70.05 F
New York, US
November 7, 2024
PreetNama
ਖਬਰਾਂ/News

ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਿਸ ਤਰ੍ਹਾਂ ਦੀ ਹੋਵੇਗੀ ਔਰਤਾਂ ਦੀ ਹਾਲਤ, ਮਲਾਲਾ ਯੂਸਫਜ਼ਈ ਨੇ ਜਤਾਈ ਚਿੰਤਾ

ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ (Malala Yousafai) ਨੇ ਅਫਗਾਨਿਸਤਾਨ ਦੀ ਹਾਲਤ ’ਤੇ ਚਿੰਤਾ ਜਤਾਈ ਹੈ। ਵਿਸ਼ੇਸ਼ ਤੌਰ ’ਤੇ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਮਲਾਲਾ ਬੇਹੱਦ ਚਿੰਤਿਤ ਹੈ। ਮਲਾਲਾ ਨੇ ਸੰਕਟ ਦੇ ਇਸ ਸਮੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਸਮੇਤ ਦੁਨੀਆ ਦੇ ਤਮਾਮ ਆਗੂਆਂ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਮਲਾਲਾ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਕ ਚਿੱਠੀ ਭੇਜ ਕੇ ਅਫਗਾਨ ਸ਼ਰਨਾਰਥੀਆਂ ਨੂੰ ਸਵੀਕਾਰ ਕਰਨ ਨੂੰ ਕਿਹਾ ਹੈ, ਨਾਲ ਹੀ ਸਾਰੇ ਸ਼ਰਨਾਰਥੀਆਂ ਨੂੰ ਸ਼ਾਮਲ ਬੱਚਿਆਂ ਦੀ ਸਿੱਖਿਆ ਤੇ ਸੁਰੱਖਿਆ ਨੂੰ ਲੈ ਕੇ ਵੀ ਲਿਖਿਆ ਹੈ। ਦੱਸਣਯੋਗ ਹੈ ਕਿ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਨ ਖ਼ਾਨ ਤੇ ਚੀਨ ਨੇ ਤਾਲਿਬਾਨ ਦਾ ਖੁੱਲ੍ਹਾ ਕੇ ਸਮਰਥਨ ਕੀਤਾ ਹੈ।

ਤਾਲਿਬਾਨ ਅੱਤਵਾਦੀ ਗੋਲੀ ਦਾ ਸ਼ਿਕਾਰ ਹੋ ਚੁੱਕੀ ਹੈ ਮਲਾਲਾਯੁਸਫਜ਼ਈ ਨੇ ਕਿਹਾ ਕਿ ਅਫਗਾਨਿਸਤਾਨ ਲਈ ਅਮਰੀਕੀ ਰਾਸ਼ਟਰਪਤੀ ਨੇ ਅਜੇ ਬਹੁਤ ਕੁਝ ਕਰਨਾ ਹੈ। ਨਾਲ ਹੀ ਕਿਹਾ ਕਿ ਅਫਗਾਨ ਲੋਕਾਂ ਦੀ ਰੱਖਿਆ ਲਈ ਅਹਿਮ ਕਦਮ ਚੁੱਕੇ ਚਾਹੀਦੇ ਹਨ। ਯੁਸਫਜ਼ਈ ਨੇ ਬੀਬੀਸੀ ਨਿਊਜ਼ਨਾਈਟ ਨੂੰ ਦੱਸਿਆ, ‘ਇਹ ਅਸ਼ਲ ’ਚ ਮਨੁੱਖੀ ਸੰਕਟ ਹੈ। ਦੱਸਣਯੋਗ ਹੈ ਕਿ ਮਹਿਲਾ ਸਿੱਖਿਆ ਦੇ ਅਧਿਕਾਰਾਂ ਲਈ ਲੜਨ ਵਾਲੀ ਮਲਾਲਾ ਨੂੰ ਤਾਲਿਬਾਨੀ ਅੱਤਵਾਦੀ ਨੇ ਸਾਲ 2012 ਨੂੰ ਗੋਲੀ ਮਾਰੀ ਸੀ, ਹਾਲਾਂਕਿ ਉਹ ਇਸ ਦੌਰਾਨ ਬਾਲ-ਬਾਲ ਬਚ ਗਈ ਸੀ।

ਮਲਾਲਾ ਬੋਲੀ – ਪਤਾ ਨਹੀਂ ਤਾਲਿਬਾਨ ਦੇ ਰਾਜ ’ਚ ਔਰਤਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ

 

ਇਸ ਤੋਂ ਬਾਅਦ ਮਲਾਲਾ ਤਾਲਿਬਾਨ ਦੇ ਸ਼ਾਸਨ ’ਚ ਰਹਿਣ ਦੇ ਬਾਰੇ ਬੀਬੀਸੀ ਲਈ ਇਕ ਕਲਮ ਨਾਂ ਦੇ ਤਹਿਤ ਇਕ ਬਲਾਗ ਲਿਖਿਆ। ਇਸ ਦੌਰਾਨ ਉਨ੍ਹਾਂ ਨੂੰ ਪਛਾਣ ਮਿਲੀ। ਮਲਾਲਾ ਨੇ ਨਿਊਜ਼ਨਾਈਟ ਨੂੰ ਦੱਸਿਆ, ‘ਮੈਂ ਅਜੇ ਅਫਗਾਨਿਸਤਾਨ ਦੀ ਸਥਿਤੀ ਨੂੰ ਲੈ ਕੇ ਬਹੁਤ ਚਿੰਤਿਤ ਹਾਂ, ਖ਼ਾਸ ਕਰ ਕੇ ਉੱਥੇ ਦੀਆਂ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ।’ ‘ਮੈਨੂੰ ਅਫਗਾਨਿਸਤਾਨ ’ਚ ਮਹਿਲਾ ਅਧਿਕਾਰੀ ਵਰਕਰਾਂ ਸਮੇਤ ਕੁਝ ਵਰਕਰਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਤੇ ਉਹ ਆਪਣੀ ਚਿੰਤਾ ਸਾਂਝੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਯਕੀਨ ਨਹੀਂ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਵੇਗੀ।’

 

ਅਫਗਾਨਿਸਤਾਨ ਦੀ ਹਾਲਾਤ

 

15 ਅਗਸਤ 2021 ਨੂੰ ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜੇ ਤੋਂ ਬਾਅਦ ਚਾਰੇ ਪਾਸੇ ਅਫਰਾ-ਤਫਰੀ ਮਚ ਗਈ ਹੈ। ਲੋਕਾਂ ਦਾ ਪਰਵਾਸ ਸ਼ੁਰੂ ਹੋ ਗਿਆ ਹੈ। ਹਵਾਈ ਅੱਡਿਆਂ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ। ਇਸ ਦੌਰਾਨ ਮਚੀ ਭੱਜ ਦੌੜ ’ਚ 5 ਲੋਕਾਂ ਦੀ ਮੌਤ ਵੀ ਹੋ ਗਈ ਹੈ।

Related posts

ਪੰਜਾਬ ਦਾ ਬਜਟ 18 ਫਰਵਰੀ ਨੂੰ ਹੋਏਗਾ ਪੇਸ਼

Pritpal Kaur

ਸਰਕਾਰੀ ਸਕੂਲਾਂ ਵਿਚ ਦਾਖਲਾ ਵਧਾਉਣ ਲਈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ :- ਸ਼੍ਰੀਮਤੀ ਰੁਪਿੰਦਰ ਕੌਰ

Pritpal Kaur

Rajnath Singh Interview: ਮੁਖਤਾਰ ਅੰਸਾਰੀ ਨੂੰ ਜ਼ਹਿਰ ਦੇਣ ਦੇ ਦੋਸ਼ ਬੇਬੁਨਿਆਦ, ਜਾਂਚ ਚੱਲ ਰਹੀ ਹੈ, ਰਿਪੋਰਟ ਆਵੇਗੀ: ਰਾਜਨਾਥ ਸਿੰਘ

On Punjab