62.22 F
New York, US
April 19, 2025
PreetNama
ਸਮਾਜ/Social

ਅਗਨੀ-2 ਮਿਜ਼ਾਈਲ ਦਾ ਪ੍ਰੀਖਣ ਰਾਤ ਸਮੇਂ ਰਿਹਾ ਸਫ਼ਲ

Trial of Agni-II conducted successfully: ਭਾਰਤ ਨੇ ਅੱਜ ਆਪਣੀ ਅਗਨੀ-2 ਬੈਲਿਸਟਿਕ ਮਿਜ਼ਾਈਲ ਦਾ ਸਫਲਤਾ ਪੂਰਵਕ ਪ੍ਰੀਖਣ ਕਰ ਲਿਆ ਹੈ। ਇਸ ਮਿਜ਼ਾਈਲ ਦੀ ਮਾਰਕ-ਸੀਮਾ 2000 ਕਿਲੋਮੀਟਰ ਦੀ ਹੈ। ਦੇਸ਼ ਦੀ ਫ਼ੋਜ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿੱਚ ਇੱਕ ਕਦਮ ਹੋਰ ਅੱਗੇ ਵਧਾ ਦਿੱਤਾ ਅਤੇ ਲਈ ਸਫਲਤਾਪੂਰਵਕ ਪ੍ਰੀਖਣ ਕੀਤਾ। 2,000 ਕਿਲੋਮੀਟਰ ਦੀ ਮਾਰਕ ਸਮਰੱਥਾ ਵਾਲੀ ਪਰਮਾਣੂ ਹਮਲਾ ਕਰਨ ਵਿਚ ਸਮਰੱਥ ਇਸ ਮਿਜ਼ਾਈਲ ਦੀ ਪਹੁੰਚ ਵਿਚ ਪਾਕਿਸਤਾਨ, ਚੀਨ ਅਤੇ ਦੱਖਣੀ ਏਸ਼ੀਆ ਦੇ ਕਈ ਦੇਸ਼ ਆਉਂਦੇ ਹਨ।

ਦੱਸ ਦੇਈਏ ਕਿ ਭਾਰਤ ਆਪਣੀਆਂ ਮਿਜ਼ਾਈਲਾਂ ਦਾ ਪ੍ਰੀਖਣ ਓਡੀਸ਼ਾ ਦੇ ਬੰਗਾਲ ਦੀ ਖਾੜੀ ਸਥਿਤ ਚਾਂਦੀਪੁਰ ਦੇ ਪ੍ਰੀਖਣ ਸਥਾਨ ਜਾਂ ਫਿਰ ਅਬਦੁੱਲ ਕਲਾਮ ਦੀਪ ਦੇ ਚਾਰ ਨੰਬਰ ਲਾਂਚਿੰਗ ਕੰਪਲੈਕਸ ਤੋਂ ਕਰਦਾ ਹੈ। ਬੀਤੇ ਦਿਨ ਅਬਦੁੱਲ ਕਲਾਮ ਦੀਪ ਦੇ ਚਾਰ ਨੰਬਰ ਲਾਂਚਿੰਗ ਪੈਡ ਤੋਂ ਰਾਤ 7.32 ਵਜੇ ਅਗਨੀ-2 ਮਿਜ਼ਾਈਲ ਦਾ ਪ੍ਰੀਖਣ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਮਦਦ ਨਾਲ ਫ਼ੌਜ ਦੇ ਜੰਗੀ ਫੋਰਸ ਕਮਾਨ ਨੇ ਪ੍ਰੀਖਣ ਨੂੰ ਅੰਜਾਮ ਦਿੱਤਾ। ਇਸ ਮੌਕੇ ਡੀਆਰਡੀਓ ਅਤੇ ਆਈਟੀਆਰ ਨਾਲ ਜੁੜੇ ਸੀਨੀਅਰ ਵਿਗਿਆਨਕ ਅਤੇ ਅਧਿਕਾਰੀਆਂ ਦਾ ਦਲ ਮੌਜੂਦ ਸੀ।

ਗੌਰਤਲਬ ਹੈ ਕਿ ਦੇਸ਼ ਵਿਚ ਹੀ ਬਣਾਈ ਗਈ 21 ਮੀਟਰ ਲੰਬੀ, ਇਕ ਮੀਟਰ ਚੌੜੀ, 17 ਟਨ ਵਜ਼ਨ ਵਾਲੀ ਇਹ ਮਿਜ਼ਾਈਲ 1000 ਕਿੱਲੋਗ੍ਰਾਮ ਤਕ ਵਿਸਫੋਟਕ ਲਿਜਾਣ ਦੀ ਸਮਰੱਥਾ ਰੱਖਦੀ ਹੈ। ਇਸ ਦੀ ਮਾਰਕ ਸਮਰੱਥਾ 2000 ਕਿਲੋਮੀਟਰ ਤਕ ਹੈ। ਇਹ ਠੋਸ ਈਂਧਨ ਨਾਲ ਸੰਚਾਲਤ ਬੈਲਿਸਟਿਕ ਮਿਜ਼ਾਈਲ ਹੈ।

Related posts

14 ਸਾਲਾ ਮੁੰਡੇ ਵੱਲੋਂ 9MM ਗੰਨ ਨਾਲ ਪਰਿਵਾਰ ਦੇ 5 ਮੈਂਬਰਾਂ ਦਾ ਕਤਲ, ਫਿਰ ਖੁਦ ਹੀ ਪੁਲਿਸ ਨੂੰ ਬੁਲਾਇਆ

On Punjab

ਹੁਣ ਕੋਰੋਨਾ ਸਬੰਧੀ ਅਫਵਾਹਾਂ ‘ਤੇ ਲੱਗੇਗੀ ਲਗਾਮ, Facebook ਲਾਂਚ ਕਰਨ ਜਾ ਰਿਹਾ ਇਹ ਖਾਸ ਫ਼ੀਚਰ

On Punjab

ਬੈਨ ਹੋਣ ਮਗਰੋਂ TikTok ਦਾ ਵੱਡਾ ਦਾਅਵਾ

On Punjab