Ajay-devgn maidaan-posters out : ਬਾਲੀਵੁਡ ਇੰਡਸਟਰੀ ਦੇ ਮਸ਼ਹੂਰ ਅਤੇ ਦਿਗਜ਼ ਅਦਾਕਾਰ ਅਜੈ ਦੇਵਗਨ ਦੀ ਅਗਲੀ ਫਿਲਮ ‘ਮੈਦਾਨ’ ਦੇ ਦੋ ਹੋਰ ਨਵੇਂ ਪੋਸਟਰ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਅਜੈ ਦਾ ਲੁੱਕ ਕਾਫੀ ਅਲੱਗ ਨਜ਼ਰ ਆ ਰਿਹਾ ਹੈ।ਇਸ ਤੋਂ ਪਹਿਲਾਂ ਅਜੈ ਦੇਵਗਨ ਨੇ ਬੁੱਧਵਾਰ ਨੂੰ ਵੀ ਇਸ ਦਾ ਇੱਕ ਪੋਸਟਰ ਫੈਨਸ ਨਾਲ ਸ਼ੇਅਰ ਕੀਤਾ ਸੀ। ਇਨ੍ਹਾਂ ਪੋਸਟਰਾਂ ‘ਚ ਅਜੈ ਦਾ ਲੁੱਕ ਕਾਫੀ ਅਲੱਗ ਨਜ਼ਰ ਆ ਰਿਹਾ ਹੈ। ਪੋਸਟਰ ਰਿਲੀਜ਼ ਤੋਂ ਕੁਝ ਸਮਾਂ ਬਾਅਦ ਹੀ ਟ੍ਰੈਂਡਿੰਗ ‘ਚ ਆ ਗਿਆ ਹੈ।
ਇਸ ਨੂੰ ਸ਼ੇਅਰ ਕਰਦਿਆਂ ਅਜੈ ਨੇ ਲਿਖਿਆ, “ਇਹ ਕਹਾਣੀ ਹੈ ਇੰਡੀਆ ਫੁੱਟਬਾਲ ਦੇ ਗੋਲਡਨ ਫੇਜ਼ ਦੀ ਅਤੇ ਉਸ ਦੇ ਸਭ ਤੋਂ ਸਕਸੈੱਸਫੁੱਲ ਤੇ ਵੱਡੇ ਕੋਚ ਦੀ।” ਅਜੈ ਨੇ ਇਕ ਹੋਰ ਪੋਸਟਰ ਸ਼ੇਅਰ ਕਰਦਿਆਂ ਲਿਖਿਆ, “ਬਦਲਾਅ ਲਿਆਉਣ ਲਈ ਇਕੱਲਾ ਵੀ ਕਾਫੀ ਹੈ।”ਅਜੈ ਨੇ ਇੱਕ ਹੋਰ ਪੋਸਟਰ ਸ਼ੇਅਰ ਕੀਤਾ। ਇਸ ਪੋਸਟਰ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਲਿਖਿਆ,”ਬਦਲਾਅ ਲਿਆਉਣ ਲਈ ਇਕੱਲਾ ਵੀ ਕਾਫੀ ਹੈ।”ਦੱਸ ਦਈਏ ਕਿ ਅਜੈ ਦੇਵਗਨ ਦੀ ਫਿਲਮ ‘ਮੈਦਾਨ’ 27 ਨਵੰਬਰ 2020 ਨੂੰ ਸਿਨੇਮਾਘਰਾਂ ‘ਚ ਆਵੇਗੀ।
ਭਾਰਤੀ ਫੁੱਟਬਾਲ ਦੇ ਗੋਲਡਨ ਏਰਾ ਦੀ ਕਹਾਣੀ ‘ਤੇ ਆਧਾਰਤ ਇਹ ਫਿਲਮ ਦਾ ਨਿਰਦੇਸ਼ਨ ‘ਵਧਾਈ ਹੋ’ ਦੇ ਨਿਰਦੇਸ਼ਕ ਅਮਿਤ ਰਵੀਂਦਰਨਾਥ ਸ਼ਰਮਾ ਕਰ ਰਹੇ ਹਨ।ਦੱਸ ਦਈਏ ਕਿ ਇਹ ਫਿਲਮ ਫੁੱਟਬਾਲ ਗੇਮ ਤੇ ਆਧਾਰਿਤ ਹੈ ਤੇ ਇਸ ਫੁੱਟਬਾਲ ਟੀਮ ਨੇ ਸਾਲ 1956 ਦੇ ਓਲਪਿੰਕ ਚ ਸੇਮੀਫਾਈਨਲ ਦਾ ਸਫਰ ਤੈਅ ਕੀਤਾ ਸੀ ਅਤੇ 1962 ਚ ਏਸ਼ੀਅਨ ਖੇਡਾਂ ਚ ਗੋਲਡ ਮੈਡਲ ਜਿਤਿਆ ਸੀ। ਇਸ ਫਿਲਮ ਚ ਅਜੈ ਦੇਵਗਨ ਕੋਚ ਸਈਅਦ ਅਬਦੁੱਲ ਰਹੀਮ ਰੋਲ ਨਿਭਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ 1952 ਭਾਰਤੀ ਟੀਮ ਹੈਲਸਿੰਕੀ ਓਲਪਿੰਕ ਖੇਡਣ ਗਈ ਸੀ ਜਿਥੇ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਦਸ ਦਈਏ ਕਿ ਇਸ ਤੋਂ ਬਾਅਦ ਟੀਮ 1956 ਚ ਓਲੰਪਿਕ ਖੇਡਣ ਆਸਟ੍ਰੇਲੀਆ ਗਈ ਸੀ ਜਿਥੇ ਟੀਮ ਦੇ ਜਬਰਦਸਤ ਪ੍ਰਦਰਸ਼ਨ ਨੇ ਮੈਚ ਜਿੱਤ ਕੇ ਸੇਮੀਫਾਈਨਲ ਚ ਜਗ੍ਹਾ ਬਣਾਈ ਸੀ।11 ਜੂਨ 1963 ਨੂੰ ਕੋਚ ਅਬਦੁੱਲ ਰਹੀਮ ਕੈਂਸਰ ਦੀ ਬਿਮਾਰੀ ਨਾਲ ਲੜਦੇ ਲੜਦੇ ਦੁਨੀਆਂ ਛੱਡ ਗਏ ਸੀ। ਉਨ੍ਹਾਂ ਨੇ 1962 ਚ ਏਸ਼ੀਅਨ ਖੇਡਾਂ ਜਕਾਰਤਾ ਚ ਗੋਲਡ ਮੈਡਲ ਜਿਤਾਇਆ ਸੀ। ਉਸ ਸਮੇਂ ਕੋਚ ਰਹੀਮ ਬਿਮਾਰ ਸਨ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਟੀਮ ਨੂੰ ਗੋਲਡ ਦਵਾਇਆ।