PreetNama
ਸਮਾਜ/Social

ਅਟਾਰੀ ਬਾਰਡਰ ‘ਤੇ tourists ‘ਤੇ ਲੱਗੀ ਪਾਬੰਦੀ, ਭਾਰਤੀ ਨਾਗਰਿਕ ਫਸੇ ਪਾਕਿ ‘ਚ

Tourist banned: ਕੋਰੋਨਾ ਵਾਇਰਸ ਤੋਂ ਬਚਾਅ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਅਧੀਨ ਭਾਰ-ਪਾਕਿ ਬਾਰਡਰ ਦੇ ਨਾਲ ਲੱਗਦੇ ICP ਅਟਾਰੀ ਬਾਰਡਰ ’ਤੇ ਹਰ ਤਰ੍ਹਾਂ ਦੇ ਦੇਸ਼ੀ-ਵਿਦੇਸ਼ੀ ਟੂਰਿਸਟਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਬੁੱਧਵਾਰ ਦੀ ਰਾਤ ਕੇਂਦਰ ਸਰਕਾਰ ਵੱਲੋਂ ਆਏ ਹੁਕਮਾਂ ਅਨੁਸਾਰ ਹੁਣ ਕਿਸੇ ਵੀ ਵਿਅਕਤੀ ਨੂੰ ਭਾਰਤੀ ਸਰਹੱਦ ਵਿਚ ਐਂਟਰੀ ਨਹੀਂ ਕਰ ਦਿੱਤੀ ਜਾਵੇਗੀ, ਚਾਹੇ ਉਹ ਭਾਰਤੀ ਨਾਗਰਿਕ ਹੀ ਕਿਉਂ ਨਾ ਹੋਵੇ। ਉਥੇ ਹੀ ਸਰਕਾਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਤੋਂ ਬਾਅਦ ਭਾਰਤ-ਪਾਕਿ ਜ਼ੀਰੋ ਲਾਈਨ ’ਤੇ ਲਗਭਗ 25 ਭਾਰਤੀ ਯਾਤਰੀਆਂ ਨੂੰ ਭਾਰਤੀ ਸਰਹੱਦ ਵਿਚ ਐਂਟਰੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਸੂਚਨਾ ਮਿਲ ਰਹੀ ਹੈ ਕਿ ਅਜੇ ਵੀ ਦਰਜਨਾਂ ਭਾਰਤੀ ਨਾਗਰਿਕ ਪਾਕਿਸਤਾਨ ਵਿਚ ਫਸੇ ਹੋਏ ਹਨ, ਜਿਨ੍ਹਾਂ ਦਾ ਵੀਜ਼ਾ ਖਤਮ ਹੋਣ ਵਾਲਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰੀਟ੍ਰੀਟ ਸੈਰਾਮਨੀ ਵਾਲੀ ਥਾਂ ’ਤੇ ਟੂਰਿਸਟਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਸੀ। ਅਫਗਾਨਿਸਤਾਨ ਤੋਂ ਪਾਕਿਸਤਾਨ ਦੇ ਰਸਤੇ ਆਉਣ ਵਾਲੇ ਟਰੱਕਾਂ ਨੂੰ ਵੀ ਬੰਦ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪਾਕਿਸਤਾਨ ’ਚ ਗਏ ਭਾਰਤੀ ਨਾਗਰਿਕਾਂ ਦੀ ਵਾਪਸੀ ਦਾ ਦੌਰ ਜਾਰੀ ਸੀ। ਦੱਸਣਯੋਗ ਹੈ ਕਿ ਬੁੱਧਵਾਰ ਰਾਤ ਨੂੰ ਵੀ ਜੋ 35 ਯਾਤਰੀ ਪਾਕਿਸਤਾਨ ਦੇ ਰਸਤੇ ਭਾਰਤ ਆਏ ਸਨ, ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਰੀਹੈਬਲੀਟੇਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ। ਹਾਲਾਂਕਿ ਇਨ੍ਹਾਂ ਯਾਤਰੀਆਂ ਵਿਚ ਆਈਆਂ ਜੰਮੂ-ਕਸ਼ਮੀਰ ਦੀਆਂ 13 ਲੜਕੀਆਂ ਨੇ ਸਵੇਰ ਵੇਲੇ ਕਾਫੀ ਹੰਗਾਮਾ ਕੀਤਾ ਅਤੇ ਰੀਹੈਬਲੀਟੇਸ਼ਨ ਸੈਂਟਰ ਵਿਚ ਰੁਕਣ ਤੋਂ ਮਨ੍ਹਾ ਕਰ ਦਿੱਤਾ, ਜਿਸ ਕਾਰਨ ਐੱਸ. ਡੀ. ਐੱਮ. ਅੰਮ੍ਰਿਤਸਰ-2 ਸ਼ਿਵਰਾਜ ਸਿੰਘ ਬੱਲ ਨੂੰ ਮੌਕੇ ’ਤੇ ਆਉਣਾ ਪਿਆ ਅਤੇ ਉਨ੍ਹਾਂ ਵੱਲੋਂ ਸਮਝਾਏ ਜਾਣ ਤੋਂ ਬਾਅਦ ਲੜਕੀਆਂ ਸੈਂਟਰ ’ਚ ਜਾਣ ਨੂੰ ਤਿਆਰ ਹੋ ਗਈਆਂ।

ਐੱਸ. ਡੀ. ਐੱਮ. ਨੇ ਦੱਸਿਆ ਕਿ ਪਾਕਿਸਤਾਨ ਤੋਂ ਆਏ ਸਾਰੇ ਯਾਤਰੀਆਂ ਨੂੰ ਪੂਰੀ ਸੁਰੱਖਿਆ ਨਾਲ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ। ਮੈਡੀਕਲ ਟੈਸਟ ਰਿਪੋਰਟ ਠੀਕ ਆਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਆਪਣੇ ਘਰਾਂ ’ਚ ਜਾਣ ਦਿੱਤਾ ਜਾਵੇਗਾ। ਇਸ ਪ੍ਰਕਿਰਿਆ ਵਿਚ 14 ਦਿਨ ਦਾ ਸਮਾਂ ਵੀ ਲੱਗ ਸਕਦਾ ਹੈ ਕਿਉਂਕਿ ਸਰਕਾਰ ਕਿਸੇ ਤਰ੍ਹਾਂ ਦਾ ਰਿਸਕ ਲੈਣ ਨੂੰ ਤਿਆਰ ਨਹੀਂ ਹੈ।

Related posts

ਮੁੰਬਈ ਪੁਲੀਸ ਨੂੰ ਆਈ ਕਾਲ: ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ‘ਤੇ ਹਮਲਾ ਕਰ ਸਕਦੇ ਹਨ ਅਤਿਵਾਦੀ

On Punjab

1984 ਕਤਲੇਆਮ ਮਾਮਲੇ ‘ਚ ਕਸੂਤੀ ਘਿਰੀ ਯੋਗੀ ਸਰਕਾਰ, ਮੋਦੀ ਤੇ ਸ਼ਾਹ ਨੂੰ ਦਖ਼ਲ ਦੇਣ ਦੀ ਮੰਗ

On Punjab

ਅੰਮ੍ਰਿਤਪਾਲ ਦੀ ਮਦਦ ਕਰਨ ਵਾਲਾ ਹੈੱਪੀ ਕਰਦੈ ਕਾਰਾਂ ਦੀ ਖ਼ਰੀਦ-ਵੇਚ ਦਾ ਕੰਮ, ਦੁਬਈ ਤੋਂ ਪਰਤਿਆ ਸੀ ਪਿੰਡ; ਪਿਤਾ ਕੁਝ ਵੀ ਬੋਲਣ ਨੂੰ ਨਹੀਂ ਤਿਆਰ

On Punjab