33.49 F
New York, US
February 6, 2025
PreetNama
ਖਾਸ-ਖਬਰਾਂ/Important News

ਅਫਗਾਨਿਸਤਾਨ ‘ਚ ਮਹਿਲਾ ਪੱਤਰਕਾਰ ਦੀ ਗੋਲ਼ੀ ਮਾਰ ਕੇ ਹੱਤਿਆ

ਕਾਬੁਲ: ਅਫਗਾਨਿਸਤਾਨ ‘ਚ ਮਹਿਲਾਵਾਂ ਦੇ ਹੱਕ ਲਈ ਲੜਨ ਵਾਲੀ ਟੀਵੀ ਐਂਕਰ ਮਲਾਲਾ ਮਾਏਵੰਦ ਦੀ ਅੱਤਵਾਦੀਆਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਮਲਾਲਾ ਅਫਗਾਨਿਸਤਾਨ ਦੇ ਪੂਰਬੀ ਨਾਂਗਰਹਾਰ ਸੂਬੇ ‘ਚ ਸਥਿਤ ਆਪਣੇ ਘਰ ਤੋਂ ਨਿੱਕਲ ਰਹੀ ਸੀ।

ਇਸ ਦੌਰਾਨ ਨਿਸ਼ਾਨਾ ਲਾਕੇ ਅੱਤਵਾਦੀਆਂ ਨੇ ਉਨ੍ਹਾਂ ਨੂੰ ਗੋਲ਼ੀ ਮਾਰ ਦਿੱਤੀ। ਹਸਪਤਾਲ ਜਾਂਦਿਆਂ ਸਮੇਂ ਉਨ੍ਹਾਂ ਦੀ ਮੌਤ ਹੋ ਗਈ। ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਜਾਣਕਾਰੀ ਮੁਤਾਬਕ ਹਮਲੇ ‘ਚ ਮਲਾਲਾ ਦਾ ਡ੍ਰਾਇਵਰ ਵੀ ਮਾਰਿਆ ਗਿਆ ਹੈ।

ਤਾਲਿਬਾਨ ਤੇ ਇਸਲਾਮਿਕ ਸਟੇਟ ਜਿਹੇ ਅੱਤਵਾਦੀ ਸੰਗਠਨਾਂ ਨੇ ਹਾਲ ਹੀ ‘ਚ ਕਈ ਅੱਤਵਾਦੀ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਹੈ। ਜਿਸ ‘ਚ ਬੇਕਸੂਰ ਨਾਗਰਿਕ ਮਾਰੇ ਗਏ ਹਨ। ਇਨ੍ਹਾਂ ਸੰਗਠਨਾਂ ‘ਤੇ ਮਲਾਲਾ ਦੀ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਪਿਛਲੇ ਮਹੀਨੇ ਅਫਗਾਨਿਸਤਾਨ’ ਚ ਵੱਖ-ਵੱਖ ਬੰਬ ਵਿਸਫੋਟਾਂ ਚ ਦੋ ਅਫਗਾਨ ਪੱਤਰਕਾਰਾਂ ਦੀ ਮੌਤ ਹੋ ਗਈ ਸੀ। ਅੰਤਰ ਰਾਸ਼ਟਰੀ ਪੱਤਰਕਾਰ ਸੰਗਠਨਾਂ ਨੇ ਮਹਿਲਾ ਪੱਤਰਕਾਰ ‘ਤੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਅਫਗਾਨਿਸਤਾਨ ਪੱਤਰਕਾਰਾਂ ਲਈ ਬੇਹੱਦ ਖਤਰਨਾਕ ਹੈ।

Related posts

ਲਾਸ ਏਂਜਲਸ: ਜੰਗਲਾਂ ’ਚ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ 24 ਹੋਈ

On Punjab

ਸੁਪਰੀਮ ਕੋਰਟ ਅੱਜ ਭੁਪਿੰਦਰ ਸਿੰਘ ਮਾਨ ਦੇ ਪੈਨਲ ਤੋਂ ਹਟਣ ਤੋਂ ਬਾਅਦ ਇਕ ਵਾਰ ਫਿਰ ਕਿਸਾਨ ਮਸਲੇ ਨੂੰ ਲੈ ਕੇ ਕਰੇਗਾ ਸੁਣਵਾਈ

On Punjab

ਪਾਕਿਸਤਾਨ ਦੀ ਪੰਜਾਬ ਸਰਕਾਰ ਵੱਲੋਂ ਸਾਬਕਾ ਪੀਐੱਮ ਨਵਾਜ਼ ਸ਼ਰੀਫ਼ ਦੀ ਮੈਡੀਕਲ ਰਿਪੋਰਟ ਰੱਦ

On Punjab