PreetNama
ਰਾਜਨੀਤੀ/Politics

ਅਧਿਆਪਕਾਂ ‘ਤੇ ਲਾਠੀਚਾਰਜ ਦੇ ਹੁਕਮ ਦੇਣ ਵਾਲੇ ਤੁਰੰਤ ਕੀਤੇ ਜਾਣ ਸਸਪੈਂਡ : ਇੰਜ. ਸਵਰਨ ਸਿੰਘ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇੰਜ. ਸਵਰਨ ਸਿੰਘ।

ਲਖਵੀਰ ਸਿੰਘ ਲੱਖੀ, ਸੁਲਤਾਨਪੁਰ ਲੋਧੀ

ਪੰਜਾਬ ਵਿਚ ਕੈਪਟਨ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਰੁਜ਼ਗਾਰ ਮੰਗਣ ਆਏ ਬੇਰੁਜ਼ਗਾਰ ਅਧਿਆਪਕਾਂ ‘ਤੇ ਇਕ ਵਾਰ ਫੇਰ ਪਟਿਆਲਾ ਵਿਖੇ ਲਾਠੀਚਾਰਜ ਕੀਤਾ ਗਿਆ ਜੋ ਬਹੁਤ ਹੀ ਮੰਦਭਾਗਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਮੈਂਬਰ ਪੀ ਏ.ਸੀ ਇੰਜ ਸਵਰਨ ਸਿੰਘ ਨੇ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਆਮ ਲੋਕਾਂ ਦੇ ਧੀਆਂ ਪੁੱਤਰਾਂ ਲਈ ਗੂੰਗੇ ਤੇ ਬੋਲੇ ਹੋਣ ਅਤੇ ਪੰਜਾਬ ਦੇ ਧੱਕੇ-ਜਬਰ ਭਰੇ ਪੁਲਸੀਆ ਰਾਜ ਵਿਚ ਤਬਦੀਲ ਹੋਣ ਦਾ ਸਬੂਤ ਦਿੱਤਾ ਗਿਆ। ਇਸ ਮੌਕੇ ਇੰਜ ਸਵਰਨ ਸਿੰਘ ਮੈਂਬਰ ਪੀ ਏ ਸੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ‘ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਪਿਛਲੇ ਸਾਢੇ ਚਾਰ ਸਾਲ ਤੋਂ ਲੋਕਾਂ ਦੀ ਕਚਿਹਰੀ ‘ਚੋਂ ਗਾਇਬ ਹਨ ਅਤੇ ਆਪਣੇ ਓਐੱਸਡੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਆਮ ਲੋਕਾਂ ਦੇ ਧੀਆਂ ਪੁੱਤਰਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਅਧਿਆਪਕ/ਅਧਿਆਪਕਾਵਾਂ ‘ਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਅਤੇ ਅਧਿਆਪਕਾਵਾਂ ਨੂੰ ਵਾਲਾਂ ਤੋਂ ਫੜ ਕੇ ਘਸੀਟਣ ਵਾਲੇ ਅਫਸਰਾਂ/ਮੁਲਾਜ਼ਮਾਂ ਨੂੰ ਤੁਰੰਤ ਸਸਪੈਂਡ ਕੀਤਾ ਜਾਵੇ ਅਤੇ ਬੇਰੁਜ਼ਗਾਰੀ ਅਧਿਆਪਕਾ ਨੂੰ ਤੁਰੰਤ ਰੁਜ਼ਗਾਰ ਦਿੱਤਾ ਜਾਵੇ। ਇੰਜ. ਸਵਰਨ ਸਿੰਘ ਮੈਂਬਰ ਪੀ ਏ ਸੀ ਸ੍ਰੋਮਣੀ ਅਕਾਲੀ ਦਲ ਨੇ ਰੋਸ ਮੁਜ਼ਾਹਰਾ ਕਰ ਰਹੇ ਅਧਿਆਪਕਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਨੂੰ ਸੁਖਬੀਰ ਸਿੰਘ ਬਾਦਲ ਕੋਲ ਉਠਾਉਣਗੇ। ਇਸ ਮੌਕੇ ਹਰਜਿੰਦਰ ਸਿੰਘ ਵਿਰਕ, ਰਜਿੰਦਰ ਸਿੰਘ ਨਸੀਰੇਵਾਲ, ਗੁਰਦਿਆਲ ਸਿੰਘ ਬੂਹ, ਰਣਜੀਤ ਸਿੰਘ ਬਿਧੀਪੁਰ, ਸਰਵਨ ਸਿੰਘ ਚੰਦੀ, ਹਰਜਿੰਦਰ ਸਿੰਘ ਲਾਡੀ, ਇੰਦਰ ਸਿੰਘ ਲਾਟੀਆਂਵਾਲ ਆਦਿ ਹਾਜ਼ਰ ਸਨ।

Related posts

Israel Hamas Conflict: ਇਜ਼ਰਾਈਲ ਦਾ ਵੱਡਾ ਐਕਸ਼ਨ, ਗਾਜ਼ਾ ‘ਚ ਹਾਮਾਸ ਚੀਫ਼ Yehiyeh Sinwar ਦੇ ਘਰ ਸੁੱਟੇ ਬੰਬ

On Punjab

ਅਡਾਨੀ ਮੁੱਦੇ ’ਤੇ ਮੋਦੀ ਦੇਸ਼ ’ਚ ਚੁੱਪ ਧਾਰ ਲੈਂਦੇ ਨੇ, ਵਿਦੇਸ਼ਾਂ ’ਚ ‘ਨਿੱਜੀ ਮਾਮਲਾ’ ਆਖ ਪੱਲਾ ਝਾੜ ਲੈਂਦੇ ਨੇ: ਰਾਹੁਲ ਗਾਂਧੀ

On Punjab

President Gujarat Visit: ਰਾਸ਼ਟਰਪਤੀ ਮੁਰਮੂ ਨੇ ਸਾਬਰਮਤੀ ਆਸ਼ਰਮ ਦਾ ਕੀਤਾ ਦੌਰਾ, ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

On Punjab