ਟਵਿੱਟਰ ਸੋਸ਼ਲ ਮੀਡੀਆ ਦਾ ਅਖਾੜਾ ਬਣਦਾ ਜਾ ਰਿਹਾ ਹੈ। ਕਦੇ ਕੋਈ ਤਾਂ ਕਦੇ ਕੋਈ ਲੜਾਈ ਲਈ ਇੱਕੋ ਥਾਂ ਲੱਭਦਾ ਹੈ, ਉਹ ਹੈ ਟਵਿੱਟਰ। ਜਲਦ ਹੀ ਫਿਲਮ ‘AK VS AK’ ‘ਚ ਅਨਿਲ ਕਪੂਰ ਅਨੁਰਾਗ ਕਸ਼ਿਅਪ ਨਾਲ ਭਿੜਣਗੇ ਪਰ ਫਿਲਮ ਦੀ ਲੜਾਈ ਤੋਂ ਪਹਿਲਾਂ ਹੀ ਉਨ੍ਹਾਂ ਦੀ ਲੜਾਈ ਟਵਿੱਟਰ ‘ਤੇ ਵੀ ਹੋਈ।
ਪਹਿਲਾਂ ਅਨਿਲ ਕਪੂਰ ਨੇ ਦਿੱਲੀ ਕਰਾਈਮ ਟੀਮ ਨੂੰ ਵਧਾਈ ਦਿੱਤੀ ਤਾਂ ਉਸ ‘ਤੇ ਅਨੁਰਾਗ ਕਸ਼ਿਅਪ ਨੇ ਅਨਿਲ ਕਪੂਰ ਦਾ ਮਜ਼ਾਕ ਉਡਾਇਆ। ਇਹ ਗੱਲ ਹੌਲੀ ਹੌਲੀ ਕਾਫੀ ਵਧ ਗਈ। ਅਨੁਰਾਗ ਕਸ਼ਿਅਪ ਨੇ ਅਨਿਲ ਕਪੂਰ ਨੂੰ ਖਟਾਰਾ ਤੱਕ ਕਹਿ ਦਿੱਤਾ। ਟਵਿੱਟਰ ਤੋਂ ਬਾਅਦ ਇਹ ਲੜਾਈ ਟ੍ਰੇਲਰ ਲਾਂਚ ਤੱਕ ਪਹੁੰਚ ਗਈ।ਫਿਲਮ ‘AK VS AK’ ਦੇ ਟ੍ਰੇਲਰ ਲਾਂਚ ਦੌਰਾਨ ਅਨਿਲ ਕਪੂਰ ਨੂੰ ਟ੍ਰੇਲਰ ਪਸੰਦ ਨਹੀਂ ਆਇਆ ਤਾਂ ਉੱਥੇ ਵੀ ਅਨਿਲ ਕਪੂਰ ਤੇ ਅਨੁਰਾਗ ਕਸ਼ਿਅਪ ਦੀ ਲੜਾਈ ਹੋ ਗਈ। ਹੋਰ ਤਾਂ ਹੋਰ ਇਸ ਲਾਂਚ ਦੌਰਾਨ ਅਨਿਲ ਕਪੂਰ ਅਨੁਰਾਗ ‘ਤੇ ਮੂੰਹ ਪਾਣੀ ਤੱਕ ਸੁੱਟ ਦਿੱਤਾ। ਹੁਣ ਇਹ ਸਭ ਪ੍ਰਮੋਸ਼ਨ ਲਈ ਹੈ ਜਾਂ ਇਹ ਲੜਾਈ ਅੱਗੇ ਤੱਕ ਜਾਏਗੀ ਉਹ ਤਾਂ ਫਿਲਮ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ। ‘AK vs AK’ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਕੀਤਾ ਜਾਏਗਾ।