ਬਾਲੀਵੁੱਡ ਦੇ ‘ਸਿੰਘਮ’ ਅਜੇ ਦੇਵਗਨ ਕਾਰਾਂ ਦੇ ਸ਼ੌਕੀਨ ਮੰਨੇ ਜਾਂਦੇ ਹਨ। ਉਨ੍ਹਾਂ ਕੋਲ ਕਈ ਮਹਿੰਗੀਆਂ ਤੇ ਲਗਜ਼ਰੀ ਕਾਰਾਂ ਹਨ। ਇਸ ਵਾਰ ਉਨ੍ਹਾਂ ਨੇ ਇੱਕ ਐਸਯੂਵੀ ਕਾਰ ਖਰੀਦੀ ਹੈ ਜੋ ਭਾਰਤ ‘ਚ ਉਨ੍ਹਾਂ ਤੋਂ ਪਹਿਲਾਂ ਸਿਰਫ ਮੁਕੇਸ਼ ਅੰਬਾਨੀ ਤੇ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਕੋਲ ਸੀ।
ਮੀਡੀਆ ਰਿਪੋਰਟ ਮੁਤਾਬਕ ਅਜੇ ਦੇਵਗਨ ਨੇ ਰੌਲਸ ਰਾਏ ਕਲੀਨਨ ਖਰੀਦੀ ਹੈ। ਇਸ ਦੀ ਕੀਮਤ 6 ਕਰੋੜ 95 ਲੱਖ ਰੁਪਏ ਹੈ। ਇਸ ਕਾਰ ਨੂੰ ਗਾਹਕਾਂ ਦੀ ਪਸੰਦ ਮੁਤਾਬਕ ਕਸਟਮਾਈਜ਼ ਵੀ ਕੀਤਾ ਜਾਂਦਾ ਹੈ। ਅਜਿਹੇ ‘ਚ ਅਜੇ ਦੀ ਕਾਰ ਦੀ ਕੀਮਤ ਜ਼ਿਆਦਾ ਵੀ ਹੋ ਸਕਦੀ ਹੈ।
ਇਹ ਕਾਰ 6.8 ਲੀਟਰ ਵੀ12 ਪੈਟਰੋਲ ਇੰਜ਼ਨ ਨਾਲ ਆਉਂਦੀ ਹੈ, ਜੋ 560 ਬੀਐਚਪੀ ਦੀ ਪਾਵਰ ਤੇ 850 ਐਨਐਮ ਦੀ ਟਾਰਕ ਦਿੰਦੀ ਹੈ।
ਇਸ ਕਾਰ ਦੀ ਖਾਸ ਗੱਲ ਹੈ ਕਿ ਇਹ ਜ਼ੀਰੋ ਤੋਂ 100 ਕਿਮੀ ਦੀ ਰਫ਼ਤਾਰ ਮਹਿਜ਼ ਪੰਜ ਸੈਕਿੰਡ ਤੋਂ ਵੀ ਘੱਟ ਸਮੇਂ ‘ਚ ਫੜ੍ਹ ਲੈਂਦੀ ਹੈ। ਇਸ ਦੀ ਟੌਪ ਸਪੀਡ 249 ਕਿਮੀ ਦੀ ਹੈ। ਖ਼ਬਰਾਂ ਮੁਤਾਬਕ ਅਜੇ ਦੇਵਗਨ ਦੀ ਰੌਲਸ ਕਾਰ ਦਾ ਕੱਲਰ ਬਲੂ ਹੈ।
ਅਜੇ ਦੇਵਗਨ ਕੋਲ ਫਿਲਹਾਲ ਲੈਂਡ ਰੋਵਰ, ਰੇਂਜ ਰੋਵਰ, ਬੀਐਮਡਬਲੂ 5ਸੀਰੀਜ਼, ਮਰਸਡੀਜ਼ ਬੈਂਜ਼ ਐਸ ਕਲਾਸ, ਓਡੀ ਕਿਊ7, ਮਰਸਡੀਜ਼ ਬੈਂਜ਼ ਜੀਐਲ-ਕਲਾਸ, ਵੋਲਵੋ ਐਕਸਸੀ90 ਤੇ ਮੋਡੀਫਾਈਡ ਟੋਇਟਾ ਸੇਲਿਸਾ ਗੱਡੀਆਂ ਹਨ।