PreetNama
ਫਿਲਮ-ਸੰਸਾਰ/Filmy

ਅਦਾਕਾਰ ਸੰਨੀ ਦਿਉਲ ਨੇ ਸ਼ੇਅਰ ਕੀਤੀਆਂ ਆਪਣੀ ਮਾਂ ਨਾਲ ਤਸਵੀਰਾਂ,ਅਤੇ ਲਿਖਿਆ ਭਾਵੁਕ ਮੈਸਜ

Sunny Deol Mother Photo: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਆਮ ਜਨਤਾ ਤੋਂ ਲੈ ਕੇ ਫਿਲਮੀ ਹਸਤੀਆਂ ਵੀ ਆਪਣੇ ਘਰਾਂ ‘ਚ ਸਮਾ ਬਿਤਾ ਰਹੀਆਂ ਹਨ। ਜਿੱਥੇ ਲੋਕ ਬੋਰੀਅਤ ਤੋਂ ਬਚਣ ਲਈ ਬਹਾਨਾ ਲੱਭ ਰਹੇ ਹਨ। ਉੱਥੇ ਹੀ ਸਟਾਰਸ ਹਮੇਸ਼ਾ ਦੀ ਤਰ੍ਹਾਂ ਲੋਕਾਂ ਦਾ ਮਨੋਰੰਜਨ ਕਰਨ ‘ਚ ਲੱਗੇ ਹੋਏ ਹਨ। ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਜਿਸ ਦੇ ਜ਼ਰੀਏ ਉਹ ਆਪਣੇ ਫੈਨਜ਼ ਨੂੰ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਹਾਲ ਹੀ ਵਿੱਚ ਅਦਾਕਾਰ ਸਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਨਾਲ ਬੇਹੱਦ ਸ਼ਾਨਦਾਰ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਹਨ, ਜੋ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਜੀ ਹਾਂ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਮੰਮੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਆਪਣੇ ਪਰਿਵਾਰ ਨਾਲ ਰਹੋ ਤੇ ਸੁਰੱਖਿਅਤ ਰਹੋ..’ ਨਾਲ ਹੀ ਆਪਣੀ ਮਾਂ ਲਈ ਪਿਆਰ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਹੈਸ਼ਟੈੱਗ ‘ਚ ਮਾਂ ਲਿਖਿਆ ਹੈ। ਲੌਕਡਾਊਨ ‘ਚ ਸਨੀ ਮਾਂ ਨਾਲ ਟਾਈਮ ਸਪੈਂਡ ਕਰ ਰਹੇ ਹਨ। ਦੱਸ ਦਈਏ ਕਿ ਪ੍ਰਕਾਸ਼ ਕੌਰ ਧਰਮਿੰਦਰ ਦੀ ਪਹਿਲੀ ਪਤਨੀ ਹੈ। 1957 ‘ਚ ਧਰਮਿੰਦਰ ਦੀ ਤੇ ਪ੍ਰਕਾਸ਼ ਕੌਰ ਦਾ ਵਿਆਹ ਹੋਇਆ ਸੀ। ਜਦ ਧਰਮਿੰਦਰ ਨੂੰ ਹੇਮਾ ਮਾਲਿਨੀ ਨਾਲ ਪਿਆਰ ਹੋਇਆ ਤੇ ਉਹ ਉਨ੍ਹਾਂ ਨਾਲ ਵਿਆਹ ਕਰਵਾਉਣਾ ਚਾਹੁੰਦੇ ਸੀ ਤਾਂ ਪ੍ਰਕਾਸ਼ ਕੌਰ ਨੇ ਉਨ੍ਹਾਂ ਨੂੰ ਕਿਸੇ ਵੀ ਹਾਲਾਤ ‘ਚ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਸੰਨੀ ਦਿਓਲ ਆਪਣੀ ਮਾਂ ਦਾ ਲਾਡਲਾ ਪੁੱਤਰ ਹੈ । ਜਿਸਦੇ ਚੱਲਦੇ ਐਕਟਰ ਸੰਨੀ ਦਿਓਲ ਅਕਸਰ ਆਪਣੀ ਮਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਢਾਈ ਕਿਲੋ ਕਾ ਹਾਥ, ਕਾਤੀਆ, ‘ਤਾਰੀਖ ਪੇ ਤਾਰੀਖ’, ਵਰਗੇ ਸ਼ਾਨਦਾਰ ਡਾਇਲਾਗਸ ਦੇਣ ਵਾਲੇ ਸੰਨੀ ਆਪਣੀ ਰਾਜਨੀਤਿਕ ਕਰੀਅਰ ਵੀ ਸ਼ੁਰੂ ਕਰ ਚੁੱਕੇ ਨੇ ਉਹ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਸਾਂਸਦ ਵੀ ਨੇ । ਪ੍ਰਕਾਸ਼ ਕੌਰ ਆਪਣੇ ਪਰਿਵਾਰ ਨਾਲ ਹੀ ਰਹਿੰਦੀ ਹੈ ਤੇ ਅਕਸਰ ਹੀ ਉਨ੍ਹਾਂ ਦੀਆਂ ਪਰਿਵਾਰ ਨਾਲ ਖ਼ਾਸ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

Related posts

ਅੱਜ ਹੈ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦਾ ਜਨਮ ਦਿਨ, ਜਾਣੋਂ ਪੂਰੀ ਕਹਾਣੀ

On Punjab

ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਮਾਤਾ ਦਾ ਦੇਹਾਂਤ

On Punjab

Bigg Boss 15 : ਸਲਮਾਨ ਖ਼ਾਨ ਦੇ ਸ਼ੋਅ ’ਚ ਜਾਣ ਵਾਲੀ ਪਹਿਲੀ ਫੀਮੇਲ ਕੰਟੈਸਟੈਂਟ ਦਾ ਨਾਮ ਆਇਆ ਸਾਹਮਣੇ, ਜਾਣੋ ਡਿਟੇਲਜ਼

On Punjab