31.48 F
New York, US
February 6, 2025
PreetNama
ਫਿਲਮ-ਸੰਸਾਰ/Filmy

ਅਜ਼ਹਰੂਦੀਨ ਦੇ ਬੇਟੇ ਦੀ ਲਾੜੀ ਬਣੀ ਸਾਨੀਆ ਮਿਰਜ਼ਾ ਦੀ ਛੋਟੀ ਭੈਣ,ਵੇਖੋ ਤਸਵੀਰਾਂ

Sania mirza younger-siter married: ਸਾਨੀਆ ਮਿਰਜ਼ਾ ਦੀ ਛੋਟੀ ਭੈਣ ਅਨਮ ਮਿਰਜ਼ਾ ਦਾ ਵਿਆਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਦੇ ਬੇਟੇ ਅਸਦ ਨਾਲ ਹੋਈ ਹੈ।

ਅਨਮ ਅਤੇ ਅਸਦ ਨਿੱਕਾ ਪੜ੍ਹ ਕੇ ਇਕ ਦੂਜੇ ਨਾਲ ਵਿਆਹ ਦੇ ਬੰਧਨ ਵਿਚ ਬੱਝੇ ਗਏ ਹਨ।ਅਨਮ ਮਿਰਜ਼ਾ ਅਤੇ ਅਸਦ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵਿਆਹ ਦੀਆਂ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਅਨਮ ਅਤੇ ਅਸਦ ਦੇ ਸ਼ਾਨਦਾਰ ਵਿਆਹ ਵਿੱਚ ਦੋਵਾਂ ਦੇ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ ।ਅਨਮ, ਦੁਲਹਨ ਦੇ ਪਹਿਰਾਵੇ ਵਿਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ।

ਅਨਮ ਨੇ ਆਪਣੇ ਵਿਆਹ ਵਿਚ ਗੁਲਾਬੀ ਰੰਗ ਦੇ ਰਵਾਇਤੀ ਪਹਿਰਾਵੇ ਦੇ ਨਾਲ ਜਾਮਨੀ ਰੰਗ ਦਾ ਦੁਪਟਾ ਲਿਆ ਹੋਇਆ ਹੈ ।ਅਨਮ ਨੇ ਵਿਆਹ ਦੇ ਪਹਿਰਾਵੇ ਦੇ ਨਾਲ ਭਾਰੀ ਹਾਰ ਪਾਇਆ ।

ਇਸਦੇ ਨਾਲ ਹੀ ਮੰਗ ਟਿਕਾ, ਨਥਨੀ ਅਤੇ ਝੁਮਰ ਵਿੱਚ ਅਨਮ ਦਾ ਅਨੌਖਾ ਹੀ ਅੰਦਾਜ ਨਜ਼ਰ ਆ ਰਿਹਾ ਸੀ ।ਅਨਮ ਵਿਆਹ ਦੀ ਹਰ ਤਸਵੀਰ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਅਸਦ ਕਰੀਮ ਰੰਗ ਦੀ ਸ਼ੇਰਵਾਨੀ ‘ਚ ਦਿਖਾਈ ਦਿੱਤੇ।

ਅਨਮ ਅਤੇ ਅਸਦ ਦੋਵੇਂ ਵਿਆਹ ਦੇ ਜੋੜੀ ਵਿੱਚ ਬਹੁਤ ਖੂਬਸੂਰਤ ਲੱਗ ਰਹੇ ਹਨ ।ਅਨਦ ਦਾ ਅਸਦੁਦੀਨ ਨਾਲ ਦੂਜਾ ਵਿਆਹ ਹੈ।

ਇਸ ਤੋਂ ਪਹਿਲਾਂ ਉਸ ਦਾ ਵਿਆਹ ਆਪਣੇ ਬਿਜ਼ਨਸਮੈਨ ਬੁਆਏਫ੍ਰੈਂਡ ਅਕਬਰ ਰਾਸ਼ਿਦ ਨਾਲ ਹੋਇਆ ਸੀ ਪਰ ਉਸ ਦਾ ਵਿਆਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਿਆ।

ਦੱਸ ਦੇਈਏ ਕਿ ਵਿਆਹ ਤੋਂ ਪਹਿਲਾਂ ਅਨਮਦ ਨਾਲ ਅਸਦ ਦੀ ਡੇਟਿੰਗ ਦੀ ਖਬਰ ਵੀ ਬਹੁਤ ਵਾਇਰਲ ਹੋਈ ਸੀ, ਜਿਸ ਦੀ ਬਾਅਦ ਵਿੱਚ ਸਾਨੀਆ ਮਿਰਜ਼ਾ ਦੁਆਰਾ ਪੁਸ਼ਟੀ ਕੀਤੀ ਗਈ।

ਇਸ ਵਿਆਹ ਦੀ ਤਸਵੀਰ ‘ਚ ਅਸਦ ਅਨਮ ਮਿਰਜ਼ਾ ਇਕ ਰਿੰਗ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ। ਖੁਸ਼ਹਾਲੀ ਉਨ੍ਹਾਂ ਦੇ ਦੋਹਾਂ ਚਿਹਰਿਆਂ ‘ਤੇ ਸਾਫ ਦਿਖਾਈ ਦੇ ਰਹੀ ਹੈ।

ਅਨਮਦ ਮਿਰਜ਼ਾ ਨਾਲ ਵਿਆਹ ਕਰਾਉਣ ਲਈ ਘੋੜੀ ਤੇ ਬਰਾਤ ਲੈ ਕੇ ਆਉਂਦੇ ਨਜ਼ਰ ਆਏ ।

ਇਸ ਤਸਵੀਰ ਵਿਚ ਸਾਨੀਆ ਮਿਰਜ਼ਾ ਅਤੇ ਕੁਝ ਨੇੜਲੇ ਲੋਕ ਵੀ ਅਨਮ ਅਤੇ ਅਸਦ ਦੇ ਨਾਲ ਨਜ਼ਰ ਆ ਰਹੇ ਹਨ।

Related posts

28 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ ਸਲਮਾਨ ਖ਼ਾਨ, ਜਾਣੋ ਕੀ ਹੈ ਮਾਮਲਾ

On Punjab

Akshay Kumar ਨੇ ਐੱਲਓਸੀ ਨਾਲ ਲੱਗਦੇ ਪਿੰਡ ਦੇ ਸਕੂਲ ਨੂੰ ਦਿੱਤੇ ਇਕ ਕਰੋੜ, ਪੜ੍ਹੋ ਪੂਰੀ ਖ਼ਬਰ

On Punjab

ਮਲਾਇਕਾ ਨਾਲ ਵਿਆਹ ਦੀਆਂ ਖ਼ਬਰਾਂ ‘ਤੇ ਅਰਜੁਨ ਕਪੂਰ ਨੇ ਦਿੱਤਾ ਇਹ ਜਵਾਬ

On Punjab