44.02 F
New York, US
February 24, 2025
PreetNama
ਫਿਲਮ-ਸੰਸਾਰ/Filmy

ਅਜੈ ਦੇਵਗਨ ਨੂੰ ਕੈਂਸਰ ਮਰੀਜ਼ ਨੇ ਕੀਤੀ ਅਪੀਲ, ਨਾ ਕਰੋ ਤੰਬਾਕੂ ਦਾ ਇਸ਼ਤਿਹਾਰ

ਬਾਲੀਵੁਡ ਅਦਾਕਾਰ ਅਜੈ ਦੇਵਗਨ ਪਾਨ ਮਸਾਲੇ ਦਾ ਇਸ਼ਤਿਹਾਰ ਕਰਦੇ ਹਨ। ਇਸ ਇਸ਼ਤਿਹਾਰ ਨੂੰ ਲੈ ਕੇ ਅਜੈ ਕੇ ਕਈ ਕਲਿੱਪ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੇ ਰਹਿੰਦੇ ਹਨ, ਪਰ ਹੁਣ ਤਾਂ ਇੱਕ ਕੈਂਸਰ ਮਰੀਜ਼ ਨੇ ਅਜੈ ਨੂੰ ਵੱਡੀ ਅਪੀਲ ਕੀਤੀ ਹੈ।

ਦਰਅਸਲ, ਰਾਜਸਥਾਨ ਦੇ ਕੈਂਸਰ ਮਰੀਜ਼ ਨਾਨਕਰਾਮ ਨੇ ਅਜੈ ਦੇਵਗਨ ਨੂੰ ਅਪੀਲ ਕੀਤੀ ਹੈ ਕਿ ਉਹ ਤੰਬਾਕੂ ਉਤਪਾਦਾਂ ਦਾ ਇਸ਼ਤਿਹਾਰ ਨਾ ਕਰਨ।
ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 40 ਸਾਲਾ ਨਾਨਕਰਾਮ ਅਜੈ ਦੇਵਗਨ ਦਾ ਪ੍ਰਸ਼ੰਸਕ ਹੈ ਅਤੇ ਅਜੈ ਉਤਪਾਦਾਂ ਦਾ ਇਸ਼ਤਿਹਾਰ ਕਰਦੇ ਹਨ ਜਿਸ ਨਾਲ ਉਨ੍ਹਾਂ ਦੀ ਲਾਈਫ਼ ਪ੍ਰਭਾਵਿਤ ਹੋਈ ਹੈ।

ਨਾਨਕਰਾਮ ਦੇ ਬੇਟੇ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਜੈ ਦੇਵਗਨ ਦਾ ਇਸ਼ਤਿਹਾਰ ਹੋਲੀ ਹੋਲੀ ਹਰ ਥਾਂ ਮਸ਼ਹੂਰ ਹੋ ਰਿਹਾ ਹੈ ਅਤੇ ਹੁਣ ਸ਼ਹਿਰ ਨੇੜਲੇ ਲੋਕਾਂ ਨੇ ਵੀ ਇਸ ਨੂੰ ਖਾਣਾ ਸ਼ੁਰੂ ਕਰ ਦਿੱਤਾ ਹੈ।

Related posts

ਬਾਲੀਵੁੱਡ ਜਗਤ ਨੂੰ ਹੋਰ ਵੱਡਾ ਝਟਕਾ

On Punjab

ਬੇਹੱਦ ਖਤਰਨਾਕ ਹੁੰਦਾ ਭੰਗ ਦਾ ਨਸ਼ਾ, ਜਾਣੋ ਲਾਹੁਣ ਲਈ ਕਾਰਗਰ ਉਪਾਅ

On Punjab

ਚੌਥੇ ਦਿਨ ਵੀ ‘ਭਾਰਤ’ ਦੀ ਕਮਾਈ ਨੇ ਤੋੜੇ ਰਿਕਾਰਡ

On Punjab