Ajay Devgn Kajol News: ਕਾਜੋਲ ਅਤੇ ਅਜੇ ਦੇਵਗਨ ਬਾਲੀਵੁਡ ਦੇ ਪਾਵਰ ਕਪਲ ਵਿੱਚ ਸ਼ੁਮਾਰ ਕੀਤੇ ਜਾਂਦੇ ਹਨ। ਦੋਹਾਂ ਦੇ 2 ਬੱਚੇ ਹਨ, ਬੇਟੀ ਨਿਆਸਾ ਅਤੇ ਬੇਟਾ ਯੁਗ। ਕਾਜੋਲ ਅਤੇ ਅਜੇ ਦੇਵਗਨ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਨਜ਼ਰ ਆਉਂਦੇ ਹਨ। ਅੱਜ ਉਨ੍ਹਾਂ ਦੀ ਧੀ ਨਿਆਸਾ ਦੇਵਗਨ ਦਾ ਜਨਮਦਿਨ ਹੈ । ਪਿਤਾ ਅਜੇ ਦੇਵਗਨ ਨੇ ਆਪਣੀ ਲਾਡੋ ਰਾਣੀ ਲਈ ਬਹੁਤ ਹੀ ਪਿਆਰੀ ਜਿਹੀ ਪੋਸਟ ਆਪਣੇ ਇੰਸਟਾਗ੍ਰਾਮ ‘ਤੇ ਪਾਈ ਹੈ ਤੇ ਨਾਲ ਹੀ ਲਿਖਿਆ ਹੈ, ‘ਹੈਪੀ ਬਰਥਡੇਅ ਮੇਰੀ ਪਿਆਰੀ ਬੇਟੀ, ਮੈਂ ਇਹ ਦੁਆ ਕਰਦਾ ਹੈ ਕਿ ਸਾਰੇ ਹੀ ਦਿਨ ਖੁਸ਼ੀਆਂ ਭਰੇ ਹੋਣ, Stay Home, Stay Safe’ । ਇਸ ਪੋਸਟ ਤੇ ਪ੍ਰਸ਼ੰਸਕ ਵਧਾਈ ਦੇ ਰਹੇ ਨੇ ਤੇ ਚਾਰ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।ਉਧਰ ਮਾਂ ਕਾਜੋਲ ਨੇ ਵੀ ਵੀਡੀਓ ਬਣਾ ਕੇ ਸ਼ੇਅਰ ਕੀਤੀ ਹੈ ।
ਇਸ ਵੀਡੀਓ ‘ਚ ਨਿਆਸਾ ਤੇ ਕਾਜੋਲ ਦੇ ਮਾਂ-ਧੀ ਵਾਲੇ ਪਿਆਰੇ ਜਿਹੇ ਰਿਸ਼ਤੇ ਦੀਆਂ ਖ਼ੂਬਸੂਰਤ ਯਾਦਾਂ ਦੇਖਣ ਨੂੰ ਮਿਲ ਰਹੀਆਂ ਨੇ । ਨਿਆਰਾ ਜਨਮਦਿਨ ਇਸ ਲਈ ਖਾਸ ਹੈ ਕਿਉਂਕਿ ਉਹ 17 ਸਾਲਾਂ ਦੀ ਹੋ ਗਈ ਹੈ । ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਨੇ ਤੇ 283 ਸ਼ੇਅਰ, 2.7k ਕਮੈਂਟਸ ਤੇ 21k ਲਾਈਕਸ ਆ ਚੁੱਕੇ ਨੇ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਅਜੇ ਦੇਵਗਨ ਦਾ ਬੇਟੀ ਨਿਆਸਾ ਨਾਲ ਬਹੁਤ ਪਿਆਰ ਹੈ। ਦੱਸ ਦਈਏ ਅਜੇ ਦੇਵਗਨ ਤੇ ਕਾਜੋਲ ਨੇ ਬਹੁਤ ਸਾਰੀਆਂ ਫ਼ਿਲਮਾਂ ਇਕੱਠੇ ਕੀਤੀਆਂ ਨੇ ।
ਫ਼ਿਲਮਾਂ ਦੌਰਾਨ ਦੋਵਾਂ ਨੂੰ ਇੱਕ ਦੂਜੇ ਨਾਲ ਪਿਆਰ ਹੋਇਆ ਤੇ 24 ਫਰਵਰੀ 1999 ‘ਚ ਵਿਆਹ ਕਰਵਾ ਲਿਆ ਸੀ ।ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁਡ ਅਤੇ ਪਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਸੋਸ਼ਲ ਮੀਡੀਆ ‘ਤੇ ਇਹ ਸਿਤਾਰੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੁਰਖੀਆਂ ‘ਚ ਆ ਜਾਂਦੇ ਹਨ। ਅਕਸਰ ਹੀ ਮਾਂ ਬੇਟੀ ਦੀ ਜੋੜੀ ਨੂੰ ਸਪਾਟ ਕੀਤਾ ਜਾਂਦਾ ਹੈ। ਕਦੇ ਏਅਰਪੋਰਟ ਤਾਂ ਕਦੇ ਕਿਸੇ ਪਾਰਟੀ ‘ਤੇ। ਸ਼ੋਸਲ ਮੀਡੀਆ ਉਤੇ ਇਹ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।