34.32 F
New York, US
February 3, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmyਰਾਜਨੀਤੀ/Politics

ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ

ਮੁੰਬਈ-ਅਦਾਕਾਰ ਸੈਫ਼ ਅਲੀ ਖ਼ਾਨ ਨੂੰ ਅੱਜ ਪੰਜ ਦਿਨਾਂ ਮਗਰੋਂ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ। ਸੈਫ਼ 16 ਜਨਵਰੀ ਨੂੰ ਵੱਡੇ ਤੜਕੇ ਬਾਂਦਰਾ ਵਿਚਲੇ ਆਪਣੇ ਅਪਾਰਟਮੈਂਟ ਵਿਚ ਇਕ ਸ਼ਖ਼ਸ ਵੱਲੋਂ ਚਾਕੂ ਨਾਲ ਕੀਤੇ ਹਮਲੇ ਵਿਚ ਜ਼ਖ਼ਮੀ ਹੋ ਗਿਆ ਸੀ। ਚਾਕੂ ਦੇ ਵਾਰ ਇੰਨੇ ਡੂੰਘੇ ਸੀ ਕਿ ਡਾਕਟਰਾਂ ਨੂੰ ਅਦਾਕਾਰ ਦੀ ਐਮਰਜੈਂਸੀ ਸਰਜਰੀ ਕਰਨੀ ਪਈ। ਡਾਕਟਰਾਂ ਨੇ ਸੈਫ਼ ਨੂੰ 17 ਜਨਵਰੀ ਨੂੰ ਆਈਸੀਯੂ ’ਚੋਂ ਸਪੈਸ਼ਲ ਰੂਮ ਵਿਚ ਤਬਦੀਲ ਕਰ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿਚ ਬੰਗਲਾਦੇਸ਼ੀ ਨਾਗਰਿਕ ਸ਼ਰੀਫ਼ੁਲ ਇਸਲਾਮ ਸ਼ਹਿਜ਼ਾਦ ਮੁਹੰਮਦ ਰੋਹੀਲਾ ਅਮੀਨ ਫ਼ਕੀਰ (30) ਨੂੰ ਨਾਲ ਲੱਗਦੇ ਠਾਣੇ ਸ਼ਹਿਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਹ ਇਸ ਵੇਲੇ 24 ਜਨਵਰੀ ਤੱਕ ਮੁੰਬਈ ਪੁਲੀਸ ਦੀ ਹਿਰਾਸਤ ਵਿਚ ਹੈ।

Related posts

ਜੰਮੂ-ਕਸ਼ਮੀਰ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ 17 ਦੇਸ਼ਾਂ ਦਾ ਵਫ਼ਦ ਪਹੁੰਚਿਆ ਸ਼੍ਰੀਨਗਰ

On Punjab

ਗਲਤੀ ਨਾਲ ਵੀ ਫਰਿੱਜ ‘ਚ ਨਾ ਰੱਖੋ ਖਾਣ-ਪੀਣ ਵਾਲੀਆਂ ਇਹ 4 ਚੀਜ਼ਾਂ, ਤੇਜ਼ੀ ਨਾਲ ਵਧਦੀ ਹੈ ਫੰਗਸ

On Punjab

https://www.youtube.com/watch?v=D05dlpqvkqE&feature=youtu.be

On Punjab