ਕਾਬੁਲ: ਐਤਵਾਰ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇੱਕ ਵੱਡਾ ਬੰਬ ਧਮਾਕਾ ਹੋਇਆ ਹੈ । ਇਹ ਧਮਾਕਾ ਦੇਸ਼ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਦਫ਼ਤਰ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਹੈ । ਇਸ ਮਾਮਲੇ ਵਿੱਚ ਸਥਾਨਕ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਦੇ ਨਾਂਗਰਹਾਰ ਸੂਬੇ ਦੇ ਜਲਾਲਾਬਾਦ ਦੇ ਕੈਂਪੇਨ ਦਫਤਰ ਨੇੜੇ ਐਤਵਾਰ ਨੂੰ ਇਕ ਵੱਡਾ ਧਮਾਕਾ ਕੀਤਾ ਗਿਆ ਹੈ ।ਹਾਲਾਂਕਿ ਇਸ ਮਾਮਲੇ ਵਿੱਚ ਕਿਸੇ ਸਮੂਹ ਵੱਲੋਂ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ । ਦਰਅਸਲ, ਗਨੀ ਵਰਤਮਾਨ ਵਿੱਚ ਵਾਸ਼ਿੰਗਟਨ ਵਿੱਚ ਆਪਣੇ ਅਮਰੀਕੀ ਹਮਰੁਤਬਾ ਦੇ ਨਾਲ ਯੂ.ਐੱਸ. ਤਾਲਿਬਾਨ ਸ਼ਾਂਤੀ ਵਾਰਤਾ ਤੇ ਚਰਚਾ ਕਰਨ ਗਏ ਹੋਏ ਹਨ । ਤਾਲਿਬਾਨ ਵੱਲੋਂ ਗਾਰੰਟੀ ਲਈ ਅਫਗਾਨਿਸਤਾਨ ਤੋਂ 5 ਹਜ਼ਾਰ ਅਮਰੀਕੀ ਫੌਜੀਆਂ ਨੂੰ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਇਹ ਸਭ ਹੋ ਰਿਹਾ ਹੈ । ਇਸ ਧਮਾਕੇ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ।ਦੱਸ ਦੇਈਏ ਕਿ ਬੀਤੇ ਵੀਰਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਇਕ ਆਤਮਘਾਤੀ ਹਮਲਾ ਹੋਇਆ ਸੀ । ਇਸ ਹਮਲੇ ਵਿੱਚ ਹਮਲਾਵਰ ਨੇ ਖ਼ੁਦ ਨੂੰ ਉੱਡਾ ਦਿੱਤਾ ਸੀ । ਦਰਅਸਲ, ਹਮਲੇ ਵਾਲਾ ਇਲਾਕਾ ਕਾਬੁਲ ਦਾ ਮੱਧ ਇਲਾਕਾ ਸੀ ਜੋ ਕਿ ਬੇਹੱਦ ਸੰਵੇਦਨਸ਼ੀਲ ਤੇ ਵੀਆਈਪੀ ਸੀ । ਇਸ ਇਲਾਕੇ ਵਿੱਚ ਕਈ ਦੂਤਘਰ ਤੇ ਸਰਕਾਰੀ ਭਵਨ ਸਥਿਤ ਹਨ । ਇਸ ਹਮਲੇ ਬਾਰੇ ਅਫ਼ਗਾਨਿਸਤਾਨ ਸਰਕਾਰ ਵੱਲੋਂ ਪੁਸ਼ਟੀ ਕੀਤੀ ਗਈ ਸੀ । ਹਾਲਾਂਕਿ ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ।
previous post