ਨਵੀਂ ਦਿੱਲੀ: ਨਵੋਦਿਆ ਵਿਦਿਆਲਿਆ ਕਮੇਟੀ (ਐਨਵੀਐਸ) ਨੇ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦੇ ਵੱਖ-ਵੱਖ ਅਹੁਦਿਆਂ ‘ਤੇ 2730 ਨੌਕਰੀਆਂ ਕੱਢੀਆਂ ਹਨ। ਇਨ੍ਹਾਂ ਅਹੁਦਿਆਂ ‘ਤੇ ਅਸਿਸਟੈਂਟ ਕਮਿਸ਼ਨਰ, ਪੋਸਟ ਗ੍ਰੈਜੁਏਟ ਟੀਚਰ, ਟ੍ਰੈਂਡ ਗ੍ਰੈਜੁਏਟ ਟੀਚਰ, ਲੀਗਲ ਅਸਿਸਟੈਂਸ, ਫੀਮੇਲ ਸਟਾਫ ਨਰਸ, ਕੈਟਰਿੰਗ ਅਸਿਸਟੈਂਸ ਤੇ ਲੋਅਰ ਡਿਵਿਜ਼ਨਲ ਕਲਰਕ ਸ਼ਾਮਲ ਹਨ।
ਅੰਤਿਮ ਰੂਪ ਤੋਂ ਚੁਣੇ ਗਏ ਉਮੀਦਵਾਰਾਂ ਨੂੰ ਜਵਾਰ ਨਵੋਦਿਆ ਵਿਦਿਆਲਿਆ, ਐਨਵੀਐਸ ਹੈਡ ਕਵਾਰਟਰ ਤੇ ਰਿਜ਼ਨਲ ਦਫ਼ਤਰ ਵਿੱਚ ਤਾਇਨਾਤ ਕੀਤਾ ਜਾਏਗਾ। ਇਨ੍ਹਾਂ ਅਹੁਦਿਆਂ ‘ਤੇ ਅਰਜ਼ੀਆਂ ਆਨਲਾਈਨ ਦਿੱਤੀਆਂ ਜਾ ਸਕਦੀਆਂ ਹਨ ਤੇ ਇਨ੍ਹਾਂ ਲਈ ਉਮੀਦਵਾਰ ਨੂੰ ਐਨਵੀਐਸ ਦੀ ਵੈਬਸਾਈਟ navodaya.gov.in ‘ਤੇ ਅਪਲਾਈ ਕਰਨਾ ਹੋਏਗਾ। ਅਰਜ਼ੀਆਂ ਭੇਜਣ ਦੀ ਆਖ਼ਰੀ ਮਿਤੀ 9 ਅਗਸਤ ਹੈ।
ਵੱਖ-ਵੱਖ ਅਹੁਦਿਆਂ ਲਈ ਅਰਜ਼ੀਆਂ ਦੀ ਫੀਸ ਵੱਖ-ਵੱਖ ਰੱਖੀ ਗਈ ਹੈ। ਅਸਿਸਟੈਂਟ ਕਮਿਸ਼ਨਰ ਲਈ ਵੱਧ ਤੋਂ ਵੱਧ 1500 ਰੁਪਏ ਅਰਜ਼ੀ ਦੀ ਫੀਸ ਰੱਖੀ ਗਈ ਹੈ ਜਦਕਿ ਪੀਜੀਟੀ, ਟੀਜੀਟੀ ਤੇ ਹੋਰ ਅਧਿਆਪਕਾਂ ਦੀਆਂ ਅਰਜ਼ੀਆਂ ਲਈ 1200 ਰੁਪਏ ਰੱਖੇ ਗਏ ਹਨ। ਲੀਗਲ ਅਸਿਸਟੈਂਟ, ਕੈਟਰਿੰਗ ਅਸਿਸਟੈਂਟ ਤੇ ਲੋਅਰ ਕਲਰਕ ਲਈ ਅਰਜ਼ੀ ਦੀ ਫੀਸ 1 ਹਜ਼ਾਰ ਰੁਪਏ ਹੈ।