ਨਿਊਯਾਰਕ (ਪੀਟੀਆਈ) : ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਪਹਿਲਾਂ ਦੇ ਅਨੁਮਾਨ ਦੇ ਮੁਕਾਬਲੇ ਬ੍ਰਹਮਪੁੱਤਰ ਨਦੀ ਵਿਚ ਭਿਆਨਕ ਹੜ੍ਹ ਕਿਤੇ ਜਲਦੀ ਆਵੇਗਾ। ਇਹ ਸਥਿਤੀ ਤਦ ਹੋਵੇਗੀ ਜਦੋਂ ਇਸ ਆਂਕਲਨ ਵਿਚ ਮਨੁੱਖੀ ਸਰਗਰਮੀਆਂ ਨਾਲ ਪੌਣਪਾਣੀ ‘ਤੇ ਪੈਣ ਵਾਲੇ ਪ੍ਰਭਾਵ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ। ਅਧਿਐਨ ਵਿਚ ਇਸ ਦਾਅਵੇ ਦਾ ਆਧਾਰ ਪਿਛਲੇ 700 ਸਾਲਾਂ ਤੋਂ ਨਦੀ ਦੇ ਵਹਾਅ ਦਾ ਵਿਸ਼ਲੇਸ਼ਣ ਹੈ। ਜਰਨਲ ‘ਨੇਚਰ ਕਮਿਊਨੀਕੇਸ਼ਨ’ ਵਿਚ ਪ੍ਰਕਾਸ਼ਿਤ ਰਿਸਰਚ ਪੇਪਰ ਮੁਤਾਬਕ ਤਿੱਬਤ, ਪੂਰਬ-ਉੱਤਰ ਭਾਰਤ ਅਤੇ ਬੰਗਲਾਦੇਸ਼ ਵਿਚ ਅਲੱਗ-ਅਲੱਗ ਨਾਵਾਂ ਨਾਲ ਵਹਿਣ ਵਾਲੀ ਨਦੀ ਵਿਚ ਲੰਬੇ ਸਮੇਂ ਦੇ ਨਿਊਨਤਮ ਵਹਾਅ ਪਹਿਲਾਂ ਦੇ ਅਨੁਮਾਨ ਤੋਂ ਕਿਤੇ ਜ਼ਿਆਦਾ ਹਨ। ਅਮਰੀਕਾ ਸਥਿਤ ਕੋਲੰਬੀਆ ਯੂਨੀਵਰਸਿਟੀ ਦੇ ਵਿਗਿਆਨਕਾਂ ਸਮੇਤ ਅਧਿਐਨ ਵਿਚ ਸ਼ਾਮਲ ਵਿਗਿਆਨਕਾਂ ਨੇ ਕਿਹਾ ਕਿਪਹਿਲੇ ਅਨੁਮਾਨ ਲਗਾਇਆ ਗਿਆ ਸੀ ਕਿ ਨਦੀ ਦੇ ਨਿਊਨਤਮ ਵਹਾਅ ਵਿਚ ਪ੍ਰਕ੍ਰਿਤਕ ਅੰਤਰ ਮੁੱਖ ਜਲ ਪੱਧਰ ‘ਤੇ ਆਧਾਰਤ ਹੈ ਜਿਸ ਦੀ ਗਣਨਾ ਸਾਲ 1950 ਤੋਂ ਕੀਤੀ ਜਾ ਰਹੀ ਹੈ।
ਵਿਗਿਆਨੀਆਂ ਦਾ ਕਹਿਣਾ ਹੈ ਕਿ ਮੌਜੂਦਾ ਅਧਿਐਨ ਤਿੰਨ ਪੱਧਰੀ ਅੰਕੜਿਆਂ ‘ਤੇ ਆਧਾਰਤ ਹੈ। ਇਸ ਦੇ ਮੁਤਾਬਕ ਪਹਿਲਾਂ ਦਾ ਅਨੁਮਾਨ ਨਵੇਂ ਅਨੁਮਾਨ ਤੋਂ 40 ਫ਼ੀਸਦੀ ਘੱਟ ਹੈ। ਕੋਲੰਬੀਆ ਯੂਨੀਵਰਸਿਟੀ ਵਿਚ ਕੰਮ ਕਰਦੇ ਅਤੇ ਅਧਿਐਨ ਦੇ ਪ੍ਰਮੁੱਖ ਲੇਖਕ ਮੁਕੁੰਦ ਪੀ ਰਾਓ ਨੇ ਕਿਹਾ ਕਿ ਚਾਹੇ ਤੁਸੀਂ ਪੌਣਪਾਣੀ ਮਾਡਲ ‘ਤੇ ਵਿਚਾਰ ਕਰੋ ਜਾਂ ਪ੍ਰਕਿ੍ਤਕ ਪਰਿਵਰਤਨਸ਼ੀਲਤਾ ‘ਤੇ, ਸ਼ੱਕ ਇਕ ਹੀ ਹੈ। ਸਾਨੂੰ ਮੌਜੂਦਾ ਅਨੁਮਾਨਾਂ ਦੇ ਉਲਟ ਕਿਤੇ ਜਲਦੀ-ਜਲਦੀ ਹੜ੍ਹ ਆਉਣ ਦੀ ਸ਼ੰਕਾ ਲਈ ਤਿਆਰ ਰਹਿਣਾ ਹੋਵੇਗਾ। ਰਾਓ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਕਿ ਭਵਿੱਖ ਵਿਚ ਹੋਰ ਕਿੰਨੇ ਵੱਡੇ ਪੈਮਾਨੇ ‘ਤੇ ਹੜ੍ਹ ਆਸਕਦੇ ਹਨ। ਇਸ ਲਈ ਉਨ੍ਹਾਂ ਨੇ ਉੱਤਰੀ ਬੰਗਲਾਦੇਸ਼ ਵਿਚ ਨਦੀ ਦੇ ਅੌਸਤ ਵਹਾਅ ਦੇ ਅੰਕੜੇ ਦਾ ਵਿਸ਼ਲੇਸ਼ਣ ਕੀਤਾ ਜੋ 1956-1986 ਵਿਚਕਾਰ 41 ਹਜ਼ਾਰ ਘਣ ਮੀਟਰ ਪ੍ਰਤੀ ਸਕਿੰਟ ਸੀ। 1987-2004 ਵਿਚਕਾਰ ਵਹਾਅ 43 ਹਜ਼ਾਰ ਘਣ ਮੀਟਰ ਪ੍ਰਤੀ ਸਕਿੰਟ ਹੋ ਗਿਆ।