PreetNama
ਸਿਹਤ/Health

ਅਨੇਕਾਂ ਰੋਗਾਂ ਦੀ ਇਕ ਦਵਾਈ ਅਦਰਕ

ਸਰਦ ਰੁੱਤ ਸ਼ੁਰੂ ਹੁੰਦੇ ਹੀ ਨਵਾਂ ਅਦਰਕ ਆਉਣ ਲਗਦਾ ਹੈ। ਇਹ ਆਪਣੇ-ਆਪ ਵਿਚ ਦਵਾਈ ਹੋਣ ਦੇ ਨਾਲ ਹੀ ਨਾਲ ਇਕ ਵੈਦ ਵੀ ਹੈ। ਇਹ ਸਰੀਰਕ ਵਿਕਾਰਾਂ ਨੂੰ ਦੂਰ ਕਰਕੇ ਖੂਨ ਸੰਚਾਰ ਵਧਾਉਂਦਾ ਹੈ। ਇਸ ਨਾਲ ਬਹੁਤ ਜ਼ਿਆਦਾ ਊਰਜਾ ਵੀ ਪ੍ਰਾਪਤ ਹੁੰਦੀ ਹੈ ਅਤੇ ਪਾਚਣ ਕਿਰਿਆ ਮਜ਼ਬੂਤ ਹੁੰਦੀ ਹੈ। ਅੱਜਕਲ੍ਹ ਬਹੁਤ ਜ਼ਿਆਦਾ ਖਾਦ ਵਾਲੀਆਂ ਸਬਜ਼ੀਆਂ ਅਤੇ ਕਾਰਬਾਈਡ ਨਾਲ ਪੱਕੇ ਫਲਾਂ ਦੁਆਰਾ ਪੈਦਾ ਸਰੀਰ ਵਿਚ ਅਨੇਕਾਂ ਵਿਕਾਰਾਂ ਦਾ ਇਲਾਜ ਰੋਜ਼ਾਨਾ ਅਦਰਕ ਦੇ ਸੇਵਨ ਨਾਲ ਸੰਭਵ ਹੈ।
ਪੇਚਿਸ਼ : ਵਿਗੜੀ ਪੇਚਿਸ਼ ਵਿਚ ਸੁੱਕੇ ਅਦਰਕ ਦਾ ਚੂਰਨ, ਸੇਂਧਾ ਨਮਕ ਅਤੇ ਭੁੰਨਿਆ ਹੋਇਆ ਜੀਰਾ ਮਿਲਾ ਕੇ ਦੋਵੇਂ ਸਮੇਂ ਭੋਜਨ ਤੋਂ ਬਾਅਦ ਠੰਢੇ ਪਾਣੀ ਨਾਲ ਸੇਵਨ ਕਰਨਾ ਲਾਭਦਾਇਕ ਹੈ।
ਗੈਸ : ਅਫਾਰਾ, ਪੇਟ ਵਿਚ ਹਵਾ (ਗੈਸ) ਆਦਿ ਵਿਚ ਅਦਰਕ ਦਾ ਸੇਵਨ ਲਾਭਦਾਇਕ ਹੈ।
ਉਲਟੀ : ਪਾਚਣ ਦੇ ਗੜਬੜ ਹੋਣ ‘ਤੇ ਜੀਅ ਮਚਲਾਉਣ, ਉਲਟੀ (ਕੈ) ਹੋਣ ‘ਤੇ ਅਦਰਕ ਦੇ ਰਸ ਵਿਚ ਪੁਦੀਨੇ ਦਾ ਰਸ ਮਿਲਾ ਕੇ ਸੇਵਨ ਕਰਨ ਨਾਲ ਲਾਭ ਹੁੰਦਾ ਹੈ।
ਜ਼ੁਕਾਮ : ਅਦਰਕ ਦੇ ਰਸ ਵਿਚ ਸ਼ਹਿਦ ਮਿਲਾ ਕੇ ਦਿਨ ਵਿਚ 2-3 ਵਾਰ ਸੇਵਨ ਕਰਨ ਨਾਲ ਸਰਦੀ ਵਿਚ ਹੋਇਆ ਜ਼ੁਕਾਮ ਠੀਕ ਹੋ ਜਾਂਦਾ ਹੈ।
ਖੰਘ : ਪਾਨ ਦੇ ਪੱਤੇ ਵਿਚ ਅਦਰਕ ਦਾ ਸੇਵਨ ਕਰਨਾ ਲਾਭਦਾਇਕ ਹੈ।
ਬੁਖਾਰ : ਅਦਰਕ ਦੇ ਛੋਟੇ-ਛੋਟੇ ਟੁਕੜੇ ਕਰਕੇ ਪਹਿਲਾਂ ਪਾਣੀ ਵਿਚ ਪਕਾ ਕੇ ਫਿਰ ਚਾਹ ਦੀ ਪੱਤੀ ਪਾ ਕੇ ਅਤੇ ਤੁਲਸੀ ਦੀ ਪੱਤੀ ਨਾਲ ਪਕਾ ਕੇ ਚਾਹ ਦੇ ਸੇਵਨ ਨਾਲ ਬੁਖਾਰ ਨੂੰ ਕਾਫੀ ਆਰਾਮ ਮਿਲਦਾ ਹੈ।
ਕਫ : ਸਰਦੀ ਵਿਚ ਕਫ ਦੇ ਵਧ ਜਾਣ ‘ਤੇ ਅਦਰਕ ਨੂੰ ਕੁੱਟ ਕੇ ਦੇਸੀ ਘਿਓ ਵਿਚ ਭੁੰਨ ਕੇ ਦਿਨ ਵਿਚ 2-3 ਵਾਰ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ।
ਦਰਦ : ਸੁੱਕੇ ਅਦਰਕ ਦੇ ਚੂਰਨ ਨੂੰ ਸਰ੍ਹੋਂ ਦੇ ਤੇਲ ਵਿਚ ਮਿਲਾ ਕੇ ਮਾਲਿਸ਼ ਕਰਨ ਨਾਲ ਦਰਦ ਵਾਲੀ ਜਗ੍ਹਾ ਆਰਾਮ ਪਹੁੰਚਦਾ ਹੈ।
ਪਿੱਤ : ਅਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਸੇਵਨ ਕਰਨ ਨਾਲ ਇਸ ਰੋਗ ਵਿਚ ਆਰਾਮ ਮਿਲਦਾ ਹੈ।

Related posts

ਮਿਰਗੀ ਦੇ ਦੌਰਿਆਂ ਤੋਂ ਛੁੱਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ

On Punjab

…ਤੇ ਪੁਲਿਸ ਨੇ ਬਚਾ ਦਿੱਤੀ ਫੌਜ਼ ‘ਚ ਭਰਤੀ ਹੋਏ ਮੁੰਡੇ ਦੀ ਨੌਕਰੀ.!!!

PreetNama

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਅਨਾਰ ?

On Punjab