PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਵੱਲੋਂ ਪੰਥਕ ਧਿਰਾਂ ਨੂੰ ਏਕੇ ਦਾ ਸੱਦਾ

ਪਟਿਆਲਾ- ਇੱਥੋਂ ਦੇ ਇਕ ਪੈਲੇਸ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੀ ਭਰਤੀ ਮੁਹਿੰਮ ਬਾਰੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਖ਼ਾਲਸਾ ਤੇ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਸ਼ਿਰਕਤ ਕੀਤੀ। ਇਸ ਦੌਰਾਨ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਗੰਭੀਰ ਸੰਕਟ ’ਚ ਘਿਰ ਗਿਆ ਹੈ ਤੇ ਸੂਬੇ ਦੇ ਆਗੂ ਪੰਜਾਬ ਦੇ ਮੁੱਦਿਆਂ ਨੂੰ ਵਸਾਰ ਕੇ ਸਿਰਫ਼ ਸੱਤਾ ਪ੍ਰਾਪਤੀ ਦੀ ਲੜਾਈ ਲੜ ਰਹੇ ਹਨ। ਇਸ ਦੌਰਾਨ ਤਰਸੇਮ ਸਿੰਘ ਖ਼ਾਲਸਾ ਨੇ ਜ਼ਿਲ੍ਹਾ ਪਟਿਆਲਾ ਦੀ ਭਰਤੀ ਕਮੇਟੀ ਬਣਾਉਣ ਦਾ ਐਲਾਨ ਕੀਤਾ। ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਦੀ ਸੱਤਾ ਭੋਗ ਕੇ ਪੰਜਾਬ ਲਈ ਕੁਝ ਨਾ ਕਰਨ ਵਾਲੀ ਅਕਾਲੀ ਲੀਡਰ‌ਸ਼ਿਪ ਅੱਜ ਵੀ ਸੱਤਾ ਪ੍ਰਾਪਤ ਕਰਨ ਲਈ ਤਰਲੋਮੱਛੀ ਹੈ। ਉਨ੍ਹਾਂ ਕਿਹਾ ਕੌਮ ਪੰਥ ਪ੍ਰਸਤ ਆਗੂਆਂ ਤੋਂ ਵਿਹੂਣੀ ਹੋ ਚੁੱਕੀ ਹੈ। ਇਸ ਲਈ ਪੰਜਾਬ ਦੀਆਂ ਸਾਰੀਆਂ ਪੰਥਕ ਧਿਰਾਂ ਅਤੇ ਪੰਜਾਬ ਵਾਸੀਆਂ ਨੂੰ ਇਕ ਮੰਚ ’ਤੇ ਇਕੱਠੇ ਹੋਣਾ ਚਾਹੀਦਾ ਹੈ। ਇਸ ਮੌਕੇ ਸਰਬਜੀਤ ਸਿੰਘ ਖ਼ਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਜੀਦਾ ਨਹੀਂ ਹੈ। ਇਸ ਲਈ ਕੌਮ ਨੂੰ ਸੰਘਰਸ਼ ਲਈ ਤਿਆਰ ਰਹਿਣਾ ਪਵੇਗਾ। ਮੀਟਿੰਗ ਵਿੱਚ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਭਰੀ ਤੇ ਹੱਥ ਖੜ੍ਹੇ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ। ਉਨ੍ਹਾਂ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਦੀ ਹਿਮਾਇਤ ਕੀਤੀ। ਇਸ ਮੌਕੇ ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਸੰਦੀਪ ਸਿੰਘ ਮੈਂਬਰ ਭਰਤੀ ਕਮੇਟੀ, ਗੁਰਸੇਵਕ ਸਿੰਘ ਜਵਾਰ ਕੇ, ਪਰਮਜੀਤ ਸਿੰਘ ਜੌਹਲ ਤੇ ਪਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਜਾਣਕਾਰੀ ਅਨੁਸਾਰ ਭਰਤੀ ਕਮੇਟੀ ਵਿੱਚ ਪਟਿਆਲਾ ਦਿਹਾਤੀ ਲਈ ਗੁਰਮੋਹਨ ਸਿੰਘ ਮੰਡੋਲੀ, ਜਥੇਦਾਰ ਹਰਨੇਕ ਸਿੰਘ, ਸੁਖਬੀਰ ਸਿੰਘ ਬਲਬੇੜਾ, ਜਸਬੀਰ ਸਿੰਘ ਰਾਜਪੁਰਾ, ਇੰਦਰਜੀਤ ਸਿੰਘ ਰੀਠਖੇੜੀ, ਗੁਰਦੀਪ ਸਿੰਘ ਮਰਦਾਂਪੁਰ, ਗੁਰਪ੍ਰੀਤ ਸਿੰਘ ਬਾਰਨ ਤੇ ਯਾਦਵਿੰਦਰ ਸਿੰਘ ਮੈਂਬਰ ਹੋਣਗੇ।

Related posts

Texas Firing: ਅਮਰੀਕਾ ‘ਚ ਗੋਲ਼ੀਬਾਰੀ ‘ਚ ਦੋ ਦੀ ਮੌਤ, ਤਿੰਨ ਪੁਲਿਸ ਮੁਲਾਜ਼ਮ ਤੇ ਚਾਰ ਜ਼ਖ਼ਮੀ, ਜਾਣੋ ਕੀ ਹੈ ਪੂਰਾ ਮਾਮਲਾ

On Punjab

ਪਾਕਿਸਤਾਨ ’ਚ ਨਵਾਜ਼ ਸ਼ਰੀਫ਼ ਦਾ ਜਵਾਈ ਗ੍ਰਿਫ਼ਤਾਰ

On Punjab

ਹੁਣ ਸੋਨੀਆ ਗਾਂਧੀ ਕੋਲ ਜਾਖੜ ਲਿਜਾਣਗੇ ਆਪਣੀ ਫਰਿਆਦ, ਅੱਗੇ ਜਾਗਣਗੇ ਕਿਸਦੇ ਭਾਗ

On Punjab