PreetNama
ਫਿਲਮ-ਸੰਸਾਰ/Filmy

ਅਨੁਪਮ ਖੇਰ ਨੇ ਪਤਨੀ ਕਿਰਨ ਦੀ ਸਿਹਤ ਨੂੰ ਦੇਖਦਿਆਂ ਲਿਆ ਵੱਡਾ ਫੈਸਲਾ, ਅਮਰੀਕੀ ਸੀਰੀਜ਼ ਨੂੰ ਕਿਹਾ ‘ਅਲਵਿਦਾ’

ਬਾਲੀਵੁਡ ਅਦਾਕਾਰ ਅਨੁਪਮ ਖੇਰ ਦੀ ਪਤਨੀ ਤੇ ਭਾਜਪਾ ਸੰਸਦ ਮੈਂਬਰ ਕਿਰਨ ਖੇਰ ਇਨੀਂ ਦਿਨੀਂ ਮੁਸ਼ਕਲ ਸਮੇਂ ’ਚੋਂ ਲੰਘ ਰਹੀ ਹੈ। ਕੁਝ ਦਿਨ ਪਹਿਲਾਂ ਅਨੁਪਮ ਖੇਰ ਨੇ ਆਪਣੀ ਪਤਨੀ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਹ ਕੈਂਸਰ ਜਿਹੀ ਘਾਤਕ ਬਿਮਾਰੀ ਨਾਲ ਲੜ ਰਹੀ ਹੈ। ਇਸ ਖ਼ਬਰ ਨੂੰ ਸੁਣ ਕੇ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੂੰ ਝਟਕਾ ਲੱਗਾ। ਦੂਜੇ ਪਾਸੇ ਅਨੁਪਨ ਖੇਰ ਨੇ ਹਰ ਹਾਲ ’ਚ ਆਪਣੀ ਪਤਨੀ ਦਾ ਸਾਥ ਦੇਣ ਦਾ ਠਾਣੀ ਹੈ। ਅਜਿਹਾ ਕਰਨ ਲਈ ਉਹ ਕੁਝ ਵੀ ਕਰ ਸਕਦੇ ਹਨ, ਇਹ ਉਨ੍ਹਾਂ ਸਾਬਿਤ ਕਰ ਦਿਖਾਇਆ।
ਅਨੁਪਮ ਖੇਰ ਨੇ ਆਪਣੀ ਪਤਨੀ ਦੀ ਸਿਹਤ ਨੂੰ ਦੇਖਦਿਆਂ ਫੈਸਲਾ ਲਿਆ ਕਿ ਉਹ ਕੁਝ ਦਿਨ ਕੰਮ ਨਹੀਂ ਕਰਨਗੇ ਤੇ ਵੱਧ ਤੋਂ ਵੱਧ ਸਮਾਂ ਆਪਣੀ ਪਤਨੀ ਨੂੰ ਦੇਣਗੇ। ਇਸਦੇ ਲਈ ਉਨ੍ਹਾਂ ਨੇ ਆਪਣਾ ਪ੍ਰੋਜੈਕਟ ਵੀ ਛੱਡ ਦਿੱਤਾ। ਖ਼ਬਰ ਹੈ ਕਿ ਸਾਲ 2008 ਤੋਂ ਅਮਰੀਕੀ ਮੈਡੀਕਲ ਡਰਾਮਾ ਸੀਰੀਜ਼ ’ਛ ਨਜ਼ਰ ਆ ਰਹੇ ਅਨੁਪਮ ਖੇਰ ਨੇ ਹੁਣ ਇਸ ਸੀਰੀਜ਼ ਨੂੰ ਅਲਵਿਦਾ ਕਹਿ ਦਿੱਤਾ ਹੈ। ਅਮਰੀਕੀ ਟੀਵੀ ਚੈਨਲ ਐੱਨਸੀਬੀ ਦੀ ਸੀਰੀਜ਼ ‘ ਨਿਊ ਆਰਮਸਡਮ’ ਦਾ ਤੀਜਾ ਸੀਜ਼ਨ ਚੱਲ ਰਿਹਾ ਹੈ। ਇਸ ’ਚ ਅਨੁਪਮ ਖੇਰ ਡਾਕਟਰ ਵਿਜੇ ਕਪੂਰ ਦੀ ਭੂਮਿਕਾ ’ਚ ਨਜ਼ਰ ਆ ਰਹੇ ਸੀ। ਪਰ ਹੁਣ ਅਨੁਪਮ ਖੇਰ ਨੇ ਕੁਝ ਸਮੇਂ ਲਈ ਇਸ ਸੀਰੀਜ਼ ਨੂੰ ਅਲਵਿਦਾ ਕਹਿ ਦਿੱਤਾ ਹੈ। ਹਾਲਾਂਕਿ ਅਨੁਪਮ ਖੇਰ ਨੇ ਹੁਣ ਤਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ।
ਜ਼ਿਕਰਯੋਗ ਹੈ ਕਿ ਕਿਰਨ ਖੇਰ ਦੇ ਕੈਂਸਰ ਪੀੜਤ ਹੋਣ ਦੀ ਖ਼ਬਰ ਉਨ੍ਹਾਂ ਦੇ ਪਤੀ ਨੇ ਹੀ ਦਿੱਤੀ ਸੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਇਕ ਪੋਸਟ ਕੀਤੀ ਸੀ ਕਿ, ‘ ਅਫਵਾਹਾਂ ਨਾਲ ਕਿਸੇ ਦਾ ਭਲਾ ਨਹੀਂ ਹੁੰਦਾ, ਇਸ ਲਈ ਸਿਕੰਦਰ ਤੇ ਮੈਂ ਤੁਹਾਨੂੰ ਦੱਸ ਰਹੇ ਹਾਂ ਕਿ ਕਿਰਨ ਨੂੰ ਮਲਟੀਪਲ ਮਾਏਲੋਮਾ ਹੋਇਆ ਹੈ, ਜੋ ਇਕ ਪ੍ਰਕਾਰ ਦਾ ਬਲੱਡ ਕੈਂਸਰ ਹੈ। ਉਨ੍ਹਾਂ ਦਾ ਇਲਾਜ ਮਾਹਰ ਡਾਤਟਰ ਕਰ ਰਹੇ ਹਨ ਤੇ ਉਹ ਜਲਦ ਹੀ ਠੀਕ ਹੋ ਜਾਵੇਗੀ। ਆਪਣਾ ਪਿਆਰ ਤੇ ਸਤਿਕਾਰ ਭੇਜਦੇ ਰਹੋ। ਸਭ ਦਾ ਧੰਨਵਾਦ।

Related posts

ਦਿਲਜੀਤ ਨੇ ਕਿਉਂ ਗਾਇਆ ਗੁਰਦਾਸ ਮਾਨ ਵਾਂਗ ਗੀਤ? ਵੀਡੀਓ ਰਾਹੀਂ ਦੱਸ ਕੇ ਕੀਤਾ ਕਰਨ ਔਜਲਾ ਦਾ ਧੰਨਵਾਦ

On Punjab

ਸੁਪਰਕੂਲ Mom ਹੈ ਕਰੀਨਾ, ਬਰਥਡੇ ‘ਤੇ ਬੇਟੇ ਤੈਮੂਰ ਨਾਲ ਦਿਖਿਆ ਸਪੈਸ਼ਲ Bond

On Punjab

ਸਿਹਤ ਵਿਗੜਨ ਤੋਂ ਬਾਅਦ ਜ਼ਰੀਨ ਖਾਨ ਦੀ ਮਾਂ ਆਈਸੀਯੂ ’ਚ, ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਕੀਤੀ ਦੁਆ ਦੀ ਅਪੀਲ

On Punjab