਰਪੰਚ ਰਾਜੂ ਿਢੱਲੋਂ ਡੇਰਾ ਸੈਯਦਾਂ, ਬਲਾਕ ਯੂਥ ਕਾਂਗਰਸ ਪ੍ਰਧਾਨ ਜਤਿੰਦਰ ਸਿੰਘ ਲਾਡੀ ਖੰਗੂੜਾ, ਪ੍ਰਭਜੋਤ ਹਾਂਡਾ ਵਾਈਸ ਪ੍ਰਧਾਨ, ਗੋਲਡੀ ਧੰਜੂ ਮੀਡੀਆ ਐਡਵਾਈਜ਼ਰ, ਜੋਗੇਸ਼ ਮੜ੍ਹੀਆ ਜਨਰਲ ਸਕੱਤਰ, ਗੋਪੀ ਚੱਕਾਂ, ਲਵ ਬੁੱਟਰ, ਰਵੀ ਪੀ ਏ, ਬਲਜਿੰਦਰ ਪੀ ਏ ਆਦਿ ਹਾਜ਼ਰ ਸਨ।