Fire in Haiti Orphnage: ਪੋਰਟ-ਓ-ਪ੍ਰਿੰਸ ਦੇ ਇਕ ਇਲਾਕੇ ‘ਚ ਇਕ ਕ੍ਰਿਸ਼ਚਨ ਗੈਰ-ਲਾਭਕਾਰੀ ਸਮੂਹ ਦੁਆਰਾ ਚਲਾਏ ਜਾ ਰਹੇ ਅਨਾਥ ਆਸ਼ਰਮ ਵਿਚ ਲੱਗੀ ਅੱਗ ਵਿਚ ਘੱਟੋ ਘੱਟ 15 ਬੱਚੇ ਮਾਰੇ ਗਏ। ਇਹ ਅਨਾਥ ਆਸ਼ਰਮ ਹੈਤੀ ਵਿੱਚ ਸਥਿਤ ਹੈ। ਹੈਤੀ ਇਕ ਕੈਰੇਬੀਅਨ ਦੇਸ਼ ਹੈ। ਸ਼ੁੱਕਰਵਾਰ ਨੂੰ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਕਿ ਹੈਤੀ ਦੀ ਰਾਜਧਾਨੀ ਪੋਰਟ-ਔ-ਪ੍ਰਿੰਸ ਦੇ ਬਾਹਰੀ ਹਿੱਸੇ ਵਿਚ ਇਕ ਅਨਾਥ ਆਸ਼ਰਮ ਵਿਚ ਵੀਰਵਾਰ ਦੀ ਰਾਤ ਨੂੰ ਅੱਗ ਲੱਗਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਹੋਰ 13 ਹਸਪਤਾਲਾਂ ਵਿਚ ਦਾਖਲ ਹਨ। ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਬਾਰੇ ਦੱਸਿਆ ਗਿਆ ਸੀ।
ਅਧਿਕਾਰੀ ਨੇ ਕਿਹਾ, ‘ਬਦਕਿਸਮਤੀ ਨਾਲ, ਹਸਪਤਾਲ ਦਾਖਲ ਬੱਚਿਆਂ ਲਈ ਕੁਝ ਜ਼ਿਆਦਾ ਨਹੀਂ ਕੀਤਾ ਜਾ ਸਕਿਆ। ਇਥੇ ਲਿਆਉਣ ਤੋਂ ਪਹਿਲਾਂ ਹੀ ਸਥਿਤੀ ਬਹੁਤ ਗੰਭੀਰ ਹੋ ਗਈ ਸੀ। ਅੱਗ ਇਮਾਰਤ ਦੀ ਹੇਠਲੀ ਮੰਜ਼ਿਲ ਤੋਂ ਫੈਲ ਗਈ ਅਤੇ ਇਕ ਬੈਡਰੂਮ ਅਤੇ ਹੋਰ ਕਮਰਿਆਂ ਨੂੰ ਪੂਰੀ ਤਰ੍ਹਾਂ ਕਾਬੂ ਕਰ ਲਿਆ। ਪਰ ਧੂੰਏਂ ਨੇ ਦੂਜੀ ਮੰਜ਼ਲ ਨੂੰ ਵੀ ਪ੍ਰਭਾਵਤ ਕੀਤਾ ਜਿੱਥੇ ਦੂਸਰੇ ਬੈਡਰੂਮ ਸਨ। ਦੱਸ ਦੇਈਏ ਕਿ ਇਸ ਅਨਾਥ ਆਸ਼ਰਮ ਵਿਚ 66 ਬੱਚੇ ਹੋਣ ਦੀ ਸਮਰੱਥਾ ਸੀ। ਹੈਤੀ ਦੇ 754 ਅਨਾਥ ਆਸ਼ਰਮ ਵਿਚੋਂ ਸਿਰਫ 35 ਕੋਲ ਲਾਇਸੈਂਸ ਹੈ।
ਇਸ ਬਾਰੇ ਸੋਸ਼ਲ ਵੈੱਲਫੇਅਰ ਡਾਇਰੈਕਟਰ Arielle Jeanty Villedrouin ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਦੁਰਘਟਨਾ ਹੈ। ਸਾਡੀ ਪਹਿਲ ਹੁਣ ਬਚੇ ਹੋਏ ਬੱਚਿਆਂ ਲਈ ਨਵਾਂ ਘਰ ਲੱਭਣਾ ਹੈ। ਉਨ੍ਹਾਂ ਕਿਹਾ ”ਅਸੀਂ ਬਚੇ ਹੋਏ ਬੱਚਿਆਂ ਨੂੰ ਇਕ ਸ਼ਰਣਾਰਥੀ ਕੇਂਦਰ ‘ਚ ਰਖਣ ਜਾ ਰਹੇ ਹਾਂ, ਨਾਲ ਹੀ ਉਨ੍ਹਾਂ ਦੇ ਪਰਿਵਾਰ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੇ ਦੇਖਾਂਗੇ ਕਿ ਉਹ ਆਪਣੇ ਮਾਪਿਆਂ ਨਾਲ ਇਕੱਠੇ ਹੋ ਜਾਣ।” ਜ਼ਿਕਰਯੋਗ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਬੱਚੇ ਅਮੇਰਿਕਾ ਦੇ ਗਰੀਬ ਤਦਬੇ ਦੇ ਹਨ ਜਿਨ੍ਹਾਂ ਦੇ ਮਾਪੇ ਤਾਂ ਜਿਊਂਦੇ ਹਨ ਪਰ ਕਿਉਂਕਿ ਉਹ ਗਰੀਬੀ ਕਾਰਨ ਉਨ੍ਹਾਂ ਦੀ ਪਰਵਰਿਸ਼ ਨਹੀਂ ਕਰ ਸਕਦੇ ਸਨ ਉਨ੍ਹਾਂ ਨੇ ਬੱਚਿਆਂ ਨੂੰ ਛੱਡ ਦਿੱਤਾ। ਇਹ ਅਨਾਥ ਆਸ਼ਰਮ ਨੂੰ ਖੁਲ੍ਹਿਆਂ ਲਗਭਗ 40 ਸਾਲ ਹੋ ਚੁੱਕੇ ਹਨ। ਜਾਣਕਾਰੀ ਮੁਤਾਬਕ ਇਹ ਅਨਾਥ ਆਸ਼ਰਮ ਰਾਜਧਾਨੀ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਕੇਸਕਾਫ ਇਲਾਕੇ ‘ਚ ਸਥਿਤ ਹੈ।