ਮੈਲਬੌਰਨ : ਅਗਲੇ ਸਾਲ ਦੇ ਆਸਟ੍ਰੇਲੀਅਨ ਓਪਨ ਨੂੰ ਅੱਠ ਤੋਂ 21 ਫਰਵਰੀ ਦੀ ਵਿੰਡੋ ‘ਚ ਕਰਵਾਇਆ ਜਾ ਸਕਦਾ ਹੈ ਜਦਕਿ ਕੁਆਰੰਟਾਈਨ ਦੌਰਾਨ ਖਿਡਾਰੀਆਂ ਨੂੰ ਆਪਣੇ ਹੋਟਲ ਦੇ ਕਮਰਿਆਂ ਦੇ ਬਾਹਰ ਜਾ ਕੇ ਅਭਿਆਸ ਕਰਨ ਦੀ ਇਜਾਜ਼ਤ ਹੋਵੇਗੀ। ਇਹ ਜਾਣਕਾਰੀ ਬੁੱਧਵਾਰ ਨੂੰ ਆਸਟ੍ਰੇਲਿਆਈ ਮੀਡੀਆ ਨੇ ਦਿੱਤੀ।
ਟੈਨਿਸ ਆਸਟ੍ਰੇਲੀਆ ਮੈਲਬੌਰਨ ਪਾਰਕ ਵਿਚ ਹੋਣ ਵਾਲੇ ਇਸ ਗਰੈਂਡ ਸਲੈਮ ਲਈ ਆਉਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਪ੍ਰਰੋਟੋਕਾਲ ‘ਤੇ ਵਿਕਟੋਰੀਆ ਦੀ ਸੂਬਾਈ ਸਰਕਾਰ ਨਾਲ ਗੱਲਬਾਤ ਕਰ ਰਿਹਾ ਹੈ ਜਿਸ ਦਾ ਫ਼ਿਲਾਹਰ 18 ਤੋਂ 31 ਜਨਵਰੀ ਦੌਰਾਨ ਹੋਣਾ ਤੈਅ ਹੈ। ਸੂਬਾਈ ਸਰਕਾਰ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਖਿਡਾਰੀਆਂ ਨੂੰ ਕੁਆਰੰਟਾਈਨ ਦਾ ਸਾਹਮਣਾ ਕਰਨਾ ਪਵੇਗਾ।