ਵਿਆਹ ਹਰ ਕਿਸੇ ਦੀ ਜ਼ਿੰਦਗੀ ਲਈ ਖਾਸ ਪਲ਼ ਹੁੰਦਾ ਹੈ। ਅਜਿਹੇ ਵਿਚ ਜੇਕਰ ਕਿਸੇ ਨੂੰ ਉਸ ਦੀ ਪਸੰਦ ਦੀ ਲੜਕੀ ਮਿਲ ਜਾਵੇ ਤਾਂ ਸੋਨੇ ‘ਤੇ ਸੁਹਾਗਾ ਹੋ ਜਾਂਦਾ ਹੈ। ਇਸ ਦੇ ਲਈ ਕੀ ਕਈ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਖੁਸ਼ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਹਨ, ਪਰ ਕੀ ਤੁਹਾਨੂੰ ਪਤਾ ਹੈ ਕਿ ਇਕ ਅਜਿਹਾ ਵੀ ਦੇਸ਼ ਹੈ ਜਿੱਥੇ ਆਪਣੀ ਪਸੰਦ ਦੀ ਲੜਕੀ ਨਾਲ ਵਿਆਹ ਕਰਨਾ ਏਨਾ ਆਸਾਨ ਨਹੀਂ ਹੈ।
ਇਹ ਦੇਸ਼ ਹੈ ਫਿਜ਼ੀ ਜਿੱਥੇ ਮਨਪਸੰਦ ਦੀ ਕੁੜੀ ਨਾਲ ਵਿਆਹ ਕਰਵਾਉਣ ਲਈ ਕਾਫੀ ਖ਼ਤਰਨਾਕ ਕੰਮ ਕਰਨਾ ਹੁੰਦਾ ਹੈ। ਚੰਦ-ਤਾਰੇ ਤੋੜ ਕੇ ਲਿਆਉਣ ਦੀ ਗੱਲ ਤਾਂ ਅਕਸਰ ਪ੍ਰੇਮੀ-ਜੋੜਿਆਂ ਨੂੰ ਕਰਦੇ ਸੁਣਿਆ ਹੈ ਪਰ ਫਿਜ਼ੀ ‘ਚ ਸਪਰਮ ਵ੍ਹੇਲ ਮੱਛੀ ਦਾ ਦੰਦ ਤੋੜਨ ਕੇ ਲਿਆਉਣਾ ਪੈਂਦਾ ਹੈ।
ਮਾਨਤਾ ਹੈ ਕਿ ਇਸ ਦੰਦ ‘ਚ ਦਿਵਯ ਤਾਕਤ ਹੁੰਦੀ ਹੈ (Super-Natural Power)। ਇਸ ਲਈ ਇਸ ਨੂੰ ਤੋਹਫ਼ੇ ‘ਚ ਦੇਣ ਨਾਲ ਵਿਆਹ ਟਿਕਿਆ ਰਹਿੰਦਾ ਹੈ। ਸਪਰਮ ਵ੍ਹੇਲ ਮੱਛੀ ਦੁਰਲੱਭ ਹੈ ਤੇ ਇਸ ਨੂੰ ਆਮ ਲੋਕਾਂ ਲਈ ਫੜਨਾ ਮੁਮਕਿਨ ਨਹੀਂ ਇਸ ਲਈ ਇਹ ਕੰਮ ਸਿਰਫ਼ ਪ੍ਰੋਫੈਸ਼ਨਲ ਮਛੇਰੇ ਹੀ ਕਰਦੇ ਹਨ।
ਹੁਣ ਖਰੀਦਦਾਰ ਇਸ ਵਿਸ਼ਾਲ ਮੱਛੀ ਦੇ ਦੰਦਾਂ ਨਾਲ ਬਣੀ ਮਾਲਾ ਜਾਂ ਕੋਈ ਦੂਸਰੀ ਚੀਜ਼ ਲਿਆ ਕੇ ਤੋਹਫ਼ੇ ‘ਚ ਦੇਣ ਲੱਗ ਪਏ ਹਨ। ਸਪਰਮ ਵ੍ਹੇਲ ਮੱਛੀ ਦੇ ਦੰਦ ਬੇਸ਼ਕੀਮਤੀ ਮੰਨੇ ਜਾਣ ਕਾਰਨ ਇਕ ਦੰਦ ਦਾ ਛੋਟਾ ਜਿਹਾ ਹਿੱਸਾ ਲੱਗੀ ਮਾਮਲਾ ਵੀ ਲੱਖਾਂ ਰੁਪਏ ‘ਚ ਮਿਲ ਰਹੀ ਹੈ।