PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਅਦਾਲਤ ਨੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਪਰਿਵਾਰਕ ਮੈਂਬਰਾਂ ਸਮੇਤ ਤਲਬ ਕੀਤਾ

ਨਵੀਂ ਦਿੱਲੀ- ਨੌਕਰੀ ਦੇ ਬਦਲੇ ਜ਼ਮੀਨ ਘੁਟਾਲਾ ਦਿੱਲੀ ਦੀ ਇੱਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਕੇਂਦਰੀ ਰੇਲ ਮੰਤਰੀ ਲਾਲੂ ਪ੍ਰਸਾਦ ਨੂੰ ਨੌਕਰੀ ਦੇ ਬਦਲੇ ਜ਼ਮੀਨ ਘੋਟਾਲੇ ਨਾਲ ਸੰਬੰਧਿਤ ਮਾਮਲੇ ਵਿੱਚ ਤਲਬ ਕੀਤਾ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਲਾਲੂ ਦੇ ਪੁੱਤਰ ਅਤੇ ਬਿਹਾਰ ਦੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਅਤੇ ਪੁੱਤਰੀ ਹੇਮਾ ਯਾਦਵ ਨੂੰ ਵੀ ਤਲਬ ਕੀਤਾ ਹੈ।

ਇਸ ਦੌਰਾਨ ਉਨ੍ਹਾਂ ਤੇਜਸਵੀ ਯਾਦਵ ਨੂੰ ਨਵਾਂ ਸਮਨ ਜਾਰੀ ਕੀਤਾ। ਦੋਸ਼ੀਆਂ ਨੂੰ 11 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਭਾਰਤੀ ਰੇਲਵੇ ਦੇ ਪੱਛਮੀ ਮੱਧ ਮੰਡਲ ਵਿੱਚ ਕੀਤੀਆਂ ਗਈਆਂ ਸਮੂਹ ‘ਡੀ’ ਦੀਆਂ ਨਿਯੁਕਤੀਆਂ ਨਾਲ ਸੰਬੰਧਿਤ ਹੈ।

ਅਧਿਕਾਰੀਆਂ ਦੇ ਅਨੁਸਾਰ ਕੇਂਦਰੀ ਰੇਲ ਮੰਤਰੀ ਦੇ ਤੌਰ ’ਤੇ ਪ੍ਰਸਾਦ ਦੇ ਕਾਰਜਕਾਲ ਦੌਰਾਨ 2004 ਅਤੇ 2009 ਦੇ ਵਿੱਚ ਆਰਜੇਡੀ ਸੁਪਰੀਮੋ ਦੇ ਪਰਿਵਾਰ ਜਾਂ ਸਹਿਯੋਗੀਆਂ ਨੂੰ ਤੋਹਫ਼ੇ ਵਜੋਂ ਜਾਂ ਉਨ੍ਹਾਂ ਦੇ ਨਾਮ ’ਤੇ ਜ਼ਮੀਨ ਕਰਨ ਦੇ ਬਦਲੇ ਇਹ ਨਿਯੁਕਤੀਆਂ ਕੀਤੀਆਂ ਗਈਆਂ।

ਇਸ ਸਬੰਧੀ ਲਾਲੂ ਪ੍ਰਸਾਦ, ਉਨ੍ਹਾਂ ਦੀ ਪਤਨੀ, ਦੋ ਧੀਆਂ, ਨਾਮਾਲੂਮ ਸਰਕਾਰੀ ਅਧਿਕਾਰੀ ਅਤੇ ਨਿੱਜੀ ਵਿਅਕਤੀਆਂ ਸਮੇਤ ਹੋਰਾਂ ਖ਼ਿਲਾਫ਼ 18 ਮਈ 2022 ਨੂੰ ਇੱਕ ਮਾਮਲਾ ਦਰਜ ਕੀਤਾ ਗਿਆ ਸੀ।

Related posts

Chandigarh logs second highest August rainfall in 14 years MeT Department predicts normal rain in September

On Punjab

ਪਿਛਲੇ ਦੋ ਹਫ਼ਤਿਆਂ ’ਚ ਸਿਰਫ਼ 18 ਘੰਟੇ ਹੀ ਚੱਲਿਆ ਸਦਨ, ਵਿਰੋਧੀਆਂ ਦੀ ਬਦੌਲਤ ਸਰਕਾਰ ਨੂੰ ਚੁੱਕਣਾ ਪਿਆ 133 ਕਰੋੜ ਰੁਪਏ ਦਾ ਨੁਕਸਾਨ

On Punjab

ਰੈਨਸਮਵੇਅਰ ਹਮਲੇ ਨਾਲ 1500 ਕੰਪਨੀਆਂ ਦਾ ਕਾਰੋਬਾਰ ਠੱਪ, ਕਰੀਬ 10 ਲੱਖ ਕੰਪਿਊਟਰ ਪ੍ਰਭਾਵਿਤ ਹੋਏ

On Punjab