ਬੰਗਲੂਰੂ- ਸੋਨਾ ਤਸਕਰੀ ਮਾਮਲੇ ਤਹਿਤ ਕੰਨੜ ਅਦਾਕਾਰਾ ਹਰਸ਼ਵਰਧਿਨੀ ਰਾਨਿਆ ਉਰਫ਼ ਰਾਨਿਆ ਰਾਓ ਨੂੰ ਅੱਜ ਆਰਥਿਕ ਅਪਰਾਧਾਂ ਲਈ ਇੱਕ ਵਿਸ਼ੇਸ਼ ਅਦਾਲਤ ਨੇ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।ਅਦਾਕਾਰਾ ਪੁੱਛ ਪੜਤਾਲ ਲਈ ਤਿੰਨ ਦਿਨਾਂ ਵਾਸਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੀ ਹਿਰਾਸਤ ਵਿੱਚ ਸੀ।ਅੱਜ ਡੀਆਰਆਈ ਅਧਿਕਾਰੀਆਂ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੇ ਉਹ ਰੋ ਪਈ।
ਡੀਆਰਆਈ ਨੇ ਕਿਹਾ ਕਿ ਅਦਾਕਾਰਾ ਨੇ ਕੈਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਰਾਨਿਆ ਰਾਓ ਤੋਂ 12.56 ਕਰੋੜ ਰੁਪਏ ਦੇ ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ।ਰਾਨਿਆ ਰਾਓ ਸੀਨੀਅਰ ਆਈਪੀਐੱਸ ਅਧਿਕਾਰੀ ਰਾਮਚੰਦਰ ਰਾਓ ਦੀ ਮਤਰੇਈ ਧੀ ਹੈ। ਡੀਜੀਪੀ ਰੈਂਕ ਦੇ ਅਧਿਕਾਰੀ ਇਸ ਵੇਲੇ ਕਰਨਾਟਕ ਰਾਜ ਪੁਲੀਸ ਹਾਊਸਿੰਗ ਅਤੇ Infrastructure Development Corporation ਲਿਮਟਿਡ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।