Rati agnihotri birthday special: ਅਮਿਤਾਭ ਬੱਚਨ ਦੇ ਨਾਲ ਫਿਲਮ ‘ਕੁਲੀ’ ਵਿੱਚ ਨਜ਼ਰ ਆਈ ਬਾਲੀਵੁਡ ਅਦਾਕਾਰਾ ਰਤੀ ਅਗਨੀਹੋਤਰੀ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੀ ਹੈ। ਰਤੀ ਦਾ ਜਨਮ ਮੁੰਬਈ ਵਿੱਚ ਇੱਕ ਪੰਜਾਬੀ ਫੈਮਿਲੀ ਵਿੱਚ ਹੋਇਆ ਸੀ। ਉਨ੍ਹਾਂ ਨੇ 10 ਸਾਲ ਦੀ ਉਮਰ ਤੋਂ ਹੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਬਚਪਨ ਤੋਂ ਅਦਾਕਾਰੀ ਦਾ ਸ਼ੌਂਕ ਸੀ। ਜਦੋਂ ਰਤੀ 16 ਸਾਲ ਦੀ ਹੋਈ ਤਾਂ ਉਨ੍ਹਾਂ ਦੇ ਪਿਤਾ ਪਰਿਵਾਰ ਦੇ ਨਾਲ ਚੇਨੱਈ ਵਿੱਚ ਸ਼ਿਫਟ ਹੋ ਗਏ। ਇੱਥੇ ਸਕੂਲ ਵਿੱਚ ਪੜ੍ਹਾਈ ਦੇ ਦੌਰਾਨ ਉਹ ਐਕਟਿੰਗ ਵੀ ਕਰਦੀ ਸੀ।
ਉਸ ਸਮੇਂ ਤਮਿਲ ਦੇ ਫੇਮਸ ਡਾਇਰੈਕਟਰ ਭਾਰਤੀ ਰਾਜਾ ਆਪਣੀ ਨਵੀਂ ਫਿਲਮ ਦੇ ਲਈ ਇੱਕ ਹੀਰੋਈਨ ਦੀ ਤਲਾਸ਼ ਵਿੱਚ ਸਨ। ਇੱਕ ਵਾਰ ਭਾਰਤੀ ਰਾਜਾ ਨੇ ਰਤੀ ਨੂੰ ਸਕੂਲ ਪਲੇਅ ਵਿੱਚ ਅਦਾਕਾਰੀ ਕਰਦੇ ਹੋਏ ਦੇਖਿਆ। ਉਹ ਤੁਰੰਤ ਰਤੀ ਦੇ ਪਿਤਾ ਦੇ ਨਾਲ ਮਿਲੇ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਕਿ ਇਹ ਫਿਲਮ ਇੱਕ ਮਹੀਨੇ ਦੇ ਅੰਦਰ ਬਣਾ ਦੇਣਗੇ। ਇਸ `ਤੇ ਰਤੀ ਦੇ ਪਿਤਾ ਨੇ ਉਨ੍ਹਾਂ ਨੂੰ ਫਿਲਮਾਂ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ। ਇਸ ਤੋਂ ਬਾਅਦ 16 ਸਾਲ ਦੀ ਉਮਰ ਵਿੱਚ ਰਤੀ ਨੇ ਆਪਣੀ ਪਹਿਲੀ ਫਿਲਮ 1971 ਵਿੱਚ ‘ਪੁਦਿਆ ਵਰਪੁਕਲ’ ਵਿੱਚ ਕੰਮ ਕੀਤਾ। ਇਹ ਫਿਲਮ ਬਲਾਕ ਬਸਟਰ ਸਾਬਿਤ ਹੋਈ। ਉਨ੍ਹਾਂ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਬਹੁਤ ਸ਼ੌਕ ਸੀ।
ਉਨ੍ਹਾਂ ਨੇ ਬਾਲੀਵੁੱਡ ਅਤੇ ਟਾਲੀਵੁਡ ਦੇ ਕਈ ਵੱਡੇ ਅਭਿਨੇਤਾਵਾਂ ਨਾਲ ਕੰਮ ਕੀਤਾ ਹੈ। ਬਾਲੀਵੁਡ ਅਦਾਕਾਰਾ ਰਤੀ ਅਗਨੀਹੋਤਰੀ ਨੇ ਆਪਣੇ ਕਰੀਅਰ ‘ਚ 50 ਤੋਂ ਜ਼ਿਆਦਾ ਫਿਲਮਾਂ ‘ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਆਖਰੀ ਵਾਰ ਸਾਲ 2005 ‘ਚ ਆਈ ਮਹੇਸ਼ ਭੱਟ ਜੀ ਫਿਲਮ ‘ਐਸਾ ਕਿਉਂ ਹੋਤਾ ਹੈ’ ‘ਚ ਦੇਖਿਆ ਗਿਆ ਸੀ। 16 ਸਾਲ ਤੱਕ ਫਿਲਮਾਂ ਤੋਂ ਦੂਰ ਰਹਿਣ ਵਾਲੀ ਰਤੀ ਨੇ ਸਾਲ 2001 ਤੋਂ ਫਿਲਮਾਂ ਵਿੱਚ ਵਾਪਸੀ ਕੀਤੀ। ਉਨ੍ਹਾਂ ਨੇ ਫਿਲਮ `ਕੁੱਛ ਖੱਟੀ ਕੁੱਛ ਮੀਠੀ’ ਵਿੱਚ ਕਾਜੋਲ ਦੀ ਗਲੈਮਰਸ ਮਾਂ ਦਾ ਰੋਲ ਪਲੇਅ ਕੀਤਾ ਸੀ। ਸਾਲ 2001 ਵਿੱਚ ਹੀ ਉਨ੍ਹਾਂ ਨੇ ਫਿਲਮ `ਮਜਨੂੰ` ,2003 ਵਿੱਚ `ਅਨਯਰ` ਅਤੇ ਇੱਕ ਇੰਗਲਿਸ਼ ਫਿਲਮ ਵੀ ਕੀਤੀ। ਉਦੋਂ ਤੋਂ ਉਹ ਕਾਫੀ ਵੱਡੇ ਪੋ੍ਰਜੈਕਟ ਕਰ ਰਹੀ ਹੈ। ਉਨ੍ਹਾਂ ਦੇ ਕੋਲ ਉਨ੍ਹਾਂ ਦਾ ਬੇਟਾ ਤਨੁਜ ਵੀ ਫਿਲਮਾਂ ਵਿੱਚ ਐਂਟਰੀ ਦੀ ਤਿਆਰੀ ਕਰ ਰਿਹਾ ਹੈ।