ਗੁਰਦਾਸ ਮਾਨ ਨੇ ਜੋ ਨਕੋਦਰ ਮੁਰਾਦ ਸ਼ਾਹ ਮੇਲੇ ਦੌਰਾਨ ਸਟੇਜ ਤੋਂ ਜੋ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦੀ ਵੰਸ਼ ਤੇ ਅੰਸ਼ ਦੱਸਿਆ ਉਸ ਬਾਰੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਭਾਵੇਂ ਕਿ ਗੁਰਦਾਸ ਮਾਨ ਨੇ ਸ਼ੋਸ਼ਲ ਮੀਡੀਆ ‘ਤੇ ਮੇਲੇ ਵਿੱਚ ਕੀਤੀ ਟਿੱਪਣੀ ਬਾਰੇ ਮੁਆਫੀ ਮੰਗਦਿਆਂ ਇਕ ਵੀਡੀਓ ਜਾਰੀ ਕੀਤਾ ਪਰ ਸਿੱਖ ਜਥੇਬੰਦੀਆਂ ਦੇ ਬੁਲਾਰੇ ਨੇ ਅੱਜ ਨਕੋਦਰ ਵਿਚ ਭਾਰੀ ਇਕੱਠ ਕੀਤਾ।
ਇਸ ਮੌਕੇ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਮੁਆਫੀ ਨਹੀਂ, ਉਸ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੁਲਾਰਿਆਂ ਨੇ ਕਿਹਾ ਫੈਸਲਾ ਗੁਰਦੁਆਰਾ ਗਾੜਿਆ ਮੁਹੱਲਾ ਵਿਖੇ ਅਰਦਾਸ ਕਰਕੇ ਲਿਆ ਗਿਆ। ਗੁਰਦੂਆਰਾ ਸਹਿਬ ਤੋਂ ਪੈਦਲ ਮਾਰਚ ਕਰਦੀ ਹੋਈ ਨਕੋਦਰ ਥਾਣੇ ਅੱਗੇ ਪਹੁੰਚੀ ਜਿੱਥੇ ਦਰੀਆਂ ਵਿਛਾ ਕੇ ਧਰਨੇ ‘ਤੇ ਬੈਠ ਗਏ। ਭਾਈ ਅਮਰੀਕ ਸਿੰਘ ਅਜਨਾਲਾ ਤੇ ਹੋਰ ਆਗੂਆਂ ਨੇ ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁਆਫੀ ਅਣਜਾਣੇ ਵਿੱਚ ਕੀਤੀ ਗਲਤੀ ਦੀ ਹੁੰਦੀ ਹੈ ਇਹ ਤਾਂ ਮਾਨ ਨੇ ਜਾਣ-ਬੁੱਝ ਕੇ ਕੀਤੀ ਗਈ ਹੈ। ਆਗੂਆ ਨੇ ਪ੍ਰਸ਼ਾਸਨ ਨੂੰ ਕਿਹਾ ਕਿ ਗੁਰਦਾਸ ਮਾਨ ਤੇ ਬਣਦੀ ਕਾਰਵਾਈ ਕਰੇ ਨਹੀਂ ਤਾਂ ਥਾਣੇ ਅੱਗੇ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਜਸਵਿੰਦਰ ਸਿੰਘ ਸ਼ਾਦ, ਪਰਮਜੀਤ ਸਿੰਘ ਅਕਾਲੀ,ਪਰਮਜੋਤ ਕੋਰ, ਭਾਈ ਅਮਰੀਕ ਸਿੰਘ ਅਜਨਾਲਾ, ਦਲੇਰ ਕੌਰ ਖਾਲਸਾ,ਬਲਜੀਤ ਸਿੰਘ ਖਾਲਸਾ,ਸਤਿਕਾਰ ਕਮੇਟੀ ਨਕੋਦਰ ਜਗਦੇਵ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ ਤੇ ਹੋਰ ਸੰਗਤ ਹਾਜ਼ਰ ਹਨ।।